ਵਿਧਾਨ ਸਭਾ 'ਚ MLA ਸ਼ੀਤਲ ਅੰਗੂਰਾਲ, ਸਮਾਰਟ ਸਿਟੀ ਦੇ ਨਾਮ 'ਤੇ 550 ਕਰੋੜ ਦੀ ਘਪਲੇਬਾਜ਼ੀ ਦਾ ਚੁੱਕਿਆ ਸਵਾਲ

ਅੱਜ ਵਿਧਾਨ ਸਭਾ 'ਚ ਬਜਟ ਸ਼ੈਸ਼ਨ ਦੇ ਆਖਰੀ ਦਿਨ ਜਲੰਧਰ ਵੈਸਟ ਹਲਕਾ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਵਿਧਾਨ ਸਭਾ 'ਚ ਬੋਲਦਿਆਂ ਸਮਾਰਟ ਸਿਟੀ ਦੇ ਨਾਮ ਤੇ ਹੋ ਰਹੇ ਘਪਲੇਬਾਜ਼ੀ ਦਾ ਖੁਲਾਸਾ ਕੀਤਾ...

ਅੱਜ ਵਿਧਾਨ ਸਭਾ 'ਚ ਬਜਟ ਸ਼ੈਸ਼ਨ ਦੇ ਆਖਰੀ ਦਿਨ ਜਲੰਧਰ ਵੈਸਟ ਹਲਕਾ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਵਿਧਾਨ ਸਭਾ 'ਚ ਬੋਲਦਿਆਂ ਸਮਾਰਟ ਸਿਟੀ ਦੇ ਨਾਮ ਤੇ ਹੋ ਰਹੇ ਘਪਲੇਬਾਜ਼ੀ ਦਾ ਖੁਲਾਸਾ ਕੀਤਾ। ਵਿਧਾਸਨ ਸਭਾ 'ਚ ਬੋਲਦਿਆਂ ਸ਼ੀਤਲ ਅੰਗੂਰਾਲ ਨੇ ਕਿਹਾ ਕਿ ਉਹ ਚੋਣਾਂ ਦੇ ਸਮੇਂ ਲੋਕਾਂ ਨਾਲ ਇਹ ਵਾਅਦਾ ਕਰਕੇ ਆਏ ਸਨ ਕਿ ਸਮਾਰਟ ਸਿਟੀ ਦੇ ਨਾਮ ਤੇ ਜੋ ਕੰਮ ਤੇ ਹੋਏ ਵੱਡਾ ਘਪਲਾ ਨੂੰ ਇਥੇ ਉਜਾਗਰ ਕਰਨਗੇ। ਜਿਸ ਦੀ ਦਰਖ਼ਾਸਤ ਵੀ ਦਿੱਤੀ ਹੋਈ ਹੈ। 
ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ 'ਚ ਸਮਾਰਟ ਸਿਟੀ ਦੇ ਨਾਮ ਤੇ 550 ਕਰੋੜ ਦੇ ਕਰੀਬ ਪੈਸਾ ਖਰਚ ਹੋਇਆ ਸੀ ਜੋ ਕਿ ਕੀਤੇ ਵੀ ਨਹੀਂ ਦਿਖਾਈ ਦੇ ਰਿਹਾ। ਜੋ ਪੁਰਾਣੀਆਂ ਸਰਕਾਰਾਂ ਦੇ ਟਾਈਮ ਤੇ ਲੋਕ ਓਥੇ ਕੰਮ ਕਰ ਕੇ ਗਏ। ਉਨ੍ਹਾਂ ਖਿਲਾਫ ਉਸ ਨੇ ਬਹੁਤ ਅਵਾਜ ਵੀ ਚੁੱਕੀ, ਸਰਕਾਰ ਤੋਂ ਦਰਖ਼ਾਸਤ ਕੀਤੀ, ਦਿੱਲੀ ਤੱਕ ਗਏ, ਐੱਸਸੀ ਕਮਿਸ਼ਨ ਤੱਕ ਵੀ ਪਹੁੰਚ ਕੀਤੀ।ਪਰ ਹਜੇ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਹੋਈ। 

ਇਸ ਦੇ ਨਾਲ ਹੀ ਉਨ੍ਹਾਂ ਇਸ ਦੇ ਨਾਲ ਹੀ ਜੁੜਿਆ ਇਕ ਮਸਲਾ ਉਜਾਗਰ ਕੀਤਾ। pwd ਮਹਿਕਮੇ ਦੇ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਜਲੰਧਰ ਵੈਸਟ ਹਲਕਾ 'ਚ ਇਕ ਕਮਿਉਨਿਟੀ ਹਾਲ ਬਣਾਇਆ ਗਿਆ ਜੋਕਿ 120 ਫੁੱਟ ਲੰਬਾ ਹੈ। ਜਿਸ ਤੇ ਨਿਰਮਾਣ ਲਾਗਤ ਪੌਣੇ ਤਿੰਨ ਕਰੋੜ ਦਸੀ ਜਾ ਰਹੀ ਹੈ। ਜਿਸ ਦੀ ਲਾਗਤ ਸਿਰਫ 7 ਲੱਖ ਰੁਪਏ ਹੈ। ਸ਼ੀਤਲ ਅੰਗੂਰਾਲ ਨੇ ਇਸ ਮਸਲੇ ਤੇ ਜਾਂਚ ਏਜੰਸੀਆਂ ਨੂੰ ਇਸ ਤੇ ਜਾਂਚ ਦੀ ਮੰਗ ਕੀਤੀ ਅਤੇ ਨਾਲ ਹੀ ਇਸ ਘਪਲੇ 'ਚ ਜੁੜੇ ਲੋਕਾਂ ਤੇ ਕਾਰਵਾਈ ਦੀ ਵੀ ਮੰਗ ਕੀਤੀ।   

Get the latest update about jalandhar news, check out more about snart city jalandhar scam, sheetal angural, Punjab assembly & jacaranda west

Like us on Facebook or follow us on Twitter for more updates.