2020 'ਚ ਕੁਝ ਵੀ ਹੋ ਸਕਦੈ : ਦੇਖਦੇ ਹੀ ਦੇਖਦੇ ਜ਼ਮੀਨ 'ਚ ਧੱਸ ਗਿਆ ਖੂਹ, ਵੀਡੀਓ ਦੇਖ ਉੱਡ ਜਾਣਗੇ ਹੋਸ਼!!

ਸੋਸ਼ਲ ਮੀਡੀਆ 'ਤੇ ਇਕ ਖੂਹ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਤੁਸੀਂ ਖੂਹ 'ਚ ਕਿਸੇ ਨੂੰ ਡੁੱਬਦੇ ਤਾਂ ਸੁਣਿਆ ਹੀ ਹੋਵੇਗਾ ਪਰ...

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਖੂਹ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਤੁਸੀਂ ਖੂਹ 'ਚ ਕਿਸੇ ਨੂੰ ਡੁੱਬਦੇ ਤਾਂ ਸੁਣਿਆ ਹੀ ਹੋਵੇਗਾ ਪਰ ਕਦੇ ਖੂਹ ਨੂੰ ਡੁੱਬਦੇ ਸਣਿਆ ਜਾਂ ਦੇਖਿਆ ਹੈ? ਜੀ ਹਾਂ ਸੜਕ ਕਿਨਾਰੇ ਮੌਜੂਦ ਖੂਹ ਅਚਾਨਕ ਜ਼ਮੀਨ 'ਚ ਧੱਸ ਗਿਆ। ਜਿਸ ਨੇ ਵੀ ਇਹ ਹਾਦਸਾ ਦੇਖਿਆ, ਉਸ ਦੇ ਹੋਸ਼ ਉੱਡ ਗਏ। ਉੱਥੇ ਮੌਜੂਦ ਲੋਕਾਂ ਨੇ ਇਸ ਵੀਡੀਓ ਰਿਕਾਰਡ ਕਰ ਲਈ। ਇਸ ਵੀਡੀਓ ਨੂੰ ਟਵਿਟਰ 'ਤੇ ਆਈ.ਏ.ਐੱਸ ਅਫਸਰ ਅਵਨੀਸ਼ ਸ਼ਰਨ ਨੇ ਪੋਸਟ ਕੀਤਾ ਹੈ।

Video : ਬਾਥਰੂਮ 'ਚ ਕਿੰਗ ਕੋਬਰਾ ਨੂੰ ਨਹਾਉਂਦਾ ਦੇਖ ਮਹਿਲਾ ਦੇ ਉੱਡੇ ਹੋਸ਼, ਮਾਰੀਆਂ ਚੀਕਾਂ

ਵੀਡੀਓ ਸ਼ੇਅਰ ਕਰਦੇ ਹੋਏ ਅਵਨੀਸ਼ ਨੇ ਲਿਖਿਆ, ''ਤੁਸੀਂ ਖੂਹ 'ਚ ਡੁੱਬਦੇ ਤਾਂ ਸੁਣਿਆ ਹੋਵੇਗਾ ਪਰ ਕਦੇ ਖੂਬ ਨੂੰ ਡੁੱਬਕੇ ਸਣਿਆ ਹੈ? 2020 ਕੁਝ ਵੀ ਕਰ ਸਕਦਾ ਹੈ।'' ਅਵਨੀਸ਼ ਸ਼ਰਨ ਨੇ ਇਸ ਵੀਡੀਓ ਨੂੰ 8 ਅਗਸਤ ਨੂੰ ਸ਼ੇਅਰ ਕੀਤਾ ਸੀ, ਜਿਸ ਦੇ ਹੁਣ ਤੱਕ 75 ਹਜ਼ਾਰ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ 'ਤੇ 5 ਹਜ਼ਾਰ ਤੋਂ ਜ਼ਿਆਦਾ ਲਾਈਕਸ ਅਤੇ ਹਜ਼ਾਰ ਤੋਂ ਜ਼ਿਆਦਾ ਰੀ-ਟਵੀਟ ਅਤੇ ਕੁਮੈਂਟਸ ਆ ਚੁੱਕੇ ਹਨ। ਲੋਕ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹਨ ਅਤੇ ਉਨ੍ਹਾਂ ਨੇ ਅਜਿਹੇ ਰਿਐਕਸ਼ਨ ਦਿੱਤੇ ਹਨ।

Get the latest update about Well Break, check out more about News In Punjabi, Shocking Video, Viral Video & True Scoop News

Like us on Facebook or follow us on Twitter for more updates.