ਸ਼ਹੀਨ ਬਾਗ Protest: 4 ਮਹੀਨੇ ਦੇ ਮਾਸੂਮ ਬੱਚੇ ਨੂੰ CAA/NRC ਪ੍ਰੋਟੈਸਟ ਦੇ ਚਲਦੇ ਗੁਵਾਉਣੇ ਪਏ ਆਪਣੇ ਸਾਹ

ਦਿੱਲੀ ਦੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪਿਛਲੇ 2 ਮਹੀਨਿਆਂ ਤੋਂ ਪ੍ਰਦਰਸ਼ਨ ਜਾਰੀ ...

ਨਵੀਂ ਦਿੱਲੀ — ਦਿੱਲੀ ਦੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪਿਛਲੇ 2 ਮਹੀਨਿਆਂ ਤੋਂ ਪ੍ਰਦਰਸ਼ਨ ਜਾਰੀ ਹੈ।ਦੱਸ ਦੱਈਏ ਕਿ 4 ਮਹੀਨੇ ਦਾ ਬੱਚਾ ਮੁਹੰਮਦ ਜਹਾਨ ਆਪਣੀ ਮਾਂ ਨਾਲ ਹਰ ਰੋਜ਼ ਸ਼ਾਹੀਨ ਬਾਗ 'ਚ ਪ੍ਰਦਰਸ਼ਨ 'ਚ ਹਿੱਸਾ ਲੈਣ ਆਉਂਦਾ ਸੀ।ਸਾਰੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਵਾਰੀ-ਵਾਰੀ ਆਪਣੀ ਗੋਦੀ 'ਚ ਲੈ ਕੇ ਉਸ ਨੂੰ ਖਿਡਾਉਂਦੇ ਸਨ।ਪਰ ਹੁਣ ਮੁਹੰਮਦ ਜਹਾਨ ਸ਼ਾਹੀਨ ਬਾਗ 'ਚ ਨਜ਼ਰ ਨਹੀਂ ਆਵੇਗਾ।ਪਿਛਲੇ ਹਫ਼ਤੇ ਹੰਢ ਚੀਰਵੀਂ ਠੰਢ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਤ ਹੋ ਗਈ।ਹਾਲਾਂਕਿ ਉਸ ਦੀ ਮਾਂ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਪ੍ਰਦਰਸ਼ਨ 'ਚ ਹਿੱਸਾ ਲਵੇਗੀ, ਕਿਉਂਕਿ ਇਹ ਉਸ ਦੇ ਬੱਚਿਆਂ ਦੇ ਭਵਿੱਖ ਲਈ ਹੈ।ਮਾਸੂਮ ਬੱਚੇ ਦੇ ਪਿਤਾ ਮੁਹੰਮਦ ਆਰਿਫ਼ ਅਤੇ ਮਾਂ ਨਾਜ਼ੀਆ ਦਿੱਲੀ ਦੇ ਬਾਟਲਾ ਹਾਊਸ ਇਲਾਕੇ 'ਚ ਇੱਕ ਛੋਟੀ ਜਿਹੀ ਝੁੱਗੀ 'ਚ ਰਹਿੰਦੇ ਹਨ।ਬਰੇਲੀ ਦੇ ਰਹਿਣ ਵਾਲੇ ਇਸ ਜੋੜੇ ਦੀ 5 ਸਾਲ ਦੀ ਬੇਟੀ ਅਤੇ 1 ਸਾਲ ਦਾ ਬੇਟਾ ਹੈ। ਆਰਿਫ ਹੱਥ ਕਢਾਈ ਦਾ ਕਾਰੀਗਰ ਹੈ ਅਤੇ ਨਾਲ ਹੀ ਈ-ਰਿਕਸ਼ਾ ਚਲਾਉਂਦਾ ਹੈ।ਉਸ ਦੀ ਪਤਨੀ ਵੀ ਕਢਾਈ ਦੇ ਕੰਮ 'ਚ ਉਸ ਦੀ ਮਦਦ ਕਰਦੀ ਹੈ।

