ਨੌਕਰੀ ਲੱਭਣ 'ਚ ਸਰਕਾਰੀ ਵ੍ਹਟਸਐਪ ਚੈਟਬਾਟ ਕਰੇਗਾ ਮਦਦ, ਆਪਣੇ ਸੂਬੇ 'ਚ ਮਿਲੇਗੀ JOB ਦੀ ਜਾਣਕਾਰੀ

ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ (ਡੀ.ਐਸ.ਟੀ.) ਨੇ ਆਮ ਲੋਕਾਂ ਦੀ ਜ਼ਰੂਰਤ ਨੂੰ ਧਿਆਨ ਵਿਚ...

ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ (ਡੀ.ਐਸ.ਟੀ.) ਨੇ ਆਮ ਲੋਕਾਂ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖ ਕੇ ਵ੍ਹਟਸਐਪ ਉੱਤੇ ਇਕ ਨਵੀਂ ਅਤੇ ਸ਼ਾਨਦਾਰ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਹੁਣ ਵ੍ਹਟਸਐਪ ਚੈਟਬਾਟ ਵਿਚ 'HI' ਭੇਜਦੇ ਹੀ ਕਿਸੇ ਵੀ ਵਿਅਕਤੀ ਨੂੰ ਆਪਣੇ ਘਰ ਸੂਬਿਆਂ ਵਿਚ ਸਕਿਲ ਦੇ ਹਿਸਾਬ ਨਾਵ ਨੌਕਰੀ ਦੀ ਜਾਣਕਾਰੀ ਮਿਲ ਜਾਵੇਗੀ।  ਇਹ ਜਾਣਕਾਰੀ ਪੂਰੀ ਤਰ੍ਹਾਂ ਆਰਟੀਫੀਸ਼ਿਅਲ ਇੰਟੈਲੀਜੈਂਸ ਚੈਟਬਾਟ ਦੇ ਰਾਹੀਂ ਲੋਕਾਂ ਨੂੰ ਦਿੱਤੀ ਜਾਵੇਗੀ।

ਲੇਬਰ ਸ਼ਕਤੀ ਮੰਚ (SAKSHAM) ਨਾਮਕ ਬਣਾਇਆ ਗਿਆ ਇਕ ਪੋਰਟਲ
ਡੀ.ਐਸ.ਟੀ. ਦੀ ਤਕਨੀਕੀ ਸੂਚਨਾ ਪੂਰਵਾਨੁਮਾਨ ਅਤੇ ਲੇਖਾ ਪ੍ਰੀਸ਼ਦ (TIFAC) ਨੇ ਲੇਬਰ ਸ਼ਕਤੀ ਮੰਚ (SAKSHAM) ਨਾਮਕ ਇਕ ਪੋਰਟਲ ਬਣਾਇਆ ਹੈ। ਇਸ ਪੋਰਟਲ ਤੋਂ ਉਸ ਖੇਤਰ ਦੇ ਮਜਦੂਰਾਂ ਅਤੇ ਸੂਖਮ, ਲਘੂ ਅਤੇ ਮੱਧ ਉਦਯੋਗਾਂ (MSME) ਨੂੰ ਵ੍ਹਟਸਐਪ ਰਾਹੀਂ ਜੋੜਨ ਦਾ ਕੰਮ ਕੀਤਾ ਜਾਵੇਗਾ। ਇਸ ਦੇ ਬਾਅਦ ਲੋਕਾਂ ਨੂੰ ਆਰਾਮ ਨਾਲ ਆਪਣੇ ਖੇਤਰ ਵਿਚ ਉਪਲਬਧ ਨੌਕਰੀ ਅਤੇ ਮੌਕਿਆਂ ਦੇ ਬਾਰੇ ਵਿਚ ਜਾਣਕਾਰੀ ਮਿਲ ਜਾਵੇਗੀ।  

