ਡਰੱਗਜ਼ ਮਾਮਲੇ 'ਚ ਸ਼ਾਹਰੁਖ ਦੇ ਪੁੱਤ ਆਰੀਅਨ ਖਾਂ ਨੂੰ ਮਿਲੀ ਕਲੀਨ ਚਿੱਟ, NCB ਨੇ ਕੋਰਟ 'ਚ 6 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਕੀਤੀ ਦਰਜ਼

ਮੁੰਬਈ ਦੀ ਸਭ ਤੋਂ ਚਰਚਿਤ ਕੋਰਡੇਲੀਆ ਕਰੂਜ਼ ਡਰੱਗਜ਼ ਮਾਮਲੇ ਤੋਂ ਵਿਵਾਦਾਂ ਚ ਫਸੇ ਸ਼ਾਹਰੁਖ ਖਾਨ ਦੇ ਪੁੱਤ ਨੂੰ ਰੀਆਂ ਖਾਨ ਨੂੰ ਕਲੀਨ ਚਿੱਟ ਮਿਲ ਗਈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਵਿਸ਼ੇਸ਼ NDPS ਅਦਾਲਤ 'ਚ 6,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ...

ਮੁੰਬਈ ਦੀ ਸਭ ਤੋਂ ਚਰਚਿਤ ਕੋਰਡੇਲੀਆ ਕਰੂਜ਼ ਡਰੱਗਜ਼ ਮਾਮਲੇ ਤੋਂ ਵਿਵਾਦਾਂ ਚ ਫਸੇ ਸ਼ਾਹਰੁਖ ਖਾਨ ਦੇ ਪੁੱਤ ਨੂੰ ਰੀਆਂ ਖਾਨ ਨੂੰ ਕਲੀਨ ਚਿੱਟ ਮਿਲ ਗਈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਵਿਸ਼ੇਸ਼ NDPS ਅਦਾਲਤ 'ਚ 6,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਇਸ ਮਾਮਲੇ 'ਚ 2 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 26 ਦਿਨਾਂ ਬਾਅਦ ਐੱਸਆਈਟੀ ਦੀ ਜਾਂਚ ਤੋਂ ਬਾਅਦ 6 ਨਵੰਬਰ ਨੂੰ ਆਰੀਅਨ ਨੂੰ ਜ਼ਮਾਨਤ ਮਿਲ ਗਈ ਸੀ ਜ਼ਮਾਨਤ ਮਿਲ ਗਈ ਸੀ। ਕੋਰਡੇਲੀਆ ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਸਮੇਤ 19 ਲੋਕ ਦੋਸ਼ੀ ਸਨ। 


ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ)ਨੇ ਜੋ ਚਾਰਤਸ਼ਿਤ ਦਰਜ਼ ਕਰਵਾਈ ਹੈ ਉਸ 'ਚ ਰੀਆਂ ਖਾਨ ਅਤੇ ਮੋਹਕ ਦਾ ਨਾਮ ਸ਼ਾਮਿਲ ਨਹੀ ਹੈ। ਐਸਆਈਟੀ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਦਾ ਹਿੱਸਾ ਸੀ। ਐਨਸੀਬੀ ਦੇ ਡੀਡੀਜੀ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਆਰੀਅਨ ਅਤੇ ਮੋਹਕ ਤੋਂ ਇਲਾਵਾ ਸਾਰੇ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਮਿਲੇ ਹਨਤੇ ਹੁਣ ਬਾਕੀ 14 ਵਿਅਕਤੀਆਂ ਖਿਲਾਫ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਸਬੂਤਾਂ ਦੀ ਘਾਟ ਕਾਰਨ ਬਾਕੀ ਛੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਨਹੀਂ ਕੀਤੀ ਜਾ ਰਹੀ ਹੈ। 

Get the latest update about BOLLYWOOD, check out more about SHAHRUKH KHAN, MOHAK, RIAN KHAN & CLEAN CHIT TO ARYAN KHAN

Like us on Facebook or follow us on Twitter for more updates.