ਜਿੱਥੇ 'ਬਿੱਗ ਬੌਸ' 'ਚ ਰਾਸਲੀਲਾ ਰਚਾਉਂਦੇ ਦਿਸੇ ਸਿਧਾਰਥ ਉੱਥੇ ਸ਼ਹਿਨਾਜ਼ ਨੇ ਬਦਲੀ ਆਪਣੀ ਲੁੱਕ

ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਇਸ ਸਮੇਂ 'ਬਿੱਗ ਬੌਸ, 14' ਦੇ ਘਰ 'ਚ ਹੈ ਅਤੇ ਅੱਜ ਘਰ ਦੀਆਂ ਹਸੀਨਾਵਾਂ ਨਾਲ ਉਹ ਰੋਮਾਂਸ ਵੀ ਕਰਦੇ ਨਜ਼ਰ ਆਉਣ ਵਾਲੇ...

ਮੁੰਬਈ— ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਇਸ ਸਮੇਂ 'ਬਿੱਗ ਬੌਸ, 14' ਦੇ ਘਰ 'ਚ ਹੈ ਅਤੇ ਅੱਜ ਘਰ ਦੀਆਂ ਹਸੀਨਾਵਾਂ ਨਾਲ ਉਹ ਰੋਮਾਂਸ ਵੀ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਵਿਚਕਾਰ ਸ਼ਹਿਨਾਜ਼ ਦੀਆਂ ਕੁਝ ਗਲੈਮਰਸ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਆਪਣਾ ਮੇਕਓਵਰ ਕਰਵਾਇਆ ਹੈ ਅਤੇ ਉਹ ਪਹਿਲਾਂ ਤੋਂ ਕਾਫੀ ਵੱਖਰੀ ਦਿਖਾਈ ਦੇ ਰਹੀ ਹੈ। ਹਾਲ ਹੀ 'ਚ ਮੁੰਬਈ 'ਚ ਸ਼ਹਿਨਾਜ਼ ਗਿੱਲ ਨੂੰ ਸਟਨਿੰਗ ਅੰਦਾਜ਼ 'ਚ ਸਪਾਟ ਕੀਤਾ ਗਿਆ।

ਧਰਨੇ ਤੋਂ ਵਾਪਸ ਆ ਰਹੇ ਸਨ ਪੰਜਾਬੀ ਗਾਇਕ ਜੱਸ ਬਾਜਵਾ, ਰਸਤੇ 'ਚ ਵਾਪਰੀ ਦੁਰਘਟਨਾ

ਜ਼ਿਕਰਯੋਗ ਹੈ ਕਿ 'ਬਿੱਗ ਬੌਸ 14' ਦੇ ਮੇਕਰਸ ਨੇ ਸ਼ਹਿਨਾਜ਼ ਗਿੱਲ ਨੂੰ ਪ੍ਰੀਮੀਅਰ ਐਪੀਸੋਡ 'ਤੇ ਨਹੀਂ ਸੱਦਿਆ ਸੀ, ਜਿਸ ਤੋਂ ਬਾਅਦ ਸ਼ਹਿਨਾਜ਼ ਦੇ ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ। ਦੱਸ ਦੇਈਏ ਕਿ ਸ਼ਹਿਨਾਜ਼ ਦਾ ਨਵਾਂ ਲੁੱਕ ਉਨ੍ਹਾਂ ਦੇ ਫੈਨਜ਼ ਨੂੰ ਬੇਹੱਦ ਪਸੰਦ ਆ ਰਿਹਾ ਹੈ।

Get the latest update about BB14, check out more about News In Punjabi, True Scoop News, Instagram & Nikki Tamboli

Like us on Facebook or follow us on Twitter for more updates.