ਦਿੱਗਜ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸੀ ਬੀਮਾਰ

ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਅਤੇ ਮਸ਼ਹੂਰ ਉਰਦੂ ਕਵੀ ਕੈਫੀ ਆਜ਼ਮੀ ਦੀ ਪਤਨੀ ਸ਼ੌਕਤ ਆਜ਼ਮੀ ਦਾ ਦਿਹਾਂਤ ਹੋ ਗਿਆ ਹੈ। 90 ਸਾਲਾਂ ਸ਼ੌਕਤ ਆਜ਼ਮੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਸ਼ੁੱਕਰਵਾਰ ਸ਼ਾਮ ਨੂੰ ਜੁਹੂ ਸਥਿਤ ਆਪਣੇ ਘਰ 'ਦੇਹਾਂਤ ਹੋ...

ਮੁੰਬਈ— ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਅਤੇ ਮਸ਼ਹੂਰ ਉਰਦੂ ਕਵੀ ਕੈਫੀ ਆਜ਼ਮੀ ਦੀ ਪਤਨੀ ਸ਼ੌਕਤ ਆਜ਼ਮੀ ਦਾ ਦਿਹਾਂਤ ਹੋ ਗਿਆ ਹੈ। 90 ਸਾਲਾਂ ਸ਼ੌਕਤ ਆਜ਼ਮੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਸ਼ੁੱਕਰਵਾਰ ਸ਼ਾਮ ਨੂੰ ਜੁਹੂ ਸਥਿਤ ਆਪਣੇ ਘਰ 'ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੀ ਬੇਟੀ ਸ਼ਬਾਨਾ ਦੀਆਂ ਬਾਹਾਂ 'ਚ ਆਖ਼ਰੀ ਸਾਹ ਲਏ।

ਮੁੰਬਈ ਆਟੋ 'ਚ ਰਾਖੀ ਸਾਵੰਤ ਨੇ ਕੀਤੀ ਸਵਾਰੀ, ਮੋਦੀ ਦੇ  ਤੋਂ ਡਰੀ ਨੇ ਸੋਨੀਆ ਗਾਂਧੀ ਨੂੰ ਲਗਾਈ ਇਹ ਗੁਹਾਰ

ਲੋਕ ਪ੍ਰਸਿੱਧ ਕਵੀ ਕੈਫੀ ਆਜ਼ਮੀ ਦੀ ਪਤਨੀ ਸ਼ੌਕਤ ਆਜ਼ਮੀ ਨੂੰ ਲੋਕ ਪਿਆਰ ਨਾਲ ਸ਼ੌਕਤ ਆਪਾ ਕਹਿੰਦੇ ਸਨ। ਸ਼ੌਕਤ ਨੇ ਮੁਜ਼ੱਫਰ ਅਲੀ ਦੀ ਫਿਲਮ 'ਉਮਰਾਓ ਜਾਨ', ਐੱਮ. ਐੱਸ ਸਾਥੂ ਦੀ 'ਗਰਮ ਹਵਾ' ਅਤੇ ਸਾਗਰ ਸਾਥਾਡੀ ਦੀ 'ਬਜ਼ਾਰ' 'ਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ' ਸ਼ੌਕਤ ਆਜ਼ਮੀ ਆਖਰੀ ਵਾਰ ਫਿਲਮ 'ਸਾਥੀਆ' (2002) 'ਚ ਨਜ਼ਰ ਆਈ ਸੀ, ਜਿਸ ਚ ਉਨ੍ਹਾਂ ਨੇ ਭੂਆ ਦਾ ਕਿਰਦਾਰ ਨਿਭਾਇਆ ਸੀ।

ਸਲਮਾਨ ਨੇ ਹੈਲਨ ਦੇ ਜਨਮਦਿਨ ਦੀ ਦਿੱਤੀ ਸ਼ਾਨਦਾਰ ਪਾਰਟੀ, ਵਾਇਰਲ ਤਸਵੀਰਾਂ

ਸ਼ੌਕਤ ਆਜ਼ਮੀ ਅਤੇ ਕੈਫੀ ਆਜ਼ਮੀ ਨੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਆਈ.ਪੀ.ਟੀ.ਏ), ਪ੍ਰਗਤੀਸ਼ੀਲ ਐਸੋਸੀਏਸ਼ਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਭਿਆਚਾਰਕ ਵਿੰਗ ਲਈ ਲੰਬੇ ਸਮੇਂ ਲਈ ਇਕੱਠੇ ਕੰਮ ਕੀਤਾ। ਸ਼ੌਕਤ ਅਤੇ ਕੈਫੀ ਦੀ ਪ੍ਰੇਮ ਕਹਾਣੀ ਅਤੇ ਉਸ ਦੀਆਂ ਯਾਦਾਂ ਦੀ ਕਿਤਾਬ 'ਕੈਫੀ ਐਂਡ ਮੈਂ' ਬਹੁਤ ਮਸ਼ਹੂਰ ਹਨ।

Get the latest update about True Scoop News, check out more about Baba Azmi, Veteran Actor, Bollywood News & Shabana Azmi

Like us on Facebook or follow us on Twitter for more updates.