ਸ਼ਰੱਧਾ ਕਤਲਕਾਂਡ : ਅਦਾਲਤ ਦਾ ਹੁਕਮ- ਆਫਤਾਬ 'ਤੇ ਨਾ ਵਰਤੀ ਜਾਵੇ 'ਥਰਡ ਡਿਗਰੀ', ਪੰਜ ਦਿਨਾਂ 'ਚ ਨਾਰਕੋ ਟੈਸਟ ਕਰਵਾਓ

ਲਿਵ-ਇਨ ਪਾਰਟਨਰ ਸ਼ਰੱਧਾ ਦੇ ਕਤਲ ਤੋਂ ਬਾਅਦ ਲਾਸ਼ ਦੇ 35 ਟੁਕ...

ਵੈੱਬ ਸਟੋਰੀ - ਲਿਵ-ਇਨ ਪਾਰਟਨਰ ਸ਼ਰੱਧਾ ਦੇ ਕਤਲ ਤੋਂ ਬਾਅਦ ਲਾਸ਼ ਦੇ 35 ਟੁਕੜਿਆਂ 'ਚ ਕੱਟਣ ਵਾਲੇ 'ਹੈਵਾਨ' ਆਫਤਾਬ ਅਮੀਨ ਪੂਨਾਵਾਲਾ ਦਾ ਪੰਜ ਦਿਨਾਂ 'ਚ ਨਾਰਕੋ ਟੈਸਟ ਹੋਵੇਗਾ। ਦਿੱਲੀ ਦੀ ਸਾਕਟ ਕੋਰਟ ਨੇ ਸ਼ਰੱਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਦਾ ਪੰਜ ਦਿਨਾਂ ਦੇ ਅੰਦਰ ਨਾਰਕੋ ਟੈਸਟ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਆਫਤਾਬ 'ਤੇ 'ਥਰਡ ਡਿਗਰੀ' ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਹੈ।

ਮੈਟਰੋਪੋਲੀਟਨ ਮੈਜਿਸਟ੍ਰੇਟ ਵਿਜੇਸ਼੍ਰੀ ਰਾਠੌਰ ਨੇ ਫੋਰੈਂਸਿਕ ਸਾਇੰਸ ਲੈਬਾਰਟਰੀ, ਰੋਹਿਣੀ ਨੂੰ ਨਿਰਦੇਸ਼ ਦਿੱਤਾ ਕਿ ਉਹ ਜਾਂਚ ਅਧਿਕਾਰੀ (IO) ਨੂੰ ਪੰਜ ਦਿਨਾਂ ਦੇ ਅੰਦਰ ਦੋਸ਼ੀ ਦਾ ਨਾਰਕੋ ਵਿਸ਼ਲੇਸ਼ਣ ਟੈਸਟ ਕਰਵਾਏ ਜਾਣ। ਜੱਜ ਨੇ ਹੁਕਮ 'ਚ ਕਿਹਾ, 'ਆਈਓ ਨੂੰ ਦੋਸ਼ 'ਤੇ 'ਥਰਡ ਡਿਗਰੀ' ਦੀ ਵਰਤੋਂ ਨਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਮੈਡੀਕੋ-ਲੀਗਲ ਕੇਸ (ਐਮਐਲਸੀ) ਨਿਯਮਾਂ ਅਨੁਸਾਰ ਤਿਆਰ ਕੀਤਾ ਜਾਣਾ ਚਾਹੀਦਾ ਹੈ।

ਪੁਲਿਸ ਮੁਤਾਬਕ ਪੂਨਾਵਾਲਾ ਨੇ 18 ਮਈ ਦੀ ਸ਼ਾਮ ਨੂੰ ਕਥਿਤ ਤੌਰ 'ਤੇ ਆਪਣੀ 'ਲਿਵ-ਇਨ ਪਾਰਟਨਰ' ਸ਼ਰਧਾ ਵਾਕਰ (27) ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਪਤਾ ਲੱਗਾ ਹੈ ਕਿ ਦਿੱਲੀ ਪੁਲਿਸ ਨੇ ਨਾਰਕੋ ਟੈਸਟ ਲਈ ਅਰਜ਼ੀ ਦਿੱਤੀ ਸੀ ਕਿਉਂਕਿ ਆਫਤਾਬ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ ਸੀ। ਆਫਤਾਬ ਦੇ ਪੱਖ ਤੋਂ ਵੀ ਨਾਰਕੋ ਟੈਸਟ ਲਈ ਸਹਿਮਤੀ ਲੈ ਲਈ ਗਈ ਹੈ।

ਦੂਜੇ ਪਾਸੇ ਸ਼ਰੱਧਾ ਕਤਲ ਕਾਂਡ 'ਚ ਇਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਸ਼ਰਧਾ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਾਫ ਦੇਖੇ ਜਾ ਸਕਦੇ ਹਨ। ਖਬਰਾਂ ਮੁਤਾਬਕ ਇਹ ਤਸਵੀਰ ਸ਼ਰੱਧਾ ਦੀ ਇਕ ਦੋਸਤ ਨੇ ਸ਼ੇਅਰ ਕੀਤੀ ਹੈ। ਉਸਦਾ ਦਾਅਵਾ ਹੈ ਕਿ 2 ਸਾਲ ਪਹਿਲਾਂ ਦਸੰਬਰ 2020 ਵਿੱਚ ਆਫਤਾਬ ਨੇ ਸ਼ਰੱਧਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਸ਼ਰੱਧਾ ਨੂੰ ਇਹ ਸੱਟਾਂ ਲੱਗੀਆਂ।

ਇਸ ਦੇ ਨਾਲ ਹੀ, ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸ਼ਰੱਧਾ ਨੂੰ ਲਗਭਗ ਇੱਕ ਹਫ਼ਤੇ ਤੋਂ ਗੰਭੀਰ ਪਿੱਠ ਦਰਦ, ਰੀੜ੍ਹ ਦੀ ਹੱਡੀ ਵਿਚ ਦਰਦ ਦੀ ਸ਼ਿਕਾਇਤ ਨਾਲ 3 ਦਸੰਬਰ 2020 ਨੂੰ ਓਜ਼ੋਨ ਹਸਪਤਾਲ ਵਸਈ ਵਿਚ ਦਾਖਲ ਕਰਵਾਇਆ ਗਿਆ ਸੀ। ਜਦੋਂ ਅਸੀਂ ਇਸ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਕਿਹਾ ਕਿ ਉਸ ਨੂੰ ਜੋ ਸੱਟ ਲੱਗੀ ਹੈ, ਉਹ ਕਿਸੇ ਕਾਰਨ ਖਰਾਬ ਪੋਸਚਰ, ਲੜਾਈ ਕਾਰਨ ਹੋ ਸਕਦੀ ਹੈ।

Get the latest update about third degree, check out more about narco test, delhi saket court & shraddha murder case

Like us on Facebook or follow us on Twitter for more updates.