ਪੁਲਸ ਨੇ ਹਿਰਾਸਤ 'ਚ ਲਏ ਜੰਤਰ-ਮੰਤਰ ਖੇਤੀਬਾੜੀ ਬਿੱਲਾਂ ਖਿਲਾਫ ਧਰਨਾ ਦੇ ਰਹੇ ਬਿੱਟੂ, ਔਜਲਾ ਸਣੇ ਕਈ ਨੇਤਾ

ਖੇਤੀ ਕਾਨੂੰਨਾਂ ਖ਼ਿਲਾਫ ਦੇ ਖਿਲਾਫ ਜਿੱਥੇ ਦਿੱਲੀ ਦੀਆਂ ਹੱਦਾਂ ਉੱਤੇ ਕਿਸਾਨ ਡਟੇ ਹੋਏ ਹਨ, ਉੱਥੇ ਹੀ ਕ...

ਖੇਤੀ ਕਾਨੂੰਨਾਂ ਖ਼ਿਲਾਫ ਦੇ ਖਿਲਾਫ ਜਿੱਥੇ ਦਿੱਲੀ ਦੀਆਂ ਹੱਦਾਂ ਉੱਤੇ ਕਿਸਾਨ ਡਟੇ ਹੋਏ ਹਨ, ਉੱਥੇ ਹੀ ਕਈ ਕਾਂਗਰਸੀ ਸੰਸਦ ਮੈਂਬਰ ਪਿਛਲੇ 40 ਦਿਨਾਂ ਤੋਂ ਜੰਤਰ-ਮੰਤਰ ਧਰਨਾ ਦੇ ਰਹੇ ਹਨ । ਇਸੇ ਦੌਰਾਨ ਜੰਤਰ-ਮੰਤਰੀ ’ਚ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਸੰਸਦ ਮੈਂਬਰ ਰਵਨੀਤ ਬਿੱਟੂ, ਔਜਲਾ ਸਣੇ ਕਈ ਨੇਤਾਵਾਂ ਨੂੰ ਦਿੱਲੀ ਪੁਲਸ ਨੇ ਹਿਰਾਸਤ ’ਚ ਲਿਆ ਹੈ।

ਦੱਸ ਦਈਏ ਕਿ ਅੱਜ ਰਾਹੁਲ ਗਾਂਧੀ ਉਨ੍ਹਾਂ ਨੂੰ ਮਿਲਣ ਗਏ ਸਨ। ਇਸ ਤੋਂ ਕੁਝ ਸਮੇਂ ਬਾਅਦ ਰਵਨੀਤ ਬਿੱਟੂ ਸਣੇ ਕਾਂਗਰਸੀ ਨੇਤਾ ਸੜਕਾਂ ਉੱਤੇ ਪ੍ਰਦਰਸ਼ਨ ਕਰਨ ਲੱਗੇ, ਜਿਸ ਤੋਂ ਬਾਅਦ ਰਵਨੀਤ ਬਿੱਟੂ ਅਤੇ ਔਜਲਾ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਅੱਜ ਲਗਭਗ ਤਿੰਨ ਮਹੀਨੇ ਪੂਰੇ ਕਰਨ ਵਾਲਾ ਹੈ ਪਰ ਫ਼ਿਰ ਵੀ ਅਜੇ ਫ਼ਿਲਹਾਲ ਕੋਈ ਫੈਸਲਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਇਕ ਪਾਸੇ ਅੱਜ ਕੇਂਦਰ ਸਰਕਾਰ ਦੀ ਕਿਸਾਨਾਂ ਦੇ ਨਾਲ 9ਵੇਂ ਦੌਰ ਦੀ ਬੈਠਕ ਚੱਲ ਰਹੀ ਹੈ। 

Get the latest update about agriculture bills, check out more about ravneet Bittu, Jantar Mantar, police & Aujla

Like us on Facebook or follow us on Twitter for more updates.