ਜਾਣੋ ਆਖਿਰ ਕਿਉਂ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਨੂੰ ਨਿਲਾਮ ਕਰਨੀ ਪੈ ਗਈ ਆਪਣੀ ਟੋਪੀ!!

ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਤੋਂ ਬਾਅਦ ਹੁਣ ਲੋਕ ਮਦਦ ਲਈ ਅੱਗੇ ਆ ਰਹੇ ਹਨ। ਆਸਟ੍ਰੇਲੀਆ ਦੇ ਸਾਬਕਾ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਨੇ ਆਪਣੀ ਟੋਪੀ ਦੀ ਨਿਲਾਮੀ ਕਰ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ...

ਨਵੀਂ ਦਿੱਲੀ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਤੋਂ ਬਾਅਦ ਹੁਣ ਲੋਕ ਮਦਦ ਲਈ ਅੱਗੇ ਆ ਰਹੇ ਹਨ। ਆਸਟ੍ਰੇਲੀਆ ਦੇ ਸਾਬਕਾ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਨੇ ਆਪਣੀ ਟੋਪੀ ਦੀ ਨਿਲਾਮੀ ਕਰ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ। ਸ਼ੇਨ ਵਾਰਨ ਨੇ ਆਪਣੇ ਕੈਰੀਅਰ ਦੌਰਾਨ ਲਗਪਗ 145 ਟੈਸਟ ਮੈਚਾਂ 'ਚ ਇਸ ਟੋਪੀ ਦਾ ਇਸਤਮਾਲ ਕੀਤਾ ਸੀ। ਵਾਰਨ ਦੀ ਇਹ 'ਬੈਗੀ ਗ੍ਰੀਨ' ਟੋਪੀ 10 ਲੱਖ, 7 ਹਜ਼ਾਰ, 500 ਆਸਟ੍ਰੇਲੀਆਈ ਡਾਲਰ 'ਚ ਵਿਕੀ ਹੈ। ਜੇਕਰ ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ ਇਸ ਨੂੰ ਲਗਪਗ ਪੰਜ ਕਰੋੜ ਰੁਪਏ ਵਿੱਚ ਨਿਲਾਮ ਕੀਤਾ ਗਿਆ ਹੈ। ਵਾਰਨ ਨੇ ਨਿਲਾਮੀ ਵਿੱਚ ਪ੍ਰਾਪਤ ਹੋਏ ਫੰਡ ਨੂੰ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਉਸ ਵਿਅਕਤੀ ਦਾ ਧੰਨਵਾਦ ਕੀਤਾ ਹੈ ਜਿਸ ਨੇ ਇਹ ਟੋਪੀ ਖਰੀਦੀ ਹੈ।

ਆਸਟ੍ਰੇਲੀਆ 'ਚ 10 ਹਜ਼ਾਰ ਊਠਾਂ ਨੂੰ ਜਾਣੋ ਕਿਉਂ ਉਤਾਰਿਆ ਜਾਵੇਗਾ ਮੌਤ ਦੇ ਘਾਟ, ਪੜ੍ਹੋ ਹੈਰਾਨੀਜਨਕ ਖ਼ਬਰ

ਨਿਲਾਮੀ ਤੋਂ ਬਾਅਦ, ਸ਼ੇਨ ਵਾਰਨ ਨੇ ਟਵਿਟਰ 'ਤੇ ਲਿਖਿਆ, ''ਇਸ ਨਿਲਾਮੀ 'ਚ ਸਫ਼ਲ ਬੋਲੀਕਾਰ ਤੇ ਹੋਰ ਸਾਰੇ ਬੋਲੀਕਾਰਾਂ ਨੂੰ ਇਸ ਟੈਸਟ ਕੈਪ ਲਈ ਬੋਲੀ ਲਾਉਣ ਤੇ ਚੰਗੀ ਕੀਮਤ ਦੇਣ ਲਈ ਸਾਰਿਆਂ ਦਾ ਧੰਨਵਾਦ। ਤੁਸੀਂ ਆਪਣੀ ਖੁੱਲ੍ਹਦਿਲੀ ਦਿਖਾਈ ਤੇ ਮੇਰੀ ਖੁਸ਼ੀ ਨੂੰ ਕਈ ਗੁਣਾ ਵਧਾ ਦਿੱਤਾ। ਇਹ ਉਮੀਦ ਨਾਲੋਂ ਕਿਤੇ ਵੱਧ ਹੈ। ਇਹ ਪੈਸਾ ਸਿੱਧਾ ਰੈੱਡ ਕਰਾਸ ਬੁੱਸ਼ਫਾਇਰ ਅਪੀਲ ਨੂੰ ਚਲਾ ਜਾਵੇਗਾ। ਤੁਹਾਡਾ ਧੰਨਵਾਦ, ਧੰਨਵਾਦ, ਧੰਨਵਾਦ।''

2020 ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ, 170 ਯਾਤਰੀਆਂ ਦੀ ਮੌਤ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਸ ਅੱਗ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਸਨ। ਇੱਕ ਅਨੁਮਾਨ ਅਨੁਸਾਰ, ਇਸ ਅੱਗ ਨਾਲ ਕਰੀਬ 50 ਕਰੋੜ ਤੋਂ ਵੱਧ ਜਾਨਵਰ ਵੀ ਮਾਰੇ ਗਏ ਸਨ।

Get the latest update about International News, check out more about True Scoop News, Australia News, Australia Bushfire Charity & News In Punjabi

Like us on Facebook or follow us on Twitter for more updates.