ਸ਼ਾਹਕੋਟ: ਪਰਾਲੀ ਦੇ ਫੈਲੇ ਧੂੰਏ ਕਰਕੇ ਮੋਟਰਸਾਈਕਲ ਅਤੇ ਸਕੂਟਰੀ 'ਚ ਹੋਈ ਜ਼ਬਰਦਸਤ ਟੱਕਰ, ਵਿਦਿਆਰਥੀ ਅਤੇ ਬਜ਼ੁਰਗ ਵਿਅਕਤੀ ਦੀ ਮੌਤ

ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੀਰਪੁਰ ਸੈਦਾਂ ਤੋਂ ਨਿਮਾਜ਼ੀਪੁਰ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰੇ ਸ਼ਨੀਵਾਰ ਬਾਅਦ ਦੁਪਹਿਰ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਇੱਕ ਕਿਸਾਨ ਵੱਲੋਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਫੈਲੇ ਧੂੰਏ ਕਰਕੇ ਸੜਕ...

ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੀਰਪੁਰ ਸੈਦਾਂ ਤੋਂ ਨਿਮਾਜ਼ੀਪੁਰ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰੇ ਸ਼ਨੀਵਾਰ ਬਾਅਦ ਦੁਪਹਿਰ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਇੱਕ ਕਿਸਾਨ ਵੱਲੋਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਫੈਲੇ ਧੂੰਏ ਕਰਕੇ ਸੜਕ ਤੋਂ ਲੰਘਦੇ ਸਮੇਂ ਮੋਟਰਸਾਈਕਲ ਅਤੇ ਸਕੂਟਰੀ ਦੀ ਆਹਮਣੋ ਸਾਹਮਣੀ ਜਬਰਦਸਤ ਟੱਕਰ ਹੋ ਗਈ ਜਿਸ ਕਾਰਨ ਇੱਕ ਸਕੂਲੀ ਵਿਦਿਆਰਥੀ ਅਤੇ ਬਜ਼ੁਰਗ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। 


ਜਾਣਕਾਰੀ ਅਨੁਸਾਰ ਹਰਦੇਵ ਸਿੰਘ ਭੋਲਾ ਨਾਮਕ ਕਿਸਾਨ ਵਲੋਂ ਬਾਅਦ ਦੁਪਹਿਰ ਕਰੀਬ 2:30 ਵਜੇ ਪਿੰਡ ਮੀਰਪੁਰ ਸੈਦਾਂ ਤੋਂ ਨਿਮਾਜ਼ੀਪੁਰ ਨੂੰ ਜਾਂਦੀ ਲਿੰਕ ਸੜਕ ਨਾਲ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੋਈ ਸੀ, ਜਿਸ ਕਾਰਨ ਸੜਕ ਦੇ ਆਸ-ਪਾਸ ਧੂੰਆ ਫੈਲਿਆ ਹੋਇਆ ਸੀ। ਇਸੇ ਦੌਰਾਨ ਗੁਰਜੋਤ ਸਿੰਘ ਜੋਤਾ (15) ਵਾਸੀ ਪਿੰਡ ਹੇਰਾਂ, ਜੋਕਿ ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਵਿਖੇ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ, ਛੁੱਟੀ ਤੋਂ ਬਾਅਦ ਆਪਣੇ ਪਲਾਟੀਨਾ ਮੋਟਰਸਾਈਕਲ ਤੇ ਆਪਣੇ ਘਰ ਜਾ ਰਿਹਾ ਸੀ। ਇਸੇ ਦੌਰਾਨ ਇੱਕ ਬਜ਼ੁਰਗ ਵਿਅਕਤੀ ਹਰਦੇਵ ਸਿੰਘ (60) ਵਾਸੀ ਪਿੰਡ ਨਿਮਾਜ਼ੀਪੁਰ ਆਪਣੀ ਸਕੂਟਰੀ ਤੇ ਸ਼ਾਹਕੋਟ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਜਿਵੇਂ ਹੀ ਨੌਜਵਾਨ ਗੁਰਜੋਤ ਸਿੰਘ ਜੋਤਾ ਅਤੇ ਬਜ਼ੁਰਗ ਹਰਦੇਵ ਸਿੰਘ ਪਿੰਡ ਮੀਰਪੁਰ ਸੈਦਾਂ ਵਿਖੇ ਪਹੁੰਚੇ ਤਾਂ ਸੜਕ ਦੇ ਕਿਨਾਰੇ ਖੇਤ ਵਿੱਚ ਲੱਗੀ ਅੱਗ ਕਾਰਨ ਫੈਲੇ ਧੂੰਏ ਵਿੱਚੋਂ ਦੀ ਲੰਘਦੇ ਸਮੇਂ ਦੋਵਾਂ ਵਿੱਚ ਜਬਰਦਸਤ ਟੱਕਰ ਹੋ ਗਈ। ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਨਾਲ ਸੜਕ ਤੇ ਡਿੱਗੇ ਅਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਮੋਟਰਸਾਈਕਲ ਅਤੇ ਸਕੂਟਰੀ ਵੀ ਬੁਰੀ ਤਰਾਂ ਨਾਲ ਨੁਕਸਾਨੇ ਗਏ। 

ਇਸ ਹਾਦਸੇ ਬਾਰੇ ਪਤਾ ਲੱਗਣ ਤੇ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਉੱਚ ਅਧਿਕਾਰੀਆਂ ਦੇ ਨਾਲ ਮੌਕੇ ਤੇ ਪਹੁੰਚੀ। ਪੁਲਿਸ ਵਲੋਂ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ। ਐਸ.ਐਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

Get the latest update about shahkot accident, check out more about jalandhar news & shahkot news

Like us on Facebook or follow us on Twitter for more updates.