ਪਕਿਸਤਾਨ 'ਚ ਲੰਬੀ ਬਿਮਾਰੀ ਦੇ ਚਲਦੇ ਸ਼ਾਹਰੁਖ ਖਾਨ ਦੀ ਭੈਣ ਦਾ ਹੋਇਆ ਦੇਹਾਂਤ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੀ ਭੈਣ ਨੂਰ ਜਹਾਂ ਦਾ ਪਾਕਿਸਤਾਨ 'ਚ ਦੇਹਾਂਤ ਹੋ ਗਿਆ ...

ਮੁੰਬਈ — ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੀ ਭੈਣ ਨੂਰ ਜਹਾਂ ਦਾ ਪਾਕਿਸਤਾਨ 'ਚ ਦੇਹਾਂਤ ਹੋ ਗਿਆ ਹੈ।ਦੱਸ ਦੱਈਏ ਕਿ ਨੂਰ ਜਹਾਂ ਦੇ ਛੋਟੇ ਭਰਾ ਮਨਸੂਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।ਨੂਰ ਜਹਾਂ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਰੋਗ ਨਾਲ ਜੂਝ ਰਹੇ ਸਨ।ਪਾਕਿਸਤਾਨ ਦੇ ਟੀਵੀ 'ਜੀਓ' ਨਾਲ ਗੱਲਬਾਤ ਦੌਰਾਨ ਮਨਸੂਰ ਨੇ ਆਪਣੀ ਭੈਣ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨੂਰ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ।ਨੂਰ ਜਹਾਂ ਸ਼ਾਹਰੁਖ਼ ਖ਼ਾਨ ਦੀ ਚਚੇਰੀ ਭੈਣ ਸੀ।

ਆਖਿਰ ਕਿਉਂ ਬਾਲੀਵੁੱਡ ਦੀ ਇਸ ਹਸਤੀ ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਕਹਿ ਦਿੱਤਾ 'ਜਾਨਵਰ'

ਦੱਸ ਦੱਈਏ ਕਿ ਨੂਰ ਜਹਾਂ ਪਾਕਿਸਤਾਨੀ ਸ਼ਹਿਰ ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਾਜ਼ਾਰ ਲਾਗੇ ਮੁਹੱਲਾ ਸ਼ਾਹ ਵਲੀ ਕਤਾਲ ਇਲਾਕੇ 'ਚ ਰਹਿ ਰਹੇ ਸਨ। ਉਹ ਪਹਿਲੀ ਵਾਰ ਉਦੋਂ ਚਰਚਾ 'ਚ ਆਏ ਸਨ, ਜਦੋਂ ਉਨ੍ਹਾਂ ਸਾਲ 2018 ਦੀਆਂ ਆਮ ਚੋਣਾਂ 'ਚ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ ਤੇ ਬਾਅਦ 'ਚ ਉਸ ਨੂੰ ਵਾਪਸ ਲੈ ਲਿਆ ਸੀ।ਇਸ ਤੋਂ ਇਲਾਵਾ ਨੂਰ ਜਹਾਂ ਨਾਲ ਸਬੰਧਤ ਕੋਈ ਜਾਣਕਾਰੀ ਮੌਜੂਦ ਨਹੀਂ ਹੈ।'ਇੰਡੀਆ ਟੂਡੇ' ਗਰੁੱਪ ਅਤੇ ਟੀਵੀ ਚੈਨਲ 'ਆਜ ਤੱਕ' ਨੇ ਇਸ ਖ਼ਬਰ ਨੂੰ ਬਹੁਤ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਹੈ।ਸ਼ਾਹਰੁਖ਼ ਖ਼ਾਨ ਪਿਛਲੀ ਵਾਰ ਸਾਲ 2018 'ਚ ਆਨੰਦ ਐੱਲ ਰਾਏ ਦੀ ਫ਼ਿਲਮ 'ਜ਼ੀਰੋ' 'ਚ ਵਿਖਾਈ ਦਿੱਤੇ ਸਨ।ਇਹ ਫ਼ਿਲਮ ਬਾਕਸ ਆਫ਼ਿਸ 'ਤੇ ਫ਼ਲਾੱਪ ਰਹੀ ਸੀ।ਫ਼ਿਲਮ 'ਚ ਸ਼ਾਹਰੁਖ਼ ਨਾਲ ਕੈਟਰੀਨਾ ਕੈਫ਼ ਤੇ ਅਨੁਸ਼ਕਾ ਸ਼ਰਮਾ ਸਨ।

Get the latest update about Cousin Sister, check out more about Bollywood News, Bollywood Actor, Death & Punjabi News

Like us on Facebook or follow us on Twitter for more updates.