ਮੋਹਾਲੀ ਦੇ ਹੋਟਲ ਦੀ ਕਾਰ ਪਾਰਕਿੰਗ 'ਚ ਚਲੀਆਂ ਗੋਲੀਆਂ, ਰੋਪੜ ਦੇ ਵਿਅਕਤੀ ਦੀ ਹਾਲਤ ਨਾਜ਼ੁਕ

ਪੰਜਾਬ 'ਚ ਜੁਰਮ ਦੀਆਂ ਘਟਨਾਵਾਂ 'ਚ ਰੋਜ਼ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਇਸੇ ਨਾਲ ਹੀ ਇੱਕ ਮਾਮਲਾ ਕੱਲ ਮੁਹਾਲੀ 'ਚ ਦੇਖਣ ਨੂੰ ਮਿਲਿਆ...

ਚੰਡੀਗੜ੍ਹ:- ਪੰਜਾਬ 'ਚ ਜੁਰਮ ਦੀਆਂ ਘਟਨਾਵਾਂ 'ਚ ਰੋਜ਼ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਇਸੇ ਨਾਲ ਹੀ ਇੱਕ ਮਾਮਲਾ ਕੱਲ ਮੋਹਾਲੀ 'ਚ ਦੇਖਣ ਨੂੰ ਮਿਲਿਆ, ਜਿਥੇ ਰੋਪੜ ਦੇ ਇਕ ਵਿਅਕਤੀ 'ਤੇ ਐਤਵਾਰ ਦੇਰ ਰਾਤ ਤਿੰਨ ਗੋਲੀਆਂ ਚਲਾਈਆਂ ਗਈਆਂ। ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਪੀ.ਜੀ.ਆਈ. 'ਚ ਦਾਖਲ ਕਰਵਾਇਆ ਗਿਆ ਹੈ।  


ਜਾਣਕਾਰੀ ਮੁਤਾਬਿਕ ਰੋਪੜ ਦਾ ਰਹਿਣ ਵਾਲਾ ਇਹ ਵਿਅਕਤੀ ਆਪਣੇ ਪਰਿਵਾਰ ਨਾਲ  ਮੁਹਾਲੀ ਫੇਜ਼ 5 ਵਿੱਚ ਬਾਰਬੀਕਿਊ ਨੇਸ਼ਨ ਵਿੱਚ ਡਿਨਰ ਕਰਨ ਆਇਆ ਸੀ। ਦੇਰ ਰਾਤ ਇੱਥੇ ਹਰਵਿੰਦਰ ਨੂੰ ਫੋਨ ਆਇਆ ਅਤੇ ਉਹ ਪਾਰਕਿੰਗ ਵਿੱਚ ਚਲਾ ਗਿਆ, ਜਿੱਥੇ ਗੋਲੀ ਚੱਲ ਗਈ। ਇਸ ਦੇ ਨਾਲ ਹੀ ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਗਰਮਾ-ਗਰਮ ਬਹਿਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ। ਪਾਰਕਿੰਗ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਤਿੰਨ ਰਾਉਂਡ ਫਾਇਰ ਕੀਤੇ। ਘਟਨਾ ਰਾਤ ਕਰੀਬ 10.15 ਵਜੇ ਵਾਪਰੀ। ਹਮਲਾਵਰ ਦੀ ਕਾਰ ਵੀ ਆਪਣੇ ਨਾਲ ਲੈ ਗਈ। ਵਿਅਕਤੀ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਰੋਪੜ ਵਜੋਂ ਹੋਈ ਹੈ। ਚਸ਼ਮਦੀਦਾਂ ਮੁਤਾਬਿਕ ਹਮਲਾਵਰਾਂ ਨੇ ਅੱਧੀ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ ਸਨ। ਇਨ੍ਹਾਂ ਵਿੱਚੋਂ ਤਿੰਨ ਗੋਲੀਆਂ ਹਰਵਿੰਦਰ ਦੇ ਪੇਟ ਵਿੱਚ ਲੱਗੀਆਂ ਸਨ। ਉਸ ਨੂੰ ਪਹਿਲਾਂ ਮੋਹਾਲੀ ਫੇਜ਼ 4 ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਇੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਵੀ ਮੌਕੇ ’ਤੇ ਪੁੱਜੇ।

ਪੁਲਿਸ ਮੁਤਾਬਕ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦਾ ਨਤੀਜਾ ਸੀ ਜਾਂ ਕਾਰ ਖੋਹਣ ਦਾ ਮਾਮਲਾ। ਪੁਲਿਸ ਨੇ ਮੌਕੇ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਪੀੜਤਾ ਦੇ ਬਿਆਨ ਦਰਜ ਕੀਤੇ ਜਾਣੇ ਹਨ। ਮੁਹਾਲੀ ਪੁਲੀਸ ਦੀ ਸੀਆਈਏ ਟੀਮ ਵੀ ਮੌਕੇ ’ਤੇ ਪਹੁੰਚ ਗਈ ਸੀ। ਪੁਲੀਸ ਨੇ ਸ਼ਾਹੀਮਾਜਰਾ ਤੋਂ ਚੋਰੀ ਦੀ ਕਾਰ ਬਰਾਮਦ ਕਰ ਲਈ ਹੈ।

Get the latest update about mohali police, check out more about chandigarh police, shots fired in mohali hotel car parking, punjab news & truescoop punjabi

Like us on Facebook or follow us on Twitter for more updates.