'ਆਪ' MLA ਬਲਕਾਰ ਸਿੰਘ ਖਿਲਾਫ ਸ਼੍ਰੋਮਣੀ ਅਕਾਲੀ ਦਲ ਆਗੂ ਨੇ ਖੋਲਿਆ ਮੋਰਚਾ, ਝੂਠੇ ਕੇਸਾਂ 'ਚ ਫਸਾਉਣ ਦੇ ਲਾਏ ਗੰਭੀਰ ਦੋਸ਼

'ਆਪ' ਵਿਧਾਇਕ ਬਲਕਾਰ ਸਿੰਘ ਖਿਲਾਫ ਸ਼੍ਰੋਮਣੀ ਅਕਾਲੀ ਦਲ ਆਗੂ ਐਚ.ਐਸ ਵਾਲੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਵਿਧਾਇਕ 'ਤੇ ਪੰਜਾਬ ਪੁਲਿਸ ਦੀ ਕਠਪੁਤਲੀ ਬਣਾ ਕੇ ਝੂਠੇ ਕੇਸ ਦਰਜ ਕਰਨ ਦਾ ਗੰਭੀਰ ਦੋਸ਼ ਲਾਇਆ

ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਸਮਾਂ ਇਨ੍ਹੀਂ ਦਿਨੀਂ ਕੁਝ ਠੀਕ ਨਹੀਂ ਚੱਲ ਰਿਹਾ, ਅਕਸਰ 'ਆਪ' ਵਿਧਾਇਕਾਂ ਦੀਆਂ ਖ਼ਬਰਾਂ ਸੁਰਖੀਆਂ ਬਣ ਜਾਂਦੀਆਂ ਹਨ। ਹੁਣ ਜਲੰਧਰ ਦੇ ਹਲਕਾ ਕਰਤਾਰਪੁਰ ਤੋਂ 'ਆਪ' ਵਿਧਾਇਕ ਬਲਕਾਰ ਸਿੰਘ ਖਿਲਾਫ ਸ਼੍ਰੋਮਣੀ ਅਕਾਲੀ ਦਲ ਆਗੂ ਐਚ.ਐਸ ਵਾਲੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਵਿਧਾਇਕ 'ਤੇ ਪੰਜਾਬ ਪੁਲਿਸ ਦੀ ਕਠਪੁਤਲੀ ਬਣਾ ਕੇ ਝੂਠੇ ਕੇਸ ਦਰਜ ਕਰਨ ਦਾ ਗੰਭੀਰ ਦੋਸ਼ ਲਾਇਆ।


ਜਲੰਧਰ ਦੇ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਕਰਕੇ ਅਕਾਲੀ ਆਗੂ ਐਚ.ਐਸ ਵਾਲੀਆ ਨੇ 'ਆਪ' ਵਿਧਾਇਕ ਬਲਕਾਰ ਸਿੰਘ ਅਤੇ ਸੇਵਾਮੁਕਤ ਪੁਲਿਸ ਅਧਿਕਾਰੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜ਼ਮੀਨ ਹੜੱਪਣ ਦੇ ਝੂਠੇ ਇਲਜ਼ਾਮਾਂ ਵਿੱਚ ਫਸੇ ਐਚਐਸ ਵਾਲੀਆ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਰਤਾਰਪੁਰ ਦੇ ਵਿਧਾਇਕ ਨੇ ਪੁਲੀਸ ’ਤੇ ਦਬਾਅ ਪਾ ਕੇ ਪਰਚਾ ਦਰਜ਼ ਕਰਵਾਇਆ, ਜੋ ਦੋ ਘੰਟਿਆਂ ਵਿੱਚ ਹੀ ਦਰਜ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਵਿਅਕਤੀ ਦੇ ਨਾਂ ’ਤੇ ਜ਼ਮੀਨ ਹੈ, ਉਸ ਖ਼ਿਲਾਫ਼ ਕੇਸ ਦਰਜ ਕਰਨਾ ਸ਼ਰਮਨਾਕ ਹੈ।  ਵਾਲੀਆ ਨੇ ਕਿਹਾ ਕਿ ਥਾਣਾ ਮਕਸੂਦਾ ਥਾਣਾ ਕਰਤਾਰਪੁਰ ਅਤੇ ਲਾਂਬੜਾ ਦੇ ਵਿਧਾਇਕ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਪੁਲਿਸ ਦੇ ਕੰਮ ਵਿੱਚ ਦਖਲ ਨਾ ਦੇਣ ਦੇ ਉੱਚੇ-ਉੱਚੇ ਦਾਅਵੇ ਕਰ ਰਹੀ ਸੀ ਪਰ ਸੱਤਾ ਵਿੱਚ ਆਉਂਦੇ ਹੀ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਨ ਲੱਗ ਪਏ ਹਨ।

Get the latest update about punjab news, check out more about aap mla balkar singh, punjab update & h s walia

Like us on Facebook or follow us on Twitter for more updates.