ਬਿਨਾਂ ਵਰਕਆਊਟ ਦੇ ਸ਼ਹਿਨਾਜ਼ ਨੇ 6 ਮਹੀਨਿਆਂ 'ਚ ਇੰਝ ਬਣਾਈ ਹੌਟ ਫਿੱਗਰ!!

ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਦੀ ਮੁਕਾਬਲੇਬਾਜ਼ ਰਹੀ ਸ਼ਹਿਨਾਜ਼ ਗਿੱਲ ਨੇ ਪਿਛਲੇ 6 ਮਹੀਨਿਆਂ 'ਚ 12 ਕਿਲੋਂ ਵਜ਼ਨ ਘਟਾਇਆ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਸ਼ਹਿਨਾਜ਼ ਨੇ ਕਿਹਾ...

ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਦੀ ਮੁਕਾਬਲੇਬਾਜ਼ ਰਹੀ ਸ਼ਹਿਨਾਜ਼ ਗਿੱਲ ਨੇ ਪਿਛਲੇ 6 ਮਹੀਨਿਆਂ 'ਚ 12 ਕਿਲੋਂ ਵਜ਼ਨ ਘਟਾਇਆ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਸ਼ਹਿਨਾਜ਼ ਨੇ ਕਿਹਾ, ''ਅਜਿਹਾ ਕਰਨ ਦੀਆਂ 2 ਵਜ੍ਹਾ ਰਹੀਆਂ ਹਨ। ਪਹਿਲੀ ਲੌਕਡਾਊਨ 'ਚ ਸਭ ਕੁਝ ਬੰਦ ਹੋ ਗਿਆ ਸੀ ਅਤੇ ਕਰਨ ਨੂੰ ਕੁਝ ਨਹੀਂ ਸੀ, ਇਸ ਲਈ ਵੇਟ ਲੌਸ ਕੀਤਾ। ਦੂਜਾ ਬਿੱਗ ਬੌਸ 'ਚ ਮੇਰੇ ਵਧੇ ਹੋਏ ਭਾਰ ਨੂੰ ਲੈ ਕੇ ਕਾਫੀ ਮਜ਼ਾਕ ਉਡਾਇਆ ਗਿਆ। ਕਈ ਲੋਕ ਵਜ਼ਨ ਘੱਟ ਕਰਦੇ ਹਨ ਤਾਂ ਸੋਚਿਆ ਮੈਂ ਵੀ ਕਰ ਲਵਾਂ। ਸ਼ਹਿਨਾਜ਼ ਕਹਿੰਦੀ ਹੈ, ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਮੁਸ਼ਕਿਲ ਨਹੀਂ ਹੈ। ਵਜ਼ਨ ਕਿਵੇਂ ਘਟਾਇਆ ਅਤੇ ਡਾਈਟ 'ਚ ਕਿੰਨਾ ਬਦਲਾਅ ਕੀਤਾ, ਜਾਣੋ ਸ਼ਹਿਨਾਜ਼ ਦੀ ਜ਼ੁਬਾਨੀ—

ਨੌਨ-ਵੇੱਜ, ਆਈਸਕ੍ਰੀਮ ਅਤੇ ਚਾਕਲੇਟ ਖਾਣਾ ਘੱਟ ਕੀਤਾ—

ਵੇਟ ਲੌਸ ਦੀ ਸ਼ੁਰੂਆਤ 'ਚ ਮੈਂ ਸਭ ਤੋਂ ਪਹਿਲਾਂ ਨੌਨ-ਵੇੱਜ ਖਾਣ ਘੱਟ ਕੀਤਾ। ਡਾਈਟ 'ਚੋਂ ਆਈਸਕ੍ਰੀਮ ਅਤੇ ਚਾਕਲੇਟ ਘਟਾਈ। ਹਰ ਦਿਨ ਮੈਂ ਸਿਰਫ 2 ਗੱਲ੍ਹਾਂ ਦਾ ਧਿਆਨ ਰੱਖਦੀ ਸੀ। ਪਹਿਲਾਂ ਮੈਂ ਬਹੁਤ ਜ਼ਿਆਦਾ ਵੈਰਾਇਟੀ ਵਾਲਾ ਖਾਣਾ ਨਹੀਂ ਖਾਵਾਂਗੀ। ਜਿਵੇਂ ਮੈਂ ਲੰਚ 'ਚ ਮੂੰਗ ਦੀ ਦਾਲ ਖਾਧੀ ਹੈ ਤਾਂ ਰਾ
 ਦੇ ਡਿਨਰ 'ਚ ਵੀ ਉਹੀ ਖਾਧੀ ਹੈ। ਇਸ ਤੋਂ ਇਲਾਵਾ ਖਾਣੇ ਦੀ ਕੁਆਲਿਟੀ ਵੀ ਘਟਾਈ।

2 ਦੀ ਭੁੱਖ ਹੋਣ 'ਤੇ ਇਕ ਰੋਟੀ ਖਾਧੀ
ਜੇਕਰ ਮੈਨੂੰ 2 ਰੋਟੀਆਂ ਭੁੱਖ ਹੈ ਤਾਂ ਇਹ ਹੀ ਰੋਟੀ ਖਾਧੀ। ਮਨ ਮਾਰ ਕੇ ਖਾਂਦੀ ਸੀ ਪਰ ਇਸ ਦਾ ਅਸਰ ਵੀ ਦਿਸਣਾ ਸ਼ੁਰੂ ਹੋਇਆ। ਲੌਕਡਾਊਨ ਦੀ ਸ਼ੁਰੂਆਤ 'ਚ ਮਾਰਚ 'ਚ ਮੇਰਾ ਵਜ਼ਨ 67 ਕਿਲੋਂ ਸੀ। ਹੁਣ ਇਹ 55 ਕਿਲੋਂ ਹੋ ਗਿਆ ਹੈ। 6 ਮਹੀਨਿਆਂ 'ਚ ਮੇਰਾ 12 ਕਿਲੋਂ ਵਜ਼ਨ ਘਟਿਆ ਹੈ। ਇਹ ਵੇਟਲੌਸ ਬਿਨਾਂ ਕਸਰਤ ਦੇ ਹੋਇਆ ਹੈ। ਸਿਰਫ ਡਾਈਟ ਕੰਟਰੋਲ ਕਰਕੇ ਵਜ਼ਨ ਘਟਾਇਆ ਹੈ।

ਇੰਸਟਾਗ੍ਰਾਮ ਦੀਆਂ ਤਸਵੀਰਾਂ ਨੇ ਕੀਤਾ ਹੈਰਾਨ
ਵੇਟਲੌਸ ਤੋਂ ਬਾਅਦ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਹੈਰਾਨ ਕਰਨ ਵਾਲੀਆਂ ਹਨ। ਪੰਜਾਬ ਦੀ ਕਿਊਟ ਕੈਟਰੀਨਾ ਕੈਫ ਕਹੀ ਜਾਣ ਵਾਲੀ ਸ਼ਹਿਨਾਜ਼ ਸਲਿਮ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਇਨ੍ਹਾਂ ਦੇ ਨਵੇਂ ਅਵਤਾਰ ਦੀ ਤਾਰੀਫ ਕਰ ਰਹੇ ਹਨ।


Get the latest update about Shehnaaz Interview, check out more about Instagram, News In Punjabi, Shehnaaz Workout & Shehnaaz Kaur Gill

Like us on Facebook or follow us on Twitter for more updates.