ਕੋਰੋਨਾ ਵਾਇਰਸ: ਜਲੰਧਰ 'ਚ ਵੀ ਹੋਈ ਆਕਸੀਜਨ ਦੀ ਸ਼ਾਰਟੇਜ, ਡੀਸੀ ਨੇ ਸਰਕਾਰ ਤੋਂ ਮੰਗੀ ਮਦਦ

ਕੋਰੋਨਾ ਨਾਲ ਜੰਗ ਦੇ ਵਿਚਾਲੇ ਆਕਸੀਜਨ ਦੀ ਸ਼ਾਰਟੇਜ ਨਾਲ ਹੁਣ ਜਲੰਧ...

ਜਲੰਧਰ: ਕੋਰੋਨਾ ਨਾਲ ਜੰਗ ਦੇ ਵਿਚਾਲੇ ਆਕਸੀਜਨ ਦੀ ਸ਼ਾਰਟੇਜ ਨਾਲ ਹੁਣ ਜਲੰਧਰ ਵੀ ਜੂਝ ਰਿਹਾ ਹੈ। ਜ਼ਿਲੇ ਵਿਚ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਲਈ ਡੀਸੀ ਘਣਸ਼ਾਮ ਥੋਰੀ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਰਾਹੀਂ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਹੈ। ਇਸ ਵਿਚ ਜਲੰਧਰ ਜ਼ਿਲੇ ਵਿਚ ਰੋਜ਼ਾਨਾ 16 ਮੀਟ੍ਰਿਕ ਟਨ ਆਕਸੀਜਨ ਸਿਲੰਡਰ ਦੀ ਮੰਗ ਕੀਤੀ ਗਈ ਹੈ। ਆਕਸੀਜਨ ਦੀ ਕਮੀ ਹੁਣ ਕੋਰੋਨਾ ਦੇ ਮਰੀਜ਼ਾਂ ਉੱਤੇ ਭਾਰਤੀ ਪੈ ਸਕਦੀ ਹੈ ਕਿਉਂਕਿ ਜ਼ਿਲੇ ਵਿਚ ਲਗਾਤਾਰ ਮੌਤਾਂ ਹੋ ਰਹੀਆਂ ਹਨ।

ਡੀ.ਸੀ. ਘਣਸ਼ਾਮ ਥੋਰੀ ਨੇ ਦੱਸਿਆ ਕਿ ਜਲੰਧਰ ਵਿਚ ਰੋਜ਼ਾਨਾ 3000-3500 ਆਕਸੀਜਨ ਸਿਲੰਡਰ ਦੀ ਖਪਤ ਹੋ ਰਹੀ ਹੈ। ਇਸ ਤੋਂ ਇਲਾਵਾ 400 ਤੋਂ 500 ਸਿਲੰਡਰ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਨੂੰ ਵੀ ਦਿੱਤੇ ਜਾ ਰਹੇ ਹਨ। ਇਸ ਲਿਹਾਜ ਨਾਲ ਜਲੰਧਰ ਵਿਚ ਰੋਜ਼ਾਨਾ 4000 ਸਿਲੰਡਰ ਦੀ ਲੋੜ ਹੈ। ਫਿਲਹਾਲ ਜ਼ਿਲਾ ਆਪਣੇ ਪੱਧਰ ਉੱਤੇ ਦੋ ਪਲਾਂਟਾਂ ਤੋਂ 2400 ਸਿਲੰਡਰ ਹੀ ਬਣਾ ਪਾ ਰਿਹਾ ਹੈ।

ਬਾਕੀ ਲਿਕਵਿਡ ਆਕਸੀਜਨ ਦੀ ਲੋੜ ਅਜੇ ਤੱਕ ਪਾਣੀਪਤ, ਸੋਨੀਪਤ, ਰਾਜਪੁਰਾ ਤੇ ਬਠਿੰਡਾ ਤੋਂ ਪੂਰੀ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਇਨ੍ਹਾਂ ਥਾਵਾਂ ਉੱਤੇ ਵੀ ਹਾਲਾਤ ਬਿਗੜ ਰਹੇ ਹਨ ਤਾਂ ਮੁਮਕਿਨ ਹੈ ਕਿ ਓਥੋਂ ਆਕਸੀਜਨ ਦੀ ਸਪਲਾਈ ਪ੍ਰਭਾਵਿਤ ਹੋਵੇ। ਅਜਿਹੇ ਵਿਚ ਸਰਕਾਰ ਨੂੰ ਤੁਰੰਤ ਜ਼ਿਲੇ ਨੂੰ ਰੋਜ਼ਾਨਾ ਆਕਸੀਜਨ ਭੇਜਣੀ ਹੋਵੇਗੀ। ਉਨ੍ਹਾਂ ਨੇ ਇਸ ਬਾਰੇ ਵਿਚ ਸਿਹਤ ਵਿਭਾਗ ਦੇ ਪ੍ਰਿੰਸੀਪਲ ਸੈਕ੍ਰੇਟਰੀ ਨੂੰ ਵੀ ਸੂਚਿਤ ਕਰ ਦਿੱਤਾ ਹੈ।

Get the latest update about cylinders, check out more about Truescoop News, Truescoop, DC & 16 metric tonnes

Like us on Facebook or follow us on Twitter for more updates.