ਕੋਰੋਨਾ ਦੇ ਚੱਲਦੇ ਟੀਵੀ ਐਕਟਰ ਸੂਰਜ ਥਾਪਰ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ

ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ। ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਤੇ ਟੀਵੀ ਇੰਡ...

ਮੁੰਬਈ: ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ। ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਤੇ ਟੀਵੀ ਇੰਡਸਟ੍ਰੀ ਤੱਕ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ ਤੇ ਇਕ ਤੋਂ ਬਾਅਦ ਇਕ ਕਈ ਕਈ ਸਿਤਾਰੇ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਅਜਿਹੇਵਿਚ ਹੁਣ ਖਬਰ ਹੈ ਕਿ ਟੀਵੀ ਐਕਟਰ ਸੂਰਜ ਥਾਪਰ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਪਹਿਲਾਂ ਤੋਂ ਬਿਹਤਰ ਹਨ ਸੂਰਜ ਥਾਪਰ
ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਵਿਚ ਤਾਲਾਬੰਦੀ ਦੇ ਚੱਲਦੇ ਸੂਰਜ ਆਪਣੇ ਸ਼ੋਅ ਸ਼ੌਰਿਆ ਤੇ ਅਨੋਖੀ ਦੀ ਕਹਾਣੀ ਦੀ ਸ਼ੂਟਿੰਗ ਗੋਆ ਵਿਚ ਕਰ ਰਹੇ ਹਨ। ਸ਼ੂਟਿੰਗ ਦੇ ਸਿਲਸਿਲੇ ਵਿਚ ਸੂਰਜ ਥਾਪਰ ਮੁੰਬਈ ਤੋਂ ਲਗਾਤਾਰ ਗੋਆ ਟ੍ਰੈਵਲ ਕਰ ਰਹੇ ਸਨ। ਹਾਲਾਂਕਿ ਕੁਝ ਦਿਨ ਪਹਿਲਾਂ ਮੁੰਬਈ ਵਾਪਸ ਆਉਣ ਉੱਤੇ ਉਨ੍ਹਾਂ ਦੀ ਸਿਹਤ ਖਰਾਬ ਹੋਈ ਤੇ ਹਲਕਾ ਬੁਖਾਰ ਆ ਗਿਆ ਤੇ ਉਨ੍ਹਾਂ ਦੇ ਸਰੀਰ ਦਾ ਆਕਸੀਜਨ ਲੈਵਲ ਵੀ ਘੱਟ ਹੋ ਗਿਆ। ਇਸ ਦੇ ਚੱਲਦੇ ਐਕਟਰ ਨੂੰ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਬਿਹਤਰ ਹੈ ਤੇ ਉਹ ਆਈ.ਸੀ.ਯੂ. ਤੋਂ ਬਾਹਰ ਆ ਗਏ ਹਨ।

ਇਸ ਸੀਰੀਅਲ ਵਿਚ ਆ ਚੁੱਕੇ ਹਨ ਨਜ਼ਰ
ਦੱਸ ਦਈਏ ਕਿ ਸੂਰਜ ਥਾਪਰ ਨੇ ਪਿਛਲੇ ਸਾਲ ਹੀ ਸ਼ੌਰਿਆ ਤੇ ਅਨੋਖੀ ਦੀ ਕਹਾਨੀ ਸੀਰੀਅਲ ਨੂੰ ਜੁਆਇਨ ਕੀਤਾ ਹੈ। ਉਹ ਟੀਵੀ ਇੰਡਸਟ੍ਰੀ ਦਾ ਮੰਨਿਆ ਹੋਇਆ ਚਿਹਰਾ ਹਨ। ਉਨ੍ਹਾਂ ਨੇ 'ਰਜ਼ਿਆ ਸੁਲਤਾਨ', 'ਅਕਬਰ ਦਾ ਬਲ ਬੀਰਬਲ', 'ਹਮ ਪਾਂਚ ਫਿਰ ਸੇ', 'ਸਸੂਰਾਲ ਗੇਂਦਾ ਫੂਲ' ਜਿਹੇ ਸੀਰੀਅਲਾਂ ਵਿਚ ਕੰਮ ਕੀਤਾ ਸੀ। ਨਾਲ ਹੀ ਉਹ 'ਜੋ ਜੀਤਾ ਵਹੀ ਸਿਕੰਦਰ' ਸਣੇ ਹੋਰਾਂ ਪ੍ਰੋਗਰਾਮਾਂ ਵਿਚ ਵੀ ਨਜ਼ਰ ਆ ਚੁੱਕੇ ਹਨ।

Get the latest update about Actor, check out more about Shaurya, Hospitalised, Anokhi ki Kahani & Truescoopnews

Like us on Facebook or follow us on Twitter for more updates.