ਸ਼ੈਰੀ ਮਾਨ ਨੇ ਜਨਮਦਿਨ ਮੌਕੇ ਆਪਣੇ ਫੈਨਜ਼ ਨੂੰ ਕੀਤੀ ਖਾਸ ਅਪੀਲ

ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਨੂੰ ਅੱਜ ਦੇ ਸਮੇ ਕੋਈ ਪਹਿਚਾਣ...

ਚੰਡੀਗੜ੍ਹ:- ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਨੂੰ ਅੱਜ ਦੇ ਸਮੇ ਕੋਈ ਪਹਿਚਾਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਆਪਣੀ ਮਿਹਨਤ ਦੇ ਬੱਲ ਤੇ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਆਪਣੀ ਅਲਗ ਫ਼ੈਨ ਫੋਲੋਇੰਗ ਬਣਾ ਰੱਖੀ ਹੈ। ਅੱਜ ਪਾਲੀਵੁੱਡ ਦੇ ਇਸ ਕਿਉਟ ਮੁੰਡੇ ਦਾ ਜਨਮ ਦਿਨ ਹੈ। ਇਸ ਮੌਕੇ ਤੇ ਉਨ੍ਹਾਂ ਦੇ ਫੈਨਜ਼ ਵਲੋਂ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਪਰ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਖਾਸ ਅਪੀਲ ਕੀਤੀ ਹੈ।

ਪਰਮੀਸ਼ ਵਰਮਾ ਦੇ ਇਸ ਗੀਤ ਨੇ ਚੱਕਰਾਂ 'ਚ ਪਾਈ ਐਕਟਰ ਸ਼ਤਰੂਘਣ ਦੀ ਧੀ, ਵੀਡੀਓ ਵਾਇਰਲ

ਦਰਅਸਲ ਸ਼ੈਰੀ ਮਾਨ ਨੇ ਇੰਸਟਾ ਤੇ ਇਕ ਤਸਵੀਰ ਸਾਂਝੀ ਕਰਦਿਆਂ ਇਕ ਪੋਸਟ ਪਾਈ ਹੈ ਤੇ ਲਿਖਿਆ ਕਿ- ਮੇਰੇ ਮਿਉਜ਼ਿਕ ਨੂੰ ਪਿਆਰ ਕਰਨ ਲਈ ਧੰਨਵਾਦ, ਦੋਸਤਾਂ ਯਾਰਾਂ ਨੂੰ ਬੇਨਤੀ ਹੈ ਕਿ ਇਸ ਵਾਰ ਜਨਮ ਦਿਨ ਤੇ ਕੋਈ ਕੇਕ ਨਾ ਲੈ ਕੇ ਆਇਓ। ਦਸ ਦਈਏ ਕੇ ਕੁਝ ਸਮਾਂ ਪਹਿਲਾ ਹੀ ਸ਼ੈਰੀ ਮਾਨ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ। ਜਿਸ ਕਰਕੇ ਉਹ ਪਿੱਛਲੇ ਕਈ ਸਮੇ ਤੋਂ ਸੋਸ਼ਲ ਮੀਡੀਆ ਤੇ ਮਿਉਜਿਕ ਤੋਂ ਦੂਰ ਸਨ।

ਸ਼ੈਰੀ ਮਾਨ ਦੇ ਮਿਉਜਿਕ ਕਰੀਅਰ ਦੀ ਗੱਲ ਕਰੀਏ ਤਾਂ ਹੁਣ ਤੱਕ ਯਾਰ ਅਣਮੁੱਲੇ, ਹੋਸਟਲ, ਤਿੰਨ ਪੈਗ ਤੋਂ ਇਲਾਵਾ ਕਈ ਗੀਤਾਂ ਕਰਕੇ ਆਪਣੇ ਫੈਨਜ਼ ਦੇ ਦਿਲਾਂ 'ਚ ਵੱਖ ਜਗ੍ਹਾ ਬਣਾਈ ਹੈ। ਇਸ ਤੋਂ ਇਲਾਵਾ ਸ਼ੈਰੀ ਮਾਨ ਨੇ ਕਈ ਪੰਜਾਬੀ ਫ਼ਿਲਮਾਂ 'ਚ ਮੇਨ ਲੀਡ ਤੇ ਸਹਿ ਕਲਾਕਾਰ ਦੇ ਤੋਰ ਤੇ ਵੀ ਕੰਮ ਕੀਤਾ ਹੈ।  

Get the latest update about True Scoop News, check out more about Online Punjabi News, Pollywood Celebs, Sharry Mann & Yaar Anmulle

Like us on Facebook or follow us on Twitter for more updates.