ਹੈਰਾਨ ਕਰ ਦੇਣ ਵਾਲੀ ਖ਼ਬਰ, ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੇ ਘਰ ਗੂੰਜੀ ਕਿਲਕਾਰੀ!!

ਆਪਣੇ ਡਾਂਸ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਹਰਿਆਣਵੀਂ ਸਿੰਗਰ-ਡਾਂਸਰ ਅਤੇ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਸਪਨਾ ਚੌਧਰੀ ਹਾਲ ਹੀ 'ਚ ਮਾਂ ਬਣੀ ਹੈ। ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ...

ਮੁੰਬਈ— ਆਪਣੇ ਡਾਂਸ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਹਰਿਆਣਵੀਂ ਸਿੰਗਰ-ਡਾਂਸਰ ਅਤੇ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਸਪਨਾ ਚੌਧਰੀ ਹਾਲ ਹੀ 'ਚ ਮਾਂ ਬਣੀ ਹੈ। ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਹ ਖ਼ਬਰ ਹੁਣ ਖੂਬ ਵਾਇਰਲ ਹੋ ਰਹੀ ਹੈ। ਪਹਿਲਾਂ ਇਸ ਖ਼ਬਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ ਪਰ ਸਪਨਾ ਚੌਧਰੀ ਦੇ ਪਤੀ ਵੀਰ ਸਾਹੂ ਨੇ ਇਹ ਜਾਣਕਾਰੀ ਖੁਦ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।

ਸ਼ਹਿਨਾਜ਼ ਨੂੰ ਭੁੱਲ ਇਸ ਹਸੀਨਾ ਦੇ ਬੇਹੱਦ ਕਰੀਬ ਆਏ ਸਿਧਾਰਥ ਸ਼ੁੱਕਲਾ, ਦੇਖੋ Hot Video

ਦੱਸ ਦੇਈਏ ਕਿ ਵਿਆਹ ਅਤੇ ਪ੍ਰੈਗਨੈਂਸੀ ਦੀ ਖ਼ਬਰ ਸਪਨਾ ਨੇ ਆਪਣੇ ਫੈਨਜ਼ ਨਾਲ ਸਾਂਝੀ ਨਹੀਂ ਕੀਤੀ ਸੀ। ਹਾਲਾਂਕਿ ਦੋਹਾਂ ਦੇ ਰਿਲੇਸ਼ਨ 'ਚ ਹੋਣ ਦੀਆਂ ਖ਼ਬਰਾਂ ਤਾਂ ਆ ਰਹੀਆਂ ਸਨ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸਪਨਾ ਨੇ ਵੀਰ ਸਾਹੂ ਨਾਲ ਜਨਵਰੀ 'ਚ ਵਿਆਹ ਕੀਤਾ ਸੀ। ਸੋਸ਼ਲ ਮੀਡੀਆ 'ਤੇ ਸਪਨਾ ਚੌਧਰੀ ਦੇ ਮਾਂ ਬਣਨ ਦੀਆਂ ਖ਼ਬਰਾਂ ਜਿਵੇਂ ਹੀ ਵਾਇਰਲ ਹੋਈਆਂ ਉਵੇਂ ਹੀ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਸਪਨਾ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ, ਜਿਨ੍ਹਾਂ ਨਾਲ ਸਪਨਾ ਦੇ ਪਤੀ ਨੂੰ ਬੇਹੱਦ ਗੁੱਸਾ ਆਇਆ ਅਤੇ ਉਨ੍ਹਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਟਰੋਲਰਸ ਦੀ ਖੂਬ ਕਲਾਸ ਲਗਾਈ।

ਡਰੱਗ ਮਾਮਲੇ 'ਚ ਰੀਆ ਚਕਰਵਰਤੀ ਨੂੰ ਲੈ ਕੇ 28 ਦਿਨਾਂ ਬਾਅਦ ਆਈ ਵੱਡੀ ਖ਼ਬਰ!!

ਸਪਨਾ 'ਤੇ ਉੱਠ ਰਹੇ ਸਵਾਲਾਂ ਦੇ ਜਵਾਬ ਦੇਣ ਲਈ ਪਤੀ ਨੇ ਫੇਸਬੁੱਕ ਲਾਈਵ 'ਤੇ ਲੋਕਾਂ ਖਰੀ-ਖੋਟੀ ਸੁਣਾਈ। ਆਪਣੀ ਲਾਈਵ ਵੀਡੀਓ 'ਚ ਉਹ ਕਹਿੰਦੇ ਹਨ, ''ਮੈਂ ਪਿਤਾ ਬਣ ਚੁੱਕਾ ਹਾਂ ਪਰ ਇਸ ਗੱਲ੍ਹ ਦਾ ਦੁੱਖ ਹੋ ਰਿਹਾ ਹੈ ਕਿ ਲੋਕ ਇਸ ਗੱਲ੍ਹ 'ਤੇ ਬੇਹੱਦ ਅਸ਼ਲੀਲ ਅਤੇ ਭੱਦੇ ਕੁਮੈਂਟ ਕਰ ਰਹੇ ਹਨ। ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ। ਇਸ ਨਾਲ ਲੋਕਾਂ ਨੂੰ ਕੀ ਇਤਰਾਜ਼ ਹੈ। ਮੈਂ ਇਸ ਗੱਲ੍ਹ ਦਾ ਸਬੂਤ ਕਿਸੇ ਨੂੰ ਨਹੀਂ ਦੇਣਾ ਕਿ ਮੇਰੀ ਨਿੱਜੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ। ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ।''

Get the latest update about Sapna Chaudhary, check out more about Veer Sahu, News In Punjabi, Bollywood News & Entertainment News

Like us on Facebook or follow us on Twitter for more updates.