ਸ਼ੁਭਮਨ ਗਿੱਲ ਨੇ ਵਧਾਇਆ ਪੰਜਾਬ ਦਾ ਮਾਨ, 23 ਸਾਲ ਦੀ ਉਮਰ ਵਿੱਚ ਦੋਹਰਾ ਸੈਂਕੜਾ ਲਗਾ ਤੋੜੇ ਕਈ ਰਿਕਾਰਡ

ਸ਼ੁਭਮਨ ਗਿੱਲ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਆਪਣੇ ਵਨਡੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ ਹੈ...

ਭਾਰਤੀ ਟੀਮ ਦੇ ਓਪਨਰ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ ਦੋਹਰਾ ਸੈਂਕੜਾ ਲਗਾ ਪੰਜਾਬ ਦਾ ਨਾਮ ਹੋਰ ਵੀ ਰੋਸ਼ਨ ਕਰ ਦਿੱਤਾ ਹੈ। 23 ਸਾਲਾਂ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ ਕੁੱਲ 208 ਦੌੜਾਂ ਬਣਾਈਆਂ ਅਤੇ 50ਵੇਂ ਓਵਰ ਦੀ ਪਹਿਲੀ ਗੇਂਦ 'ਤੇ ਆਊਟ ਹੋ ਗਏ। ਗਿੱਲ ਨੇ 149 ਗੇਂਦਾਂ 'ਤੇ 208 ਦੌੜਾਂ ਬਣਾਈਆਂ। ਇਸ ਵਿੱਚ 9 ਛੱਕੇ ਅਤੇ 19 ਚੌਕੇ ਹਨ।
ਸ਼ੁਭਮਨ ਗਿੱਲ ਨੇ 100 ਤੋਂ ਘੱਟ ਗੇਂਦਾਂ ਵਿੱਚ ਸੈਂਕੜਾ ਜੜਿਆ, ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਆਪਣੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਵਨਡੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ, ਲਗਾਤਾਰ ਦੂਜਾ ਸੈਂਕੜਾਅਤੇ ਵਨਡੇ ਕਰੀਅਰ ਦਾ ਤੀਜਾ ਸੈਂਕੜਾ ਲਗਾਇਆ ਹੈ। ਭਾਰਤੀ ਟੀਮ ਦਾ ਇਹ ਸਲਾਮੀ ਬੱਲੇਬਾਜ਼ ਭਾਰਤ ਲਈ ਸਭ ਤੋਂ ਤੇਜ਼ 1000 ਵਨਡੇ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਬਣ ਗਿਆ ਹੈ। ਇਸ ਦੇ ਨਾਲ ਹੀ ਦੁਨੀਆ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਦੂਜੇ ਨੰਬਰ 'ਤੇ ਪਹੁੰਚ ਗਿਆ। ਪਹਿਲੇ ਨੰਬਰ 'ਤੇ ਪਾਕਿਸਤਾਨ ਦੇ ਫਖਰ ਜ਼ਮਾਨ ਹਨ ਜਿਨ੍ਹਾਂ ਨੇ 18 ਪਾਰੀਆਂ 'ਚ 1000 ਦੌੜਾਂ ਬਣਾਈਆਂ ਹਨ ਅਤੇ ਸ਼ੁਭਮਨ ਗਿੱਲ ਨੇ 19 ਪਾਰੀਆਂ ਵਿੱਚ 1000 ਦੌੜਾਂ ਬਣਾਈਆਂ ਹਨ।
 
ਇਹ ਵੀ ਪੜ੍ਹੋ:- Viral Video: -Viral Video: -19 ਡਿਗਰੀ ਤਾਪਮਾਨ 'ਤੇ ਨੰਗੇ ਸਰੀਰ ਪਹਾੜਾਂ 'ਤੇ ਚੜ੍ਹ ਰਿਹਾ ਸਾਬਕਾ ਫੁੱਟਬਾਲ ਖਿਡਾਰੀ, ਜਾਣੋ ਕਿਉਂ

ਸ਼ੁਭਮਨ ਗਿੱਲ ਨੇ ਭਾਰਤ ਲਈ ਸਿਰਫ 19 ਪਾਰੀਆਂ ਵਿੱਚ ਸਭ ਤੋਂ ਤੇਜ਼ 1000 ਦੌੜਾਂ ਬਣਾਈਆਂ ਹਨ। ਦੂਜੇ ਨੰਬਰ 'ਤੇ ਵਿਰਾਟ ਕੋਹਲੀ ਹਨ ਜਿਨ੍ਹਾਂ ਨੇ 24 ਪਾਰੀਆਂ 'ਚ 1000 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਸ਼ਿਖਰ ਧਵਨ ਨੇ ਵੀ 24 ਪਾਰੀਆਂ 'ਚ 1000 ਦੌੜਾਂ ਬਣਾ ਲਈਆਂ ਹਨ। ਉਹ ਸਿਰਫ 19ਵੀਂ ਪਾਰੀ 'ਚ ਦੋਹਰਾ ਸੈਂਕੜਾ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਵੀ ਬਣ ਗਿਆ ਹੈ।

ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ
ਸ਼ੁਭਮਨ ਗਿੱਲ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਆਪਣੇ ਵਨਡੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਉਸਨੇ ਲਗਾਤਾਰ ਦੂਜੀ ਸੈਂਕੜਾ ਵੀ ਜੜਿਆ ਹੈ। ਸ਼ੁਭਮਨ ਗਿੱਲ ਨੇਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਖਿਲਾਫ ਤੀਜੇ ਅਤੇ ਆਖਰੀ ਵਨਡੇ ਵਿੱਚ ਵੀ ਸੈਂਕੜਾ ਲਗਾਇਆ ਸੀ  ਸ਼ੁਭਮਨ ਗਿੱਲ ਦੀ ਇਹ ਪਾਰੀ ਇਤਿਹਾਸਕ ਸੀ।
ਜਿਕਰਯੋਗ ਹੈ ਕਿ ਸ਼ੁਭਮਨ ਗਿੱਲ ਨੇ ਅੰਡਰ-19 ਵਿਸ਼ਵ ਕੱਪ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਹਾਲ ਹੀ 'ਚ ਜਦੋਂ ਵੀ ਉਸ ਨੂੰ ਟੀ-20 ਮੈਚਾਂ 'ਚ ਓਪਨਿੰਗ ਕਰਨ ਦਾ ਮੌਕਾ ਮਿਲਿਆ ਤਾਂ ਗਿੱਲ ਦੇ ਬੱਲੇ ਤੋਂ ਦੌੜਾਂ ਨਿਕਲੀਆਂ। ਹਾਲ ਹੀ 'ਚ ਸ਼ੁਭਮਨ ਗਿੱਲ ਨੇ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਹੁਣ ਉਸ ਨੂੰ ਭਾਰਤੀ ਟੀਮ ਵਿੱਚ ਸਥਾਈ ਓਪਨਰ ਵਜੋਂ ਦੇਖਿਆ ਜਾ ਰਿਹਾ ਹੈ।



Get the latest update about Shubhman