ਬ੍ਰਿਟੇਨ 'ਚ 2448 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਸੀਰਮ ਇੰਸਟੀਚਿਊਟ, ਬੋਰਿਸ ਬੋਲੇ-'ਵੈਕਸੀਨ ਦੀ ਵੀ ਤਿਆਰੀ ਹੋਵੇਗੀ'

ਕੋਰੋਨਾ ਵੈਕਸੀਨ ਬਣਾ ਰਹੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਬ੍ਰਿਟੇਨ ਵਿਚ 2448 ਕਰੋੜ...

ਨਵੀਂ ਦਿੱਲੀ: ਕੋਰੋਨਾ ਵੈਕਸੀਨ ਬਣਾ ਰਹੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਬ੍ਰਿਟੇਨ ਵਿਚ 2448 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਜਾਨਸਨ ਦੇ ਦਫਤਰ ਵਲੋਂ ਕਿਹਾ ਗਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸੀਰਮ ਇੰਸਟੀਚਿਊਟ ਨੇ ਬ੍ਰਿਟੇਨ ਵਿਚ 240 ਮਿਲੀਅਨ ਪੌਂਡ ਦਾ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਬ੍ਰਿਟੇਨ ਵਿਚ ਸੈਲਸ ਆਫਿਸ, ਕਲੀਨਿਕਲ ਟ੍ਰਾਇਲ, ਰਿਸਰਚ ਤੇ ਡਿਵਲਪਮੈਂਟ ਦੇ ਨਾਲ ਵੈਕਸੀਨ ਤਿਆਰ ਕਰਨਾ ਵੀ ਹੈ।

ਭਾਰਤ ਦੇ ਨਾਲ ਵੈਕਸੀਨ ਨੂੰ ਲੇ ਕੇ ਸਮਝੌਤਾ
ਪ੍ਰਧਾਨ ਮੰਤਰੀ ਬੋਰਿਸ ਜਾਨਸਰ ਦੇ ਅਫਸਰ ਵਲੋਂ ਜਾਰੀ ਸੂਚਨਾ ਦੇ ਮੁਤਾਬਕ ਬ੍ਰਿਟੇਨ ਤੇ ਭਾਰਤ ਮਿਲ ਕੇ ਵੈਕਸੀਨ ਦੇ ਖੇਤਰ ਵਿਚ ਕੰਮ ਕਰਨਗੇ। ਤਕਰੀਬਨ 1 ਬਿਲੀਅਨ ਡਾਲਰ ਦਾ ਟ੍ਰੇਡ ਤੇ ਨਿਵੇਸ਼ ਇਸ ਦੇ ਰਾਹੀਂ ਹੋਣਾ ਹੈ। ਇਸ ਨਾਲ ਤਕਰੀਬਨ 6500 ਨੌਕਰੀਆਂ ਤਿਆਰ ਹੋਣਗੀਆਂ। ਇਸ ਦੇ ਲਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਾਨਸਨ ਤੇ ਨਰਿੰਦਰ ਮੋਦੀ ਵਰਚੁਅਲ ਗੱਲਬਾਦ ਵੀ ਕਰਨਗੇ। ਇਸ ਤੋਂ ਬਾਅਦ ਹੀ ਇਸ ਦਾ ਐਲਾਨ ਹੋ ਜਾਵੇਗਾ।

ਨੇਜ਼ਲ ਵੈਕਸੀਨ ਦਾ ਟਰਾਇਲ ਵੀ ਸ਼ੁਰੂ ਕੀਤਾ
ਸੀਰਮ ਇੰਸਟੀਚਿਊਟ ਨੇ ਬ੍ਰਿਟੇਨ ਵਿਚ ਨੱਕ ਰਾਹੀਂ ਦਿੱਤੀ ਜਾਣ ਵਾਲੀ ਯਾਨੀ ਨੇਜ਼ਲ ਵੈਕਸੀਨ ਦੇ ਫੇਜ਼-1 ਦਾ ਟ੍ਰਾਇਲ ਵੀ ਸ਼ੁਰੂ ਕਰ ਦਿੱਤਾ ਹੈ। ਜੇਕਰ ਸਭ ਕੁਝ ਸਹੀ ਰਿਹਾ ਤਾਂ ਨੇਜ਼ਲ ਵੈਕਸੀਨ ਦਾ ਇਕ ਹੀ ਡੋਜ਼ ਹਰ ਕਿਸੇ ਉੱਤੇ ਅਸਰ ਕਰੇਗਾ। ਭਾਰਤ ਬਾਇਓਟੈਕ ਨੇ ਵੀ ਨੇਜ਼ਲ ਵੈਕਸੀਨ ਦਾ ਟਰਾਇਲ ਭਾਰਤ ਵਿਚ ਸ਼ੁਰੂ ਕਰ ਦਿੱਤਾ ਹੈ।

