ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਗੁਰਦੁਆਰੇ 'ਚ ਗੋਲੀਬਾਰੀ, 2 ਜ਼ਖਮੀ, ਦੇਖੋ ਵੀਡੀਓ

ਪੁਲਿਸ ਦੀ ਪੁਸ਼ਟੀ ਦੇ ਅਨੁਸਾਰ, ਗੋਲੀਬਾਰੀ ਕਿਸੇ ਨਫ਼ਰਤੀ ਅਪਰਾਧ ਨਾਲ ਸਬੰਧਤ ਨਹੀਂ ਹੈ, ਬਲਕਿ ਇੱਕ ਜ਼ੁਬਾਨੀ ਬਹਿਸ ਨੂੰ ਲੈ ਕੇ ਹੋਈ ਹੈ ਜੋ ਤਿੰਨ ਜਾਣਕਾਰਾਂ ਵਿਚਕਾਰ ਵਧ ਗਈ ਸੀ। ਇਸ ਸਬੰਧੀ ਜਾਂਚ ਜਾਰੀ ਹੈ.....

ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਐਤਵਾਰ ਨੂੰ ਦੋ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਦੀ ਪੁਸ਼ਟੀ ਦੇ ਅਨੁਸਾਰ, ਗੋਲੀਬਾਰੀ ਕਿਸੇ ਨਫ਼ਰਤੀ ਅਪਰਾਧ ਨਾਲ ਸਬੰਧਤ ਨਹੀਂ ਹੈ, ਬਲਕਿ ਇੱਕ ਜ਼ੁਬਾਨੀ ਬਹਿਸ ਨੂੰ ਲੈ ਕੇ ਹੋਈ ਹੈ ਜੋ ਤਿੰਨ ਜਾਣਕਾਰਾਂ ਵਿਚਕਾਰ ਵਧ ਗਈ ਸੀ। ਇਸ ਸਬੰਧੀ ਜਾਂਚ ਜਾਰੀ ਹੈ। ਫਿਲਹਾਲ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਦੱਸ ਦਈਏ ਕਿ ਐਤਵਾਰ ਨੂੰ ਬ੍ਰੈਡਸ਼ਾਅ ਰੋਡ ਦੇ 7600 ਬਲਾਕ 'ਤੇ ਸਥਿਤ ਸੈਕਰਾਮੈਂਟੋ ਸਿੱਖ ਸੁਸਾਇਟੀ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਗੋਲੀਬਾਰੀ ਦੁਪਹਿਰ ਕਰੀਬ 2:30 ਵਜੇ ਉਸ ਸਮੇਂ ਹੋਈ ਜਦੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਕਰੀਬ 3 ਲੋਕਾਂ ਦੀ ਜ਼ੁਬਾਨੀ ਬਹਿਸ ਹੋਈ ਜੋ ਵਧ ਕੇ ਸਰੀਰਕ ਲੜਾਈ ਵਿੱਚ ਬਦਲ ਗਈ। ਇਸੇ ਦੌਰਾਨ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ ਨੇੜੇ ਖੜ੍ਹੇ ਨੌਜਵਾਨ ਨੂੰ ਲੱਗ ਗਈ। ਸੈਕਰਾਮੈਂਟੋ ਕੰਟਰੀ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਦੋਂ ਸ਼ੱਕੀ 2 ਨੂੰ ਸ਼ੱਕੀ 1 ਨੇ ਗੋਲੀ ਮਾਰ ਦਿੱਤੀ। ਫਿਰ ਸ਼ੱਕੀ 2 ਨੇ ਉੱਠ ਕੇ ਸ਼ੱਕੀ 1 'ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ। ਤੀਜਾ ਫਰਾਰ ਹੈ ਅਤੇ ਉਸ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਫਿਲਹਾਲ ਦੋਵੇਂ ਜ਼ਖਮੀ ਹਸਪਤਾਲ 'ਚ ਇਲਾਜ ਅਧੀਨ ਹਨ ਅਤੇ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇੱਥੇ ਗੁਰਦੁਆਰੇ ਵਿੱਚ ਹਰ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਮਾਗਮ ਕਰਵਾਇਆ ਜਾਂਦਾ ਹੈ। ਫਿਲਹਾਲ ਅਪਰਾਧ ਸਥਾਨ ਨੂੰ ਸੀਲ ਕਰ ਦਿੱਤਾ ਗਿਆ ਹੈ।

Get the latest update about WORLD NEWS TODAY, check out more about US SHOOTOUT GURUDWARA, POLITICS NEWS, & LATEST WORLD NEWS

Like us on Facebook or follow us on Twitter for more updates.