ਕ੍ਰਿਕਟ ਵਿਸ਼ਵ ਕੱਪ 2019 ਦੌਰਾਨ ਭਾਰਤੀ ਟੀਮ ਨੂੰ ਲੱਗਾ ਜ਼ੋਰਦਾਰ ਝੱਟਕਾ

ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਨੂੰ ਵੱਡਾ ਝੱਟਕਾ ਲੱਗਾ ਹੈ। ਭਾਰਤ ਦੀ ਸ਼ਾਨਦਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ। ਸ਼ਿਖਰ ਦੇ...

ਲੰਡਨ— ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਨੂੰ ਵੱਡਾ ਝੱਟਕਾ ਲੱਗਾ ਹੈ। ਭਾਰਤ ਦੀ ਸ਼ਾਨਦਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ। ਸ਼ਿਖਰ ਦੇ ਬਾਹਰ ਹੋਣ ਦਾ ਕਾਰਨ ਉਨ੍ਹਾਂ ਦੇ ਅੰਗੂਠੇ ਦਾ ਫ੍ਰੈਕਚਰ ਹੈ। ਪਿਛਲੇ ਮੈਚ 'ਚ ਸ਼ਿਖਰ ਨੇ ਆਸਟ੍ਰੇਲੀਆ ਖਿਲਾਫ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਹੁਣ ਧਵਨ ਨਿਊਜ਼ੀਲੈਂਡ, ਪਾਕਿਸਤਾਨ ਤੇ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਭਾਰਤੀ ਮੈਚ ਦਾ ਹਿੱਸਾ ਨਹੀਂ ਹੋਣਗੇ। ਕ੍ਰਿਕਟ ਵਰਲਡ ਕੱਪ ਦਾ ਫਾਈਨਲ ਮੁਕਾਬਲਾ 14 ਜੁਲਾਈ ਨੂੰ ਹੈ। ਅਜਿਹੇ 'ਚ ਸ਼ਿਖਰ ਦੀ ਵਾਪਸੀ ਵੀ ਮੁਸ਼ਕਲ ਲੱਗ ਰਹੀ ਹੈ।

ਇੰਡੀਆ ਨੂੰ 2 ਵਰਲਡ ਕੱਪਲ ਜਿਤਾਉਣ ਵਾਲੇ ਯੁਵਰਾਜ ਸਿੰਘ ਨੇ ਲਿਆ ਸੰਨਿਆਸ

ਭਾਰਤ ਨੇ ਹੁਣ ਤੱਕ ਹੋਏ ਦੋ ਮੁਕਾਬਲਿਆਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਤੇ ਭਾਰਤ ਦਾ ਅਗਲਾ ਮੁਕਾਬਲਾ 13 ਜੂਨ ਨੂੰ ਨਿਊਜ਼ੀਲੈਂਡ ਖਿਲਾਫ ਹੈ। ਸ਼ਿਖਰ ਧਵਨ ਪ੍ਰਮੁੱਖ ਟੂਰਨਾਮੈਂਟ 'ਚ ਲੰਬੇ ਸਮੇਂ ਲਈ ਟੀਮ ਇੰਡੀਆ ਤੋਂ ਬਾਹਰ ਹੋ ਗਏ ਹਨ। ਅਜਿਹੇ 'ਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਰਿ ਉਨ੍ਹਾਂ ਦੀ ਜਗ੍ਹਾ ਕਿਸੇ ਟੀਮ ਇੰਡੀਆ 'ਚ ਸ਼ਾਮਲ ਕੀਤਾ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਰਿਸ਼ਭ ਪੰਤ ਜਾਂ ਸ਼੍ਰੇਅਸ ਅੱਈਅਰ 'ਚੋਂ ਕਿਸੇ ਇਕ ਨੂੰ ਧਵਨ ਦੇ ਵਿਕਲਪ ਦੇ ਰੂਪ 'ਚ ਜਗ੍ਹਾ ਮਿਲ ਸਕਦੀ ਹੈ। ਉਂਝ, ਰਿਸ਼ਭ ਪੰਤ ਨੂੰ ਮੌਕਾ ਮਿਲਣ ਜੀ ਸਭ ਤੋਂ ਜ਼ਿਆਦਾ ਸੰਭਾਵਨਾ ਦੱਸੀ ਜਾ ਰਹੀ ਹੈ।

Get the latest update about Sports Online News, check out more about Sports Punjabi News, Sports News, World Cup 2019 & Rishabh Pant

Like us on Facebook or follow us on Twitter for more updates.