ਸ਼ਹਿਨਾਜ਼ ਗਿੱਲ ਹੋਈ 26 ਸਾਲਾਂ ਦੀ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ

'ਬਿੱਗ ਬੌਸ 13' ਦੀ ਸਭ ਤੋਂ ਵੱਡੀ ਐਂਟਰਟੇਨਰ ਤੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਬਿੱਗ ਬੌਸ 'ਚ ਆਉਣ ...

ਮੁੰਬਈ — 'ਬਿੱਗ ਬੌਸ 13' ਦੀ ਸਭ ਤੋਂ ਵੱਡੀ ਐਂਟਰਟੇਨਰ ਤੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਬਿੱਗ ਬੌਸ 'ਚ ਆਉਣ ਤੋਂ ਬਾਅਦ ਤੋਂ ਜ਼ਬਰਦਸਤ ਹਿੱਟ ਹੋ ਗਈ ਹੈ। ਦੱਸ ਦੱਈਏ ਕਿ ਸ਼ਹਿਨਾਜ਼ ਪੰਜਾਬ ਦੀ ਫੇਮਸ ਸਿੰਗਰ ਹੈ ਪਰ ਉਸ ਨੂੰ ਜ਼ਬਰਦਸਤ ਪਛਾਣ ਦਿੱਤੀ ਹੈ ਕਲਰਸ ਦੇ ਰਿਐਲਟੀ ਸ਼ੋਅ 'ਬਿੱਗ ਬੌਸ 13' ਨੇ। ਪੰਜਾਬ ਦੀ ਕੈਟਰੀਨਾ ਅੱਜ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਫਿਲਹਾਲ ਸ਼ਹਿਨਾਜ਼ ਬਿੱਗ ਬੌਸ ਦੇ ਘਰ 'ਚ ਹੈ, ਉੱਥੇ ਤਾਂ ਉਸ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੀ ਜਾਵੇਗਾ, ਪਰ ਇਸ ਖ਼ਾਸ ਮੌਕੇ ਅਸੀਂ ਤੁਹਾਨੂੰ ਦੱਸਦੇ ਹਾਂ ਉਸ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ

ਵੱਡੇ ਪਰਦੇ 'ਤੇ ਬੇਬੀ ਡੋਲ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ਆਸਿਮ ਰਿਆਜ਼  

ਦੱਸ ਦੱਈਏ ਕਿ ਸ਼ਹਿਨਾਜ਼ ਦਾ ਜਨਮ ਪੰਜਾਬ 'ਚ ਹੋਇਆ ਹੈ। ਗਾਇਕਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਬੀ.ਕਾਮ ਕੀਤੀ ਕੀਤੀ ਹੈ। ਪੇਸ਼ੇ ਵਜੋਂ ਸ਼ਹਿਨਾਜ਼ ਮਾਡਲ, ਗਾਇਕਾ ਤੇ ਅਦਾਕਾਰਾ ਹੈ। ਅਧਿਕਾਰਿਤ ਤੌਰ 'ਤੇ ਸ਼ਹਿਨਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2015 'ਚ ਕੀਤੀ ਸੀ। 2015 'ਚ ਸ਼ਹਿਨਾਜ਼ ਦਾ ਇਕ ਗਾਣਾ ਰਿਲੀਜ਼ ਹੋਇਆ ਸੀ 'ਸ਼ਿਵ ਦੀ ਕਿਤਾਬ' ਇਹ ਗਾਣਾ ਕਾਫ਼ੀ ਸੁਪਰਹਿੱਟ ਰਿਹਾ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਨੂੰ ਪਛਾਣਿਆ ਜਾਣ ਲੱਗਾ। ਇਸ ਤੋਂ ਬਾਅਦ ਉਹ ਪੰਜਾਬੀ ਗਾਣਿਆਂ 'ਚ ਨਜ਼ਰ ਆਈ। ਕਈ ਗਾਣਿਆਂ 'ਚ ਆਪਣੀ ਆਵਾਜ਼ ਵੀ ਦਿੱਤੀ।ਸ਼ਹਿਨਾਜ਼ ਬਿੱਗ ਬੌਸ 13 ਦੀ ਸਭ ਤੋਂ ਵੱਡੀ ਐਂਟਰਟੇਨਰ ਕਹੀ ਜਾਂਦੀ ਹੈ। ਉਸ ਦਾ ਕਿਊਟ ਅੰਦਾਜ਼, ਉਸ ਦੀ ਮਸਤੀ, ਉਸ ਦਾ ਡਾਂਸ, ਉਸ ਦੀ ਅਦਾ, ਉਸ ਦਾ ਹਾਸਾ, ਲੋਕਾਂ ਨੂੰ ਕਾਫ਼ੀ ਪਸੰਦ ਆਉਂਦੇ ਹਨ।ਖਾਸਤੌਰ 'ਤੇ ਉਸ ਦੀ ਤੇ ਸਿਧਾਰਥ ਦੀ ਜੋਰੀ ਬਿੱਗ ਬੌਸ 13 ਦੀ ਸਭ ਤੋਂ ਚਰਚਿਤ ਤੇ ਫੇਵਰਿਟ ਜੋੜੀ ਹੈ।

ਇਕ-ਦੂਜੇ ਦੇ ਵਿਰੋਧ 'ਚ ਖੜ੍ਹੇ ਹੋਏ ਸ਼ਹਿਨਾਜ਼ ਤੇ ਸਿਧਾਰਥ, ਵੀਡੀਓ ਵਾਇਰਲ

Get the latest update about True Scoop News, check out more about Bigg Boss 13 Contestant, TV News, BB 13 News & Punjabi News

Like us on Facebook or follow us on Twitter for more updates.