ਕਾਲਜ ਦੌਰਾਨ ਅਚਾਨਕ ਮਿਲਿਆ ਸੀ 'ਕਾਂਟਾ ਲਗਾ' ਸੌਂਗ, ਜਿਸ ਨੇ ਸ਼ੇਫਾਲੀ ਜ਼ਰੀਵਾਲਾ ਨੂੰ ਬਣਾਇਆ ਰਾਤੋਂ-ਰਾਤ ਸਟਾਰ

'ਕਾਂਟਾ ਲਗਾ' ਗਰਲ ਨਾਂ ਨਾਲ ਲੋਕਪ੍ਰਿਯ ਸ਼ੇਫਾਲੀ ਜ਼ਰੀਵਾਲਾ ਦੀ 'ਬਿੱਗ ਬੌਸ 13' 'ਚ ਐਂਟਰੀ ਹੋ ਚੁੱਕੀ ਹੈ। ਸਾਲ 2002 'ਚ 'ਕਾਂਟਾ ਲਗਾ' ਦੇ ਰੀਮਿਕਸ ਵਰਜਨ 'ਚ ਆਉਣ ਤੋਂ ਬਾਅਦ ਸ਼ੇਫਾਲੀ ਬਹੁਤ ਘੱਟ ਸਮੇਂ 'ਚ ਮਸ਼ਹੂਰ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਹ ਕਈ ਮਿਊਜ਼ਿਕ...

ਮੁੰਬਈ— 'ਕਾਂਟਾ ਲਗਾ' ਗਰਲ ਨਾਂ ਨਾਲ ਲੋਕਪ੍ਰਿਯ ਸ਼ੇਫਾਲੀ ਜ਼ਰੀਵਾਲਾ ਦੀ 'ਬਿੱਗ ਬੌਸ 13' 'ਚ ਐਂਟਰੀ ਹੋ ਚੁੱਕੀ ਹੈ। ਸਾਲ 2002 'ਚ 'ਕਾਂਟਾ ਲਗਾ' ਦੇ ਰੀਮਿਕਸ ਵਰਜਨ 'ਚ ਆਉਣ ਤੋਂ ਬਾਅਦ ਸ਼ੇਫਾਲੀ ਬਹੁਤ ਘੱਟ ਸਮੇਂ 'ਚ ਮਸ਼ਹੂਰ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਹ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆਈ।

'ਬਿੱਗ ਬੌਸ 13' ਦੇ ਘਰ 'ਚ ਦੋਵੇਲੀਨਾ ਤੇ ਵਿਸ਼ਾਲ ਵਿਚਕਾਰ ਹੋਇਆ ਝਗੜਾ, ਦੇਖੋ ਵੀਡੀਓ

ਇਕ ਇੰਟਰਵਿਊ 'ਚ ਸ਼ੇਫਾਲੀ ਨੇ ਦੱਸਿਆ ਸੀ ਕਿ ਉਹ ਕਾਲਜ 'ਚ ਸੀ ਜਦੋਂ ਉਨ੍ਹਾਂ ਨੂੰ ਇਸ ਵੀਡੀਓ ਐਲਬਮ ਦਾ ਆਫਰ ਮਿਲਿਆ ਸੀ ਅਤੇ ਪਾਕੇਟ ਮਨੀ ਲਈ ਉਨ੍ਹਾਂ ਨੇ ਇਹ ਗੀਤ ਕੀਤਾ ਸੀ ਪਰ ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਗੀਤ ਇੰਨਾ ਹਿੱਟ ਹੋ ਜਾਵੇਗਾ ਅਤੇ ਉਨ੍ਹਾਂ ਦੀ ਇੰਨੀ ਪਛਾਣ ਬਣ ਜਾਵੇਗੀ। ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਸ਼ੇਫਾਲੀ ਗਲੇਮਰ ਵਰਲਡ ਤੋਂ ਦੂਰ ਹੈ ਪਰ ਬਿੱਗ ਬੌਸ ਨੂੰ ਲੈ ਕੇ ਇਕ ਵਾਰ ਫਿਰ ਉਹ ਚਰਚਾ 'ਚ ਹੈ।

Get the latest update about Television News, check out more about Shefali Zariwala, Kaanta Laga Song, BB 13 & True Scoop News

Like us on Facebook or follow us on Twitter for more updates.