'ਦ ਪ੍ਰਿੰਟ' ਮੁਤਾਬਕ TIFAC ਦੇ ਕਾਰਜਕਾਰੀ ਨਿਰਦੇਸ਼ਕ ਪ੍ਰਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ SAKSHAM ਨੂੰ ਕੋਵਿਡ-19 ਮਹਾਮਾਰੀ ਦੌਰਾਨ ਤਿਆਰ ਕੀਤਾ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਵਿਚ ਪਰਵਾਸੀ ਮਜਦੂਰਾਂ ਦੀ ਸਮੱਸਿਆ ਨੂੰ ਵੇਖ ਇਸ ਦੀ ਜ਼ਰੂਰਤ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਮਹਾਮਾਰੀ ਨੇ ਲੱਖਾਂ ਮਜਦੂਰਾਂ ਨੂੰ ਨੌਕਰੀ ਛੱਡ ਕੇ ਆਪਣੇ ਘਰ ਪਰਤਣ ਲਈ ਮਜਬੂਰ ਕੀਤਾ, ਉਸ ਨੂੰ ਧਿਆਨ ਵਿਚ ਰੱਖਕੇ ਇਸ ਪਲੇਟਫਾਰਮ ਨੂੰ ਤਿਆਰ ਕੀਤਾ ਗਿਆ ਹੈ।  

ਅਧਿਕਾਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਜਿਸ ਤਰ੍ਹਾਂ ਨਾਲ ਪਰਵਾਸੀ ਮਜਦੂਰ ਆਪਣੇ ਪਰਿਵਾਰਾਂ ਦੇ ਨਾਲ ਅਣਗਿਣਤ ਕਿਲੋਮੀਟਰ ਪੈਦਲ ਚੱਲ ਕੇ ਘਰ ਤੱਕ ਪੁੱਜੇ, ਜਿਨ੍ਹਾਂ ਵਿਚ ਮਹਿਲਾਵਾਂ, ਬੱਚੇ ਅਤੇ ਬਜ਼ੁਰਗ ਸਾਰੇ ਸ਼ਾਮਿਲ ਸਨ। ਉਸ ਨੂੰ ਹੀ ਧਿਆਨ ਵਿਚ ਰੱਖ ਕੇ ਇਹ ਆਈਡਿਆ ਸਾਡੇ ਦਿਮਾਗ ਵਿਚ ਆਇਆ ਅਤੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ।  

MSMEs ਨੂੰ ਉਸ ਖੇਤਰ ਦੇ ਮੈਪ ਰਾਹੀਂ ਜੋੜਿਆ ਗਿਆ
ਇਸ ਪੋਰਟਲ ਵਿਚ ਭਾਰਤ ਭਰ ਦੇ MSMEs ਨੂੰ ਉਸ ਖੇਤਰ ਦੇ ਮੈਪ ਰਾਹੀਂ ਜੋੜਿਆ ਗਿਆ ਹੈ। ਨੌਕਰੀਆਂ ਦੀ ਉਪਲੱਬਧਤਾ ਅਤੇ ਜ਼ਰੂਰੀ ਸਕਿਲ ਉੱਤੇ ਡੇਟਾ ਦਾ ਵਰਤੋ ਕਰਦੇ ਹੋਏ ਪੋਰਟਲ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਉੱਥੇ ਉਪਲੱਬਧ ਸੰਭਾਵਿਕ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਵੇਗਾ। ਇਸ ਸਹੂਲਤ ਦਾ ਫਾਇਦਾ ਲੈਣ ਲਈ 7208635370 ਵ੍ਹਟਸਐਪ ਨੰਬਰ ਉੱਤੇ ਹਾਈ ਦਾ ਮੈਸੇਜ ਭੇਜ ਕੇ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ। ਇਕ ਵਾਰ ਜਦੋਂ ਕੋਈ ਵਿਅਕਤੀ ਇਸ ਵ੍ਹਟਸਐਪ ਨੰਬਰ ਉੱਤੇ ਹਾਈ ਮੈਸੇਜ ਭੇਜਦਾ ਹੈ ਤਾਂ ਚੈਟਬੋਟ ਰਾਹੀਂ ਵਿਅਕਤੀ ਨੂੰ ਉਨ੍ਹਾਂ ਦੇ ਤਜ਼ੁਰਬੇ ਤੇ ਸਕਿਲ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਦੇ ਆਧਾਰ ਉੱਤੇ ਆਰਟੀਫੀਸ਼ਿਅਲ ਇੰਟੈਲੀਜੈਂਸ ਸਿਸਟਮ ਯੂਜ਼ਰ ਨੂੰ ਨਜ਼ਦੀਕ ਉਪਲੱਬਧ ਨੌਕਰੀ ਬਾਰੇ ਜਾਣਕਾਰੀ ਦਿੰਦਾ ਹੈ।

Get the latest update about labourer, check out more about job, home states, WhatsApp chatbot & govts

Like us on Facebook or follow us on Twitter for more updates.