ਪੰਜਾਬੀ ਗਾਇਕ ਸ਼ੈਰੀ ਮਾਨ ਦੇ ਘਰ ਛਾਇਆ ਮਾਤਮ, ਭਾਵੁਕ ਪੋਸਟ ਕੀਤੀ ਸਾਂਝੀ

ਪੰਜਾਬੀ ਗਾਇਕ ਸ਼ੈਰੀ ਮਾਨ ਦੇ ਘਰ ਮਾਤਮ ਛਾਇਆ ਹੋਇਆ ਹੈ। ਦਰਅਸਲ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਖੁਦ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ...

ਚੰਡੀਗੜ੍ਹ— ਪੰਜਾਬੀ ਗਾਇਕ ਸ਼ੈਰੀ ਮਾਨ ਦੇ ਘਰ ਮਾਤਮ ਛਾਇਆ ਹੋਇਆ ਹੈ। ਦਰਅਸਲ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਖੁਦ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਦੱਸੀ। ਉਨ੍ਹਾਂ ਨੇ ਆਪਣੀ ਮਾਂ ਨਾਲ ਇਕ ਤਸਵੀਰ ਸ਼ੇਅਰ ਕਰਕੇ ਲਿਖਿਆ, ''ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ...।''
ਇਸ ਤੋਂ ਪਹਿਲਾਂ ਵੀ ਸ਼ੈਰੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਮਾਤਾ ਲੰਬੇ ਸਮੇਂ ਤੋਂ ਬੀਮਾਰ ਹਨ ਤੇ ਹਸਪਤਾਲ 'ਚ ਦਾਖਲ ਹਨ। ਇਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਜੋ ਵੀ ਦੋਸਤ ਮਿਲਦਾ ਹੈ, ਉਉਹ ਪੁੱਛਦਾ ਹੈ ਕਿ ਮੈਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਐਕਟਿਵ ਕਿਉਂ ਨਹੀਂ ਹਾਂ। ਉਸ ਦਾ ਕਾਰਨ ਇਹ ਹੈ ਕਿ ਮਾਂ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਹੈ ਤੇ ਹਸਪਤਾਲ 'ਚ ਹੈ।

'ਚੱਲ ਮੇਰਾ ਪੁੱਤ' 'ਚ ਅਮਰਿੰਦਰ ਗਿੱਲ ਦੇ ਅਭਿਨੈ ਨਾਲ ਲੱਗੇਗਾ ਪਾਕਿ ਕਲਾਕਾਰਾਂ ਦੀ ਕਾਮੇਡੀ ਦਾ ਤੜਕਾ

ਉਨ੍ਹਾਂ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ ਸੀ, ''ਮੇਰੀ ਮਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਪਰ ਜਦੋਂ ਉਸ ਦੀ ਆਪ ਸੁਖੀ ਹੋਣ ਦੀ ਵਾਰੀ ਆਈ... ਖੈਰ ਮੇਰੀ ਬੇਨਤੀ ਹੈ ਸਭ ਨੂੰ ਕਿ ਮੇਰੀ ਮਾਂ ਲਈ ਦੁਆਵਾਂ ਕਰਿਓ... ਮਾਂ ਮੈਂ ਜਲਦੀ ਆ ਰਿਹਾ ਹਾਂ ਤੇਰੇ ਕੋਲ ਤੇ ਤੂੰ ਅੱਗੇ ਵੀ ਕਦੇ ਹੌਸਲਾ ਨਹੀਂ ਹਾਰਿਆ, ਹੁਣ ਵੀ ਨਾ ਹਾਰੀਂ, ਤੂੰ ਠੀਕ ਹੋ ਜਾਣਾ... ਤੂੰ ਬਹੁਤ ਕੁਝ ਦੇਖਣਾ ਹਾਲੇ... ਬਾਬਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ।''

Get the latest update about , check out more about Punjabi Singer, Harmel Kaur & Sharry Maan

Like us on Facebook or follow us on Twitter for more updates.