ਕੋਰੋਨਾਵਾਇਰਸ ਨੂੰ ਲੈ ਕੇ ਵੱਡੀ ਖ਼ਬਰ, 1 ਅਰਬ ਭਾਰਤੀ ਹੋਣਗੇ ਇਸ ਮਹਾਂਮਾਰੀ ਨਾਲ ਸੰਕ੍ਰਮਿਤ!!

ਭਾਰਤ 'ਚ ਕੋਰੋਨਾਵਾਇਰਸ ਦਾ ਪ੍ਰਕੋਪ ਲਗਾਤਾਰ ਬਰਕਰਾਰ ਹੈ। ਉੱਥੇ ਕੋਰੋਨਾਵਾਇਰਸ ਨੂੰ ਲੈ ਕੇ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ ਕੇ ਪਾਲ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਨੇ ਸਾਵਧਾਨੀਆਂ...

ਨਵੀਂ ਦਿੱਲੀ— ਭਾਰਤ 'ਚ ਕੋਰੋਨਾਵਾਇਰਸ ਦਾ ਪ੍ਰਕੋਪ ਲਗਾਤਾਰ ਬਰਕਰਾਰ ਹੈ। ਉੱਥੇ ਕੋਰੋਨਾਵਾਇਰਸ ਨੂੰ ਲੈ ਕੇ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ ਕੇ ਪਾਲ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਨੇ ਸਾਵਧਾਨੀਆਂ ਨਹੀਂ ਵਰਤੀਆਂ ਤਾਂ ਭਾਰਤ ਦੀ ਕਰੀਬ 85 ਫੀਸਦੀ ਆਬਾਦੀ ਭਾਵ, 1 ਅਰਬ ਦੇ ਕਰੀਬ ਆਬਾਦੀ ਕੋਰੋਨਾ ਨਾਲ ਸੰਕ੍ਰਮਿਤ ਹੋ ਸਕਦੀ ਹੈ। ਡਾਕਟਰ ਪਾਲ ਨੇ ਕਿਹਾ ਕਿ ਲੋਕਾਂ ਨੂੰ ਹੁਣ ਮਾਸਕ, ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮਾਂ ਦਾ ਸਖ਼ਤੀ ਨਾਲ ਪਾਲਨ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਲਗਭਗ 80-85 ਫੀਸਦੀ ਲੋਕ ਅਜਿਹੇ ਹਨ, ਜੋ ਆਸਾਨੀ ਨਾਲ ਕੋਰੋਨਾਵਾਇਰਸ ਦੀ ਲਪੇਟ 'ਚ ਆ ਸਕਦੇ ਹਨ। ਦੇਸ਼ 'ਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ ਅਤੇ ਵਾਇਰਲ ਤੇਜ਼ੀ ਨਾਲ ਫੈਲ ਰਿਹਾ ਹੈ।

ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

ਡਾਕਟਰ ਪਾਲ ਨੇ ਕਿਹਾ ਕਿ ਵਾਇਰਸ ਦੇ ਪਿੱਛੇ ਦਾ ਵਿਗਿਆਨ ਅਜਿਹਾ ਹੈ ਕਿ ਇਹ ਇਕ ਵਿਅਕਤੀ ਤੋਂ 5 ਵਿਅਕਤੀਆਂ 'ਚ ਅਤੇ 5 ਵਿਅਕਤੀਆਂ ਤੋਂ 50 ਲੋਕਾਂ 'ਚ ਫੈਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਵਿਚਕਾਰ ਵੀ ਫਿਲਹਾਲ ਦੇਸ਼ 'ਚ ਕੋਰੋਨਾ ਦੀ ਸਥਿਤੀ ਕੰਟਰੋਲ 'ਚ ਹੈ। ਡਾਕਟਰ ਪਾਲ ਨੇ ਕਿਹਾ ਕਿ ਕੋਈ ਵੀ ਵਾਇਰਸ ਨੂੰ ਰੋਕ ਨਹੀਂ ਸਕਦਾ ਹੈ ਪਰ ਸਾਨੂੰ ਨਿਸ਼ਚਿਤ ਰੂਪ ਨਾਲ ਕੁਝ ਨਿਯਮਾਂ ਦੀ ਪਾਲਣਾ ਕਰ ਇਸ 'ਤੇ ਕੰਟਰੋਲ ਪਾ ਸਕਦੇ ਹਨ। ਅਜਿਹਾ ਅਨੁਮਾਨ ਲਗਾਇਆ ਗਿਆ ਹੈ ਕਿ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਨਾਲ ਇਸ ਮਹਾਂਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਹੈਰਾਨ ਕਰ ਦੇਣ ਵਾਲੀ ਹੈ ਖ਼ਬਰ, ਆਚਾਰ ਲਵਰਜ਼ ਹੋ ਜਾਣ ਸਾਵਧਾਨ!!

ਉੱਥੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 80-85 ਫੀਸਦੀ ਭਾਰਤੀ ਅਤੀ ਸੰਵੇਦਨਸ਼ੀਲ ਸ਼੍ਰੇਣੀ 'ਚ ਹੈ ਅਤੇ ਬਾਕੀ ਦੇ 15 ਫੀਸਦੀ ਲੋਕ ਜਾਂ ਤਾਂ ਪਹਿਲਾਂ ਤੋਂ ਹੀ ਕੋਰੋਨਾ ਨਾਲ ਸੰਕ੍ਰਮਿਤ ਹੋ ਚੁੱਕੇ ਹਨ ਜਾਂ ਫਿਰ ਉਨ੍ਹਾਂ 'ਚ ਵਾਇਰਸ ਨਾਲ ਲੜਣ ਲਈ ਚੰਗੀ ਇਮਿਊਨਿਟੀ ਹੈ।

Get the latest update about ICMR, check out more about CORONA, CORONAVIRUS, TRUE SCOOP PUNJABI & COVID 19

Like us on Facebook or follow us on Twitter for more updates.