ਟੋਰੰਟੋ 'ਚ 'No Beard' ਨੀਤੀ ਦੀ ਸ੍ਰੋਮਣੀ ਕਮੇਟੀ ਨੇ ਕੀਤੀ ਨਿੰਦਾ, ਜਲਦ ਕੈਨੇਡਾ ਸਰਕਾਰ ਨਾਲ ਕਾਇਮ ਕਰਨਗੇ ਰਾਬਤਾ

ਕੈਨੇਡਾ ਟੋਰੰਟੋ ਵਿਖੇ ਦਾੜੀ ਰੱਖਣ ਵਾਲੇ 100 ਸਿੱਖਾਂ ਨੂੰ ਇਕ ਕੰਪਨੀ ਵਲੋਂ ਇਹ ਕਹਿ ਕੇ ਨੌਕਰੀ ਤੋਂ ਕੱਢ ਦਿਤਾ ਗਿਆ ਕਿ ਉਹ ਦਾੜੀ ਕਾਰਨ ਮਾਸਕ ਦੀ ਵਰਤੋ ਪੂਰਨ ਤੌਰ ਤੇ ਨਹੀਂ ਕਰ ਪਾਉਂਦੇ। ਜਿਸਦੇ ਚਲਦੇ ਇਸ ਘਟਨਾ ਉਪਰ ਸ੍ਰੋਮਣੀ ਕਮੇਟੀ ਵਲੋਂ ਤਿੱਖਾ ਐਕਸ਼ਨ ਲੈਣ ਦੀ ਗੱਲ ਕਰਦਿਆਂ ਇਸਦੀ ਨਿੰਦਿਆ ਕੀਤੀ ਗਈ ਹੈ...

ਅੰਮ੍ਰਿਤਸਰ:- ਕੈਨੇਡਾ ਟੋਰੰਟੋ ਵਿਖੇ ਦਾੜੀ ਰੱਖਣ ਵਾਲੇ 100 ਸਿੱਖਾਂ ਨੂੰ ਇਕ ਕੰਪਨੀ ਵਲੋਂ ਇਹ ਕਹਿ ਕੇ ਨੌਕਰੀ ਤੋਂ ਕੱਢ ਦਿਤਾ ਗਿਆ ਕਿ ਉਹ ਦਾੜੀ ਕਾਰਨ ਮਾਸਕ ਦੀ ਵਰਤੋ ਪੂਰਨ ਤੌਰ ਤੇ ਨਹੀਂ ਕਰ ਪਾਉਂਦੇ। ਜਿਸਦੇ ਚਲਦੇ ਇਸ ਘਟਨਾ ਉਪਰ ਸ੍ਰੋਮਣੀ ਕਮੇਟੀ ਵਲੋਂ ਤਿੱਖਾ ਐਕਸ਼ਨ ਲੈਣ ਦੀ ਗੱਲ ਕਰਦਿਆਂ ਇਸਦੀ ਨਿੰਦਿਆ ਕੀਤੀ ਗਈ ਹੈ।


ਇਸ ਸੰਬਧੀ ਗੱਲਬਾਤ ਕਰਦਿਆਂ ਸ੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕੈਨੇਡਾ ਸਰਕਾਰ ਨਾਲ ਇਸ ਘਟਨਾ ਨੂੰ ਲੈ ਕੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਜਾਵੇਗਾ ਕਿ ਸਿੱਖ ਇਕ ਬਹਾਦਰ ਅਤੇ ਦਯਾਲੂ ਕੌਮ ਹੈ। ਕੇਸ਼ ਉਹਨਾ ਦੀ ਆਣ ਮਾਣ ਅਤੇ ਸਮਾਨ ਹਨ। ਜਿਸਨੂੰ ਲੈ ਕੇ ਸਿਖਾ ਨੂੰ ਟਾਰਗੇਟ ਕਰਨਾ ਮੰਦਭਾਗਾ ਹੈ ਇਸ ਲੱਈ ਅਸੀ ਜਲਦ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰ ਇਹਨਾ ਸਿਖ ਨੋਜਵਾਨਾ ਨੂੰ ਮੁੜ ਨੌਕਰੀ ਤੇ ਰੱਖਣ ਦੀ ਤਜਵੀਜ਼ ਕਰਾਂਗੇ।

Get the latest update about SIKH JOBS IN TORONTO, check out more about SIKH, 100 SIKH LOST JOBS IN TORONTO, NO BEARD POLICY & CANADA GOVT

Like us on Facebook or follow us on Twitter for more updates.