ਅਜਿਹਾ ਰਿਹਾ ਬਗਦਾਦੀ ਦੀ ਮੌਤ ਦਾ ਖੌਫਨਾਕ ਮੰਜ਼ਰ, ਟਰੰਪ ਨੇ ਕੀਤੇ ਹੈਰਾਨੀਜਨਕ ਖੁਲਾਸੇ

ਆਈ. ਐੱਸ. ਆਈ ਐੱਸ ਦੇ ਅੱਤਵਾਦੀ ਸਰਗਨਾ ਅਬੁ ਬਕਰ ਅਲ-ਬਗ਼ਦਾਦੀ ਮਾਰਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਸੀਰੀਆਈ ਸੂਬੇ ਇਦਲਿਬ 'ਚ ਅਮਰੀਕੀ ਵਿਸ਼ੇਸ਼ ਫੋਰਸ ਵੱਲੋਂ ਕੀਤੇ ਗਏ...

ਵਾਸ਼ਿੰਗਟਨ— ਆਈ. ਐੱਸ. ਆਈ ਐੱਸ ਦੇ ਅੱਤਵਾਦੀ ਸਰਗਨਾ ਅਬੁ ਬਕਰ ਅਲ-ਬਗ਼ਦਾਦੀ ਮਾਰਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਸੀਰੀਆਈ ਸੂਬੇ ਇਦਲਿਬ 'ਚ ਅਮਰੀਕੀ ਵਿਸ਼ੇਸ਼ ਫੋਰਸ ਵੱਲੋਂ ਕੀਤੇ ਗਏ ਆਪਰੇਸ਼ਨ 'ਚ ਇਸਲਾਮਿਕ ਸਟੇਟ ਪ੍ਰਮੁੱਖ ਅਬੂ ਬਕਰ ਅਲ-ਬਗ਼ਦਾਦੀ ਕੁੱਤੇ ਦੀ ਮੌਤ ਮਾਰਿਆ ਗਿਆ ਹੈ। ਇਕ ਪ੍ਰੈੱਸ ਕਾਨਫਰੰਸ 'ਚ ਬੋਲਦੇ ਹੋਏ ਟਰੰਪ ਨੇ ਆਈ. ਐੱਸ ਪ੍ਰਮੁੱਖ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਲ-ਬਗ਼ਦਾਦੀ ਆਪਣੇ ਤਿੰਨ ਬੱਚਿਆਂ ਨਾਲ ਇਕ ਸੁਰੰਗ ਅੰਦਰ ਮਾਰਿਆ ਗਿਆ, ਉਹ ਰੋ ਰਿਹਾ ਸੀ ਤੇ ਚੀਖ ਰਿਹਾ ਸੀ।

ਅਮਰੀਕੀ ਫ਼ੌਜ ਦੇ ਹੱਥੋਂ ਢੇਰ ਹੋਇਆ ਅੱਤਵਾਦੀ ਚੀਫ ਬਗਦਾਦੀ, ਅਮਰੀਕਾ ਨੇ ਦੱਸੀ ਵੱਡੀ ਜਿੱਤ

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਡੀ. ਐੱਨ. ਏ ਟੈਸਟਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਅਲ-ਬਗ਼ਦਾਦੀ ਹੀ ਸੀ। ਟਰੰਪ ਨੇ ਰੂਸ ਤੇ ਤੁਰਕੀ ਸਮੇਤ ਕਈ ਦੇਸ਼ਾਂ ਨੂੰ ਖੁਫ਼ੀਆ ਜਾਣਕਾਰੀ 'ਚ ਅਸਿੱਧੇ ਸਹਿਯੋਗ ਲਈ ਧੰਨਵਾਦ ਕੀਤਾ, ਜਿਸ ਨੇ ਫ਼ੌਜੀ ਮੁਹਿੰਮ ਨੂੰ ਆਈ. ਐੱਸ ਪ੍ਰਮੁੱਖ ਨੂੰ ਖ਼ਤਮ ਕਰਨ 'ਚ ਮਦਦ ਕੀਤੀ। ਉਨ੍ਹਾਂ ਕਿਹਾ, ''ਸਾਨੂੰ ਪਤਾ ਸੀ ਕਿ ਅਸੀਂ ਖ਼ਤਰਨਾਕ ਖੇਤਰ 'ਚ ਯਾਤਰਾ ਕਰ ਰਹੇ ਸੀ, ਅੰਦਰ ਜਾਣਾ ਤੇ ਬਾਹਰ ਜਾਣਾ ਆਸਾਨ ਨਹੀਂ ਸੀ।'' ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਵ੍ਹਾਈਟ ਹਾਊਸ 'ਚ ਆਪਣੇ ਪਹਿਲੇ ਦਿਨ ਤੋਂ ਉਹ ਬਗ਼ਦਾਦੀ ਨੂੰ ਫੜ੍ਹਨਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਐਤਵਾਰ ਨੂੰ ਦਿਨ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਟਰੰਪ ਨੇ ਟਵੀਟ ਕੀਤਾ ਸੀ ਕਿ ਹੁਣੇ ਹੁਣੇ ਕੁਝ ਵੱਡਾ ਹੋਇਆ ਹੈ। ਉਸ ਤੋਂ ਬਾਅਦ ਇਸ ਗੱਲ ਦੇ ਅੰਦਾਜ਼ੇ ਲਗਾਏ ਜਾਣ ਲੱਗੇ ਕਿ ਬਗ਼ਦਾਦੀ ਦੀ ਮੌਤ ਹੋ ਗਈ ਹੈ।

Get the latest update about True Scoop News, check out more about ISIS Leader Baghdadi, US Special Operation, Baghdadi Died & US President Trump

Like us on Facebook or follow us on Twitter for more updates.