ਭਾਰਤ ਵਿਚ ਮਿਲ ਰਹੀਆਂ ਧਮਕੀਆਂ: ਪੂਨਾਵਾਲਾ
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਕੁਝ ਦਿਨਾਂ ਪਹਿਲਾਂ ਹੀ ਲੰਡਨ ਵਿਚ ਟਾਈਮਜ਼ ਯੂ.ਕੇ. ਨੂੰ ਦਿੱਤੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਨ੍ਹਾਂ ਨੂੰ ਭਾਰਤ ਵਿਚ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਦੋਸ਼ ਲੱਗਾਇਆ ਸੀ ਕਿ ਭਾਰਤ ਦੇ ਸ਼ਕਤੀਸ਼ਾਲੀ ਨੇਤਾ ਤੇ ਬਿਜ਼ਨੈੱਸਮੈਨ ਉਨ੍ਹਾਂ ਨੂੰ ਫੋਨ ਉੱਤੇ ਧਮਕਾ ਰਹੇ ਹਨ। ਇਨ੍ਹਾਂ ਵਿਚ ਕੁਝ ਮੁੱਖ ਮੰਤਰੀ ਵੀ ਸ਼ਾਮਲ ਹਨ। ਸਾਰੇ ਕੋਵੀਸ਼ੀਲਡ ਦੀ ਸਪਲਾਈ ਤੁਰੰਤ ਕਰਨ ਦੀ ਮੰਗ ਕਰ ਰਹੇ ਹਨ।

ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਸਫਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਵੈਕਸੀਨ ਦਾ ਪ੍ਰੋਡਕਸ਼ਨ ਇਕ ਖਾਸ ਪ੍ਰੋਸੈੱਸ ਦੇ ਜ਼ਰੀਏ ਕੀਤਾ ਜਾਂਦਾ ਹੈ, ਅਸੀਂ ਰਾਤੋ-ਰਾਤ ਵੱਡੀ ਗਿਣਤੀ ਵਿਚ ਟੀਕੇ ਤਿਆਰ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ ਤੇ ਸਾਰੇ ਬਾਲਗਾਂ ਦੇ ਲਈ ਲੋੜੀਂਦੀ ਮਾਤਰਾ ਵਿਚ ਵੈਕਸੀਨ ਤਿਆਰ ਕਰਨਾ ਆਸਾਨ ਕੰਮ ਨਹੀਂ ਹੈ। ਕਈ ਵੱਡੇ ਦੇਸ਼ ਤੇ ਕੰਪਨੀਆਂ ਘੱਟ ਆਬਾਦੀ ਦੇ ਬਾਵਜੂਦ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ।

ਭਾਰਤ ਵਿਚ ਮਿਲੀ ਹੈ Y ਕੈਰੇਗਰੀ ਦੀ ਸਕਿਓਰਿਟੀ
ਪੂਨਾਵਾਲਾ ਨੂੰ ਪਿਛਲੇ ਬੁੱਧਵਾਰ ਨੂੰ ਹੀ Y ਕੈਰੇਗਰੀ ਦੀ ਸਕਿਓਰਿਟੀ ਮਿਲੀ ਸੀ। ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਪੂਨਾਵਾਲਾ ਉੱਤੇ ਖਤਰੇ ਦਾ ਖਦਸ਼ਾ ਦੇਖਦੇ ਹੋਏ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਗਈ ਹੈ। ਹੁਣ ਸੈਂਟਰਲ ਰਿਜ਼ਰਵ ਪੁਲਸ ਫੋਰਸ ਦੇ 4-5 ਕਮਾਂਡੋਜ਼ ਦੇ ਨਾਲ 11 ਸੁਰੱਖਿਆ ਕਰਮਚਾਰੀ ਹਰ ਵੇਲੇ ਪੂਨਾਵਾਰਾ ਦੇ ਨਾਲ ਰਹਿਣਗੇ। ਇਹ ਸਕਿਓਰਿਟੀ ਕਵਰ ਉਨ੍ਹਾਂ ਨੂੰ ਪੂਰੇ ਦੇਸ਼ ਵਿਚ ਮਿਲੇਗਾ। 

Get the latest update about Truescoop, check out more about Truescoopnews, Boris Johnson, Invest & vaccine

Like us on Facebook or follow us on Twitter for more updates.