ਕਾਮੇਡੀਅਨ ਭਾਰਤੀ ਖਿਲਾਫ SGPC ਦੀ ਕਾਰਵਾਈ , ਕਿਹਾ ਚਾਹੇ ਐਕਟਿੰਗ ਜਿੰਨੀ ਮਰਜ਼ੀ ਕਰੇ ਪਰ ਸਿੱਖਾਂ ਤੇ ਟਿੱਪਣੀ ਕਰਨੀ ਜਾਇਜ਼ ਨਹੀ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਦਾੜ੍ਹੀ ਅਤੇ ਮੁੱਛਾਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕਾਰਨ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਾਮੇਡੀਅਨ ਭਾਰਤੀ ਵਲੋਂ ਸਿੱਖਾਂ ਤੇ ਕੀਤੀ ਟਿੱਪਣੀ ਨੂੰ ਜਿਥੇ ਸ੍ਰੋਮਣੀ ਕਮੇਟੀ ਦੇ ਬੁਲਾਰੇ ਵਲੋਂ ਨਿੰਦਣਯੋਗ ਘਟਨਾ ਦਸਿਆ ਜਾ ਰਿਹਾ ਹੈ...

ਅੰਮ੍ਰਿਤਸਰ:- ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਦਾੜ੍ਹੀ ਅਤੇ ਮੁੱਛਾਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕਾਰਨ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਾਮੇਡੀਅਨ ਭਾਰਤੀ ਵਲੋਂ ਸਿੱਖਾਂ ਤੇ ਕੀਤੀ ਟਿੱਪਣੀ ਨੂੰ ਜਿਥੇ ਸ੍ਰੋਮਣੀ ਕਮੇਟੀ ਦੇ ਬੁਲਾਰੇ ਵਲੋਂ ਨਿੰਦਣਯੋਗ ਘਟਨਾ ਦਸਿਆ ਜਾ ਰਿਹਾ ਹੈ ਉਥੇ ਹੀ ਉਹਨਾ ਅਜਿਹੇ ਬਿਆਨਾਂ ਨੂੰ ਮੰਦਭਾਗਾ ਦੱਸਿਆ ਤੇ ਭਾਰਤੀ ਸਿੰਘ ਤੇ ਐਫ ਆਈ ਆਰ ਦਰਜ ਕਰਵਾਉਣ ਦੀ ਗੱਲ ਕਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੋਮਣੀ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਭਾਰਤੀ ਦੇ ਅਜਿਹੇ ਰਵਾਇਏ ਨੂੰ ਲੈ ਕੇ ਉਸ ਉਪਰ ਐਫ.ਆਈ.ਆਰ ਦਰਜ ਕਰਵਾਉਣ ਜਾ ਰਹੇ ਹਾਂ ਭਾਰਤੀ ਸਿੰਘ ਖੁਦ ਵੀ ਗੁਰੂਨਗਰੀ ਦੀ ਵਸਨੀਕ ਅਤੇ ਇਕ ਪੰਜਾਬੀ ਹੋਣ ਤੇ ਨਾਤੇ ਅਜਿਹੇ ਮੰਦਭਾਗਾ ਬਿਆਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸ ਲਈ ਅਸੀ ਇਸ ਘਟਨਾ ਤੇ ਸਖਤ ਐਕਸ਼ਨ ਲੈਂਦਿਆ ਭਾਰਤੀ ਸਿੰਘ ਖਿਲਾਫ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹਾਂ। 

ਜਿਕਰਯੋਗ ਹੈ ਕਿ ਭਾਰਤੀ ਸਿੰਘ ਦਾ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਹੈ ਜਿਸ 'ਚ ਉਹ ਦਾੜ੍ਹੀ ਮੁੱਛ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ ਤੇ ਆਪਣੇ ਮਜ਼ਾਕੀਆ ਅੰਦਾਜ਼ 'ਚ ਉਸ ਨਾਲ ਜੁੜਿਆ ਇੱਕ ਵਾਕਿਆ ਵੀ ਸਾਂਝਾ ਕਰ ਰਹੀ ਹੈ। ਜਿਸ ਤੋਂ ਬਾਅਦ ਉਸ ਨਾਲ ਉਸ ਸਮੇਂ ਮੌਜੂਸ ਭਾਰਤੀ ਦੀ ਦੌਰਾਨ ਜੈਸਮੀਨ ਵਸੀਨ ਵੀ ਹੱਸ ਪੈਂਦੀ ਹੈ। ਵੀਡੀਓ 'ਚ ਭਾਰਤੀ ਕਹਿੰਦੀ ਹੈ ਕਿ ਦਾੜ੍ਹੀ-ਮੁੱਛ ਕਿਉਂ ਨਹੀਂ ਰੱਖਣੀ ਚਾਹੀਦੀ? ਦੁੱਧ ਪੀ ਕੇ ਦਾੜ੍ਹੀ ਨੂੰ ਮੂੰਹ ਵਿੱਚ ਪਾਓ, ਤਾਂ ਸੇਵੀਆਂ ਦਾ ਟੈਸਟ ਆਉਂਦਾ ਹੈ। ਭਾਰਤੀ ਸਿੰਘ ਉੱਥੇ ਹੀ ਨਹੀਂ ਰੁਕਦੀ । ਉਸਨੇ ਅੱਗੇ ਦੱਸਿਆ ਕਿ ਉਸਦੇ ਕਈ ਦੋਸਤਾਂ ਦੇ ਵਿਆਹ ਹੋ ਚੁੱਕੇ ਹਨ ਅਤੇ ਉਹ ਹੁਣ ਦਾੜ੍ਹੀ ਅਤੇ ਮੁੱਛਾਂ ਤੋਂ ਜੁਆਂ ਹਟਾਉਣ ਵਿੱਚ ਰੁੱਝੀਆਂ ਹੋਈਆਂ ਹਨ। ਹਾਲਾਂਕਿ ਭਾਰਤੀ ਸਿੰਘ ਨੇ ਇਹ ਟਿੱਪਣੀ ਮਜ਼ਾਕ 'ਚ ਕੀਤੀ ਹੈ ਪਰ ਉਨ੍ਹਾਂ ਨੇ ਇਸ ਨੂੰ ਲੈ ਕੇ ਟਵਿੱਟਰ 'ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

Get the latest update about SGPC TO BHARTI SINGH, check out more about TRUE SCOOP PUNJABI, BHARTI SINGH, BHARTI SINGH VIDEO ON SIKH & BHARTI SINGH VIRAL VIDEO

Like us on Facebook or follow us on Twitter for more updates.