ਕੀ ਪੂਰੇ ਦੇਸ਼ 'ਚ ਲਾਗੂ ਹੋਵੇਗੀ ਐੱਨਆਰਸੀ? ਸੰਸਦ 'ਚ ਸਰਕਾਰ ਤੋਂ ਪੁੱਛਿਆ ਸਵਾਲ ਤਾਂ ਮਿਲਿਆ ਇਹ ਜਵਾਬ

ਨਾਜ਼ੀਆ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਦੀ ਮੌਤ ਬੀਤੀ 30 ਜਨਵਰੀ ਦੀ ਰਾਤ ਨੂੰ ਪ੍ਰਦਰਸ਼ਨ ਤੋਂ ਵਾਪਸ ਘਰ ਜਾਣ ਮਗਰੋਂ ਨੀਂਦ 'ਚ ਹੀ ਹੋ ਗਈ।ਉਸ ਨੇ ਦੱਸਿਆ ਕਿ ਮੈਂ ਸ਼ਾਹੀਨ ਬਾਗ ਤੋਂ ਦੇਰ ਰਾਤ 1 ਵਜੇ ਘਰ ਆਈ ਸੀ।ਮੁਹੰਮਦ ਜਹਾਨ ਅਤੇ ਬਾਕੀ ਬੱਚਿਆਂ ਨੂੰ ਸੁਲਾਉਣ ਤੋਂ ਬਾਅਦ ਮੈਂ ਵੀ ਸੌ ਗਈ।ਸਵੇਰੇ ਮੈਂ ਵੇਖਿਆ ਕਿ ਉਹ ਕੋਈ ਹਰਕਤ ਨਹੀਂ ਕਰ ਰਿਹਾ ਸੀ। ਉਸ ਦੀ ਰਾਤ ਨੂੰ ਹੀ ਮੌਤ ਹੋ ਗਈ ਸੀ। ਮਾਪੇ ਉਸ ਨੂੰ 31 ਜਨਵਰੀ ਦੀ ਸਵੇਰੇ ਨਜ਼ਦੀਕੀ ਹਸਪਤਾਲ ਲੈ ਗਏ।ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਨਾਜ਼ੀਆ 18 ਦਸੰਬਰ ਤੋਂ ਰੋਜ਼ਾਨਾ ਸ਼ਾਹੀਨ ਬਾਗ ਦੇ ਪ੍ਰਦਰਸ਼ਨ 'ਚ ਜਾਂਦੀ ਸੀ।ਉਸ ਨੇ ਦੱਸਿਆ ਕਿ ਬੱਚੇ ਨੂੰ ਠੰਢ ਲੱਗੀ ਸੀ, ਜੋ ਜਾਨਲੇਵਾ ਬਣ ਗਈ ਅਤੇ ਉਸ ਦੀ ਮੌਤ ਹੋ ਗਈ।ਨਾਜ਼ੀਆ ਦਾ ਕਹਿਣਾ ਹੈ ਕਿ ਸੀਏਏ ਅਤੇ ਐਨਆਰਸੀ ਸਾਰੇ ਭਾਈਚਾਰਿਆਂ ਵਿਰੁੱਧ ਹੈ ਅਤੇ ਉਹ ਹੁਣ ਵੀ ਸ਼ਾਹੀਨ ਬਾਗ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋਵੇਗੀ।

ਕੋਰੋਨਾ ਵਾਇਰਸ ਨੂੰ ਕੇਰਲ ਸਰਕਾਰ ਨੇ ਐਲਾਨਿਆਂ 'ਸੂਬਾਈ ਆਫਤ', ਜਾਰੀ ਕੀਤਾ ਹਾਈ ਅਲਰਟ

Get the latest update about News In Punjabi, check out more about Protest, Four Month Baby, National News & Shaheen Bagh

Like us on Facebook or follow us on Twitter for more updates.