ਕਿਸਾਨ ਮੋਰਚੇ ਦੌਰਾਨ ਸੀਨੀਅਰ ਵਕੀਲ ਨੇ ਕੀਤੀ ਖੁਦਕੁਸ਼ੀ, ਮੋਦੀ ਨੂੰ ਲਿਖੀ ਚਿੱਠੀ

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਨਾਲ ਸਬੰਧਤ ਤਿੰਨ ਕਾਨੂੰਨਾਂ ਦੇ ਵਿ...

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਨਾਲ ਸਬੰਧਤ ਤਿੰਨ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨਾਂ ਦੇ ਮੋਰਚੇ ਦੌਰਾਨ ਕਿਸਾਨਾਂ ਦੀਆਂ ਦੁਰਘਟਨਾਵਾਂ ਅਤੇ ਸ਼ਹਾਦਤਾਂ ਦੇ ਘਟਨਾਕ੍ਰਮ ਵਿਚ ਹੀ ਇਕ ਸੀਨੀਅਰ ਵਕੀਲ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਸ ਸਰਕਾਰ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ।

ਪੰਜਾਬ ਦੇ ਜ਼ਿਲਾ ਫ਼ਾਜ਼ਿਲਕਾ ਦੀ ਸਬ ਡਿਵੀਜ਼ਨ ਜਲਾਲਾਬਾਦ ਦੇ ਵਸਨੀਕ ਐਡਵੋਕੇਟ ਅਮਰਜੀਤ ਸਿੰਘ ਰਾਏ ਆਪਣੇ ਸਾਥੀ ਵਕੀਲਾਂ ਦੇ ਨਾਲ ਕਿਸਾਨ ਮੋਰਚੇ ਦੀ ਹਮਾਇਤ ਉਪਰ ਦਿੱਲੀ ਪਹੁੰਚੇ ਸਨ। ਉਨ੍ਹਾਂ ਦੇ ਬਾਕੀ ਸਾਥੀ ਤਾਂ ਕੁਝ ਦਿਨ ਠਹਿਰਨ ਬਾਅਦ ਵਾਪਸ ਪਰਤ ਆਏ ਪਰ ਉਨ੍ਹਾਂ ਦਾ ਵਾਪਸ ਆਉਣ ਨੂੰ ਮਨ ਨਹੀਂ ਮੰਨਿਆ। ਬੀਤੇ ਦਿਨ ਵਾਪਰੇ ਭਾਣੇ ਅਨੁਸਾਰ ਟਿਕਰੀ ਬਾਰਡਰ ਉੱਪਰ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਸਲਫਾਸ ਨਿਗਲ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਉਹਨਾਂ ਦੀ ਹਾਲਤ ਵਿਗੜਨ ਤੇ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਬਹਾਦਰਗਡ਼੍ਹ ਵਿਖੇ ਲੈ ਕੇ ਗਏ ਜਿਥੋਂ ਉਨ੍ਹਾਂ ਨੂੰ ਪੀ ਜੀ ਆਈ ਰੋਹਤਕ ਲਈ ਰੈਫਰ ਕੀਤਾ ਗਿਆ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਐਡਵੋਕੇਟ ਅਮਰਜੀਤ ਸਿੰਘ ਰਾਏ ਵੱਲੋਂ ਜਾਨ ਦੇਣ ਤੋਂ ਪਹਿਲਾਂ ਮੋਦੀ ਦੇ ਦੇ ਨਾਮ ਪੱਤਰ ਵੀ ਲਿਖਿਆ ਹੈ ਜਿਸ ਵਿੱਚ ਉਹ ਸਪੱਸ਼ਟ ਲਿਖਦੇ ਹਨ ਕਿ ਤੂੰ ਆਪਣੇ ਹਮਾਇਤੀਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ। ਬਾਰ ਐਸੋਸੀਏਸ਼ਨ ਜਲਾਲਾਬਾਦ ਨਾਲ ਸਬੰਧਤ ਇਸ ਐਡਵੋਕੇਟ ਦੀ ਸ਼ਹਾਦਤ ਉੱਪਰ ਵੱਖ-ਵੱਖ ਵਰਗਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਕਿਸਾਨ ਅਤੇ ਆਮ ਲੋਕਾਂ ਦੀ ਰੋਜ਼ੀ ਰੋਟੀ ਨਾਲ ਸੰਬੰਧਤ ਪਾਸ ਕੀਤੇ ਗਏ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ।

Get the latest update about Kisan Morcha, check out more about commits suicide & Senior lawyer

Like us on Facebook or follow us on Twitter for more updates.