ਉੱਤਰ ਪ੍ਰਦੇਸ਼ :- ਸੂਬੇ 'ਚ ਧਰਮ ਜਾਤੀ ਦੇ ਨਾਮ ਤੇ ਅਕਸਰ ਹੀ ਰਾਜਨੀਤੀ ਭਟਕਦੀ ਰਹਿੰਦੀ ਹੈ ਤੇ ਹੁਣ ਸੂਬੇ ਦੇ ਸੀਤਾਪੁਰ ਤੋਂ ਸ਼ਰਮਸਾਰ ਕਰਨ ਵਾਲਾ ਮਾਮਲਾ ਆਹਮਣੇ ਆਇਆ ਹੈ ਜਿਥੇ ਇੱਕ ਮਹੰਤ ਵਲੋਂ ਮੁਸਲਿਮ ਔਰਤਾਂ ਲਈ ਅਪਮਾਨ ਜਨਕ ਟਿਪਣੀ ਕਰਦਿਆਂ ਬਲਾਤਕਾਰ ਦੀ ਧਮਕੀ ਤੱਕ ਦੇ ਦਿੱਤੀ। ਮਹੰਤ ਨੇ ਇਹ ਧਮਕੀ ਨਾਅਰੇਬਾਜ਼ੀ ਦੇ ਦੌਰਾਨ ਚਲਦੇ ਕੈਮਰਾ ਦੇ ਸਾਹਮਣੇ ਦਿੱਤੀ, ਜਿਸ ਤੋਂ ਬਾਅਦ ਓਥੇ ਮੌਜੂਦ ਕੁਝ ਲੋਕਾਂ ਵਲੋਂ ਤਾੜੀਆਂ ਮਾਰ ਕੇ ਉਸ ਮਹੰਤ ਦਾ ਸਾਥ ਦਿੱਤੋ ਗਿਆ। ਸੀਤਾਪੁਰ 'ਚ ਮਹੰਤ ਵਲੋਂ ਦਿੱਤੇ ਗਏ ਨਫਰਤ ਭਰੇ ਭਾਸ਼ਣ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਗੁੱਸਾ ਜ਼ਾਹਰ ਕਰ ਰਹੇ ਹਨ। ਲੋਕਾਂ ਵਿੱਚ ਵੱਧ ਰਹੇ ਰੋਸ ਨੂੰ ਦੇਖਦਿਆਂ ਹੁਣ ਪੁਲੀਸ ਨੇ ਜਾਂਚ ਕਰਕੇ ਕਾਰਵਾਈ ਕਰਨ ਲਈ ਕਿਹਾ ਹੈ।
ਜਾਣਕਾਰੀ ਮੁਤਾਬਿਕ ਇਸ ਵਾਇਰਲ ਵੀਡੀਓ ਵਿੱਚ, ਹਿੰਦੂ ਮਹੰਤ ਸੀਤਾਪੁਰ ਜ਼ਿਲ੍ਹੇ ਵਿੱਚ ਇੱਕ ਮਸਜਿਦ ਦੇ ਬਾਹਰ ਇੱਕ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਥਿਤ ਤੌਰ 'ਤੇ ਮੁਸਲਿਮ ਔਰਤਾਂ ਨੂੰ ਅਗਵਾ ਕਰਨ ਅਤੇ ਬਲਾਤਕਾਰ ਕਰਨ ਦੀ ਧਮਕੀ ਦਿੰਦਾ ਦਿਖਾਈ ਦੇ ਰਿਹਾ ਹੈ। ਉਸ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਜੇਕਰ ਕੋਈ ਮੁਸਲਿਮ ਇਲਾਕੇ ਦੀ ਲੜਕੀ ਨੂੰ ਤੰਗ ਕਰਦਾ ਹੈ। ਇਸ ਲਈ ਉਹ ਮੁਸਲਿਮ ਔਰਤਾਂ ਨੂੰ ਅਗਵਾ ਕਰੇਗਾ ਅਤੇ ਜਨਤਕ ਤੌਰ 'ਤੇ ਉਨ੍ਹਾਂ ਨਾਲ ਬਲਾਤਕਾਰ ਕਰੇਗਾ। ਇਸ ਦੇ ਨਾਲ ਹੀ ਭੀੜ ''ਜੈ ਸ਼੍ਰੀ ਰਾਮ'' ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕਰ ਰਹੀ ਹੈ। ਨਫ਼ਰਤ ਭਰੇ ਭਾਸ਼ਣ ਦੇ ਇਸ ਵੀਡੀਓ ਵਿੱਚ ਪਿਛੋਕੜ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਫੈਕਟ ਚੈਕਰ ਮੁਹੰਮਦ ਜ਼ੁਬੈਰ ਨੇ ਟਵੀਟ ਕੀਤਾ ਹੈ।
ਜਿਕਰਯੋਗ ਹੀ ਕਿ ਨਫ਼ਰਤ ਭਰੇ ਭਾਸ਼ਣ ਵਾਲੇ ਦੋ ਮਿੰਟ ਦੀ ਇਹ ਵੀਡੀਓ 2 ਅਪ੍ਰੈਲ ਨੂੰ ਰਿਕਾਰਡ ਕੀਤੀ ਗਈ ਸੀ, ਜਦੋਂ ਖੈਰਾਬਾਦ ਕਸਬੇ ਦੇ ਮਹਾਰਿਸ਼ੀ ਸ਼੍ਰੀ ਲਕਸ਼ਮਣ ਦਾਸ ਉਦਾਸੀ ਆਸ਼ਰਮ ਦੇ ਮਹੰਤ ਬਜਰੰਗ ਮੁਨੀ ਦਾਸ ਵਜੋਂ ਪਛਾਣੇ ਗਏ ਵਿਅਕਤੀ ਨੇ ਨਵਰਾਤਰੀ ਦੇ ਮੌਕੇ 'ਤੇ ਜਲੂਸ ਕੱਢਿਆ ਸੀ। ਦੋਸ਼ ਹੈ ਕਿ ਜਦੋਂ ਜਲੂਸ ਇਕ ਮਸਜਿਦ ਦੇ ਨੇੜੇ ਪਹੁੰਚਿਆ ਤਾਂ ਉਕਤ ਵਿਅਕਤੀ ਨੇ ਲਾਊਡਸਪੀਕਰ 'ਤੇ ਨਫਰਤ ਭਰੀ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਸੀਤਾਪੁਰ ਪੁਲਿਸ ਨੇ ਵਧੀਕ ਪੁਲਿਸ ਸੁਪਰਡੈਂਟ (ਉੱਤਰੀ) ਰਾਜੀਵ ਦੀਕਸ਼ਿਤ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਅਤੇ ਸਬੂਤਾਂ ਦੇ ਆਧਾਰ 'ਤੇ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।
Get the latest update about Mahant threatens to rape Muslim women, check out more about SITAPUR POLICE, JAI SHRI RAM, CRIME NEWS & UP POLICE
Like us on Facebook or follow us on Twitter for more updates.