ਪੰਜਾਬ ਦੀ ਕੈਟਰੀਨਾ ਕੈਫ ਨੇ ਸਿਧਾਰਥ ਦੇ ਮਾਰਿਆ ਥੱਪੜ, ਵੀਡੀਓ ਰਾਹੀਂ ਜਾਣੋ ਕਾਰਨ

'ਬਿੱਗ ਬੌਸ 13' 'ਚ ਪਾਰਸ-ਮਾਹਿਰਾ ਤੋਂ ਬਾਅਦ ਹੁਣ ਇਕ ਹੋਰ ਕਿਊਟ ਕੱਪਲ ਵਿਚਕਾਰ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਦੀ ਉਮੀਦ ਸ਼ਾਇਦ ਹੀ ਤੁਸੀਂ ਕੀਤੀ ਹੋਵੇ। ਘਰ ਦੇ ਸਭ ਤੋਂ ਮਜ਼ਬੂਤ ਕੰਟੈਸਟੈਂਟ ਮੰਨੇ ਜਾਣ ਵਾਲੇ ਸਿਧਾਰਥ ਸ਼ੁਕਲਾ...

ਨਵੀਂ ਦਿੱਲੀ— 'ਬਿੱਗ ਬੌਸ 13' 'ਚ ਪਾਰਸ-ਮਾਹਿਰਾ ਤੋਂ ਬਾਅਦ ਹੁਣ ਇਕ ਹੋਰ ਕਿਊਟ ਕੱਪਲ ਵਿਚਕਾਰ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਦੀ ਉਮੀਦ ਸ਼ਾਇਦ ਹੀ ਤੁਸੀਂ ਕੀਤੀ ਹੋਵੇ। ਘਰ ਦੇ ਸਭ ਤੋਂ ਮਜ਼ਬੂਤ ਕੰਟੈਸਟੈਂਟ ਮੰਨੇ ਜਾਣ ਵਾਲੇ ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਦੀ ਹੀ ਸਭ ਤੋਂ ਚੰਗੀ ਦੋਸਤ ਸ਼ਹਿਨਾਜ਼ ਗਿੱਲ ਥੱਪੜ ਜੜ ਦੇਵੇਗੀ।

ਦਰਅਸਲ ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੀ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਸਿਧਾਰਥ, ਸ਼ਹਿਨਾਜ਼ ਨੂੰ ਚਿੜਾਉਣ ਲਈ ਮਾਹਿਰਾ ਦੀ ਤਾਰੀਫ਼ ਕਰਦੇ ਦਿਸੇ। ਮਾਹਿਰਾ ਦੀ ਤਾਰੀਫ ਕਰਨ 'ਤੇ ਸ਼ਹਿਨਾਜ਼ ਨੂੰ ਬੇਹੱਦ ਜਲਨ ਵੀ ਹੋਈ।

OMG! ਮੁਹੱਬਤ ਹੋਈ ਖ਼ਤਮ, ਮਾਹਿਰਾ ਨੇ ਮਾਰੀ ਪਾਰਸ ਨੂੰ ਚਪੇੜ, ਵੀਡੀਓ ਵਾਇਰਲ

ਵੀਡੀਓ 'ਚ ਦਿਸ ਰਿਹਾ ਹੈ ਕਿ ਸਿਧਾਰਥ ਕਿਵੇਂ ਮਾਹਿਰਾ ਨੂੰ ਕਹਿ ਰਹੇ ਹਨ ਕਿ ਇਸ ਘਰ 'ਚ ਸਭ ਤੋਂ ਚੰਗੀ ਲੜਕੀ ਜੇਕਰ ਕੋਈ ਹੈ ਤਾਂ ਉਹ ਤੂੰ ਹੈਂ, ਤੇਰੇ ਤੋਂ ਸਾਰੇ ਇੰਨਾ ਸੜ੍ਹਦੇ ਕਿਉਂ ਹਨ?

ਇਸ ਗੱਲ 'ਤੇ ਸ਼ਹਿਨਾਜ਼ ਭੜਕ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਜਾਣ-ਬੁੱਝ ਕੇ ਸਾੜੋ ਨਾ। ਇਸ ਤੋਂ ਬਾਅਦ ਸ਼ਹਿਨਾਜ਼ ਖ਼ੁਦ ਨੂੰ ਥੱਪੜ ਮਾਰਦੀ ਹੋਈ ਜ਼ੋਰ-ਜ਼ੋਰ ਦੀ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਬਦਨਾਮ ਕਰ ਦਿੱਤਾ ਹੈ, ਕੀ ਮੈਂ ਇੱਥੇ ਸੜ੍ਹਣ ਆਈ ਹਾਂ?

BB 'ਚ ਛਾਏ ਦਹਿਸ਼ਤ ਦੇ ਮਾਹੌਲ 'ਤੇ ਘਰ ਦੇ ਮੁਕਾਬਲੇਬਾਜ਼ਾਂ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਨੇ ਦਿੱਤਾ ਵੱਡਾ ਬਿਆਨ

ਸ਼ਹਿਨਾਜ਼ ਨੂੰ ਗੁੱਸੇ 'ਚ ਦੇਖ ਸਿਧਾਰਥ ਉਸ ਨੂੰ ਮਨਾਉਣ ਲੱਗਦੇ ਹਨ ਪਰ ਗੁੱਸੇ 'ਚ ਸ਼ਹਿਨਾਜ਼ ਉਨ੍ਹਾਂ ਨੂੰ ਥੱਪੜ ਮਾਰ ਦਿੰਦੀ ਹੈ ਤੇ ਸਿਧਾਰਥ ਹੱਕੇ-ਬੱਕੇ ਰਹਿ ਜਾਂਦੇ ਹਨ। ਹੁਣ ਸ਼ਹਿਨਾਜ਼ ਦੇ ਹੱਥ ਉਠਾਉਣ ਦਾ ਅੰਜਾਮ ਕੀ ਹੋਵੇਗਾ, ਇਹ ਤਾਂ ਅੱਜ ਦੇ ਐਪੀਸੋਡ 'ਚ ਹੀ ਪਤਾ ਚੱਲੇਗਾ।

Get the latest update about Shehnaz Kaur Gill, check out more about News In Punjabi, Television News, BB13 & Mahira Sharma

Like us on Facebook or follow us on Twitter for more updates.