ਨੇਤਾ 'ਤੇ ਲੱਗੇ ਗੰਭੀਰ ਦੋਸ਼, ਕੰਪਨੀ ਦੇ ਕਰਿੰਦਿਆਂ ਤੋਂ ਖੋਹੇ 50 ਹਜ਼ਾਰ, ਘਟਨਾ ਸੀਸੀਟੀਵੀ 'ਚ ਕੈਦ

ਗੁਰਦਾਸਪੁਰ : ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਵਿੱਚ ਸਿਆਸੀ ਆਗੂ ਨੇ ਸੱਤਾ ਦੀ ਧੌਂਸ ਦਿਖਾ

ਗੁਰਦਾਸਪੁਰ : ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਵਿੱਚ ਸਿਆਸੀ ਆਗੂ ਨੇ ਸੱਤਾ ਦੀ ਧੌਂਸ ਦਿਖਾ ਕੇ ਇੱਕ ਕੰਪਨੀ ਦੇ ਮੁਲਾਜ਼ਮ ਕੋਲੋਂ 50 ਹਜ਼ਾਰ ਰੁਪਏ ਖੋਹ ਲਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ ਦੇ ਆਧਾਰ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮਾਮਲੇ 'ਚ ਹੋਈ ਸਿਆਸਤ ਤੋਂ ਬਾਅਦ ਸ਼ਿਕਾਇਤਕਰਤਾ ਡਰੇ ਹੋਏ ਹਨ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਵਿਕਰਮ ਟ੍ਰੇਡਰਸ ਕੰਪਨੀ ਦੇ ਕਰਿੰਦੇ ਤੋਂ ਉਸ ਦੇ ਦਫਤਰ ਵਿਚ ਚਾਰ ਲੋਕਾਂ ਨੇ ਰਾਤ 8 ਵਜੇ ਸੱਤਾ ਦੀ ਧੌਂਸ ਦਿਖਾਉਂਦਿਆਂ ਲਗਭਗ 50 ਹਜ਼ਾਰ ਰੁਪਏ ਖੋਹ ਲਏ। ਦੋਸ਼ ਲੱਗ ਰਹੇ ਹਨ ਕਿ ਚਾਰ ਲੋਕ ਹਲਕੇ ਦੇ ਸੱਤਾਧਾਰੀ ਪਾਰਟੀ ਦੇ ਕਾਫੀ ਨੇੜਲੇ ਹਨ। ਘਟਨਾਕ੍ਰਾਮ ਦਾ ਸਾਰਾ ਰਿਕਾਰਡ ਦਫਤਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ। ਵਾਈਨ ਕੰਪਨੀ ਦੇ ਸੰਚਾਲਕ ਅਨਿਲ ਕੋਛੜ ਨੇ ਦੋਸ਼ ਲਗਾਇਆ ਕਿ ਜਾਂਦੇ-ਜਾਂਦੇ ਮੁਲਜ਼ਮਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਪੁਲਿਸ ਨੇ ਵਿਕਰਮ ਟਰੇਡਰਜ਼ ਦੇ ਮਾਲਕ ਅਨਿਲ ਕੋਛੜ ਦੀ ਸ਼ਿਕਾਇਤ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਵਿਕਰਮ ਨਾਲ ਸਬੰਧਤ ਘਟਨਾ ਦੀ ਸੀਸੀਟੀਵੀ ਫੁਟੇਜ ਮੰਗਵਾਈ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਸ ਮਾਮਲੇ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੀ ਹੈ।

Get the latest update about Lates news, check out more about Truescoop news, Punjab news & Politicians

Like us on Facebook or follow us on Twitter for more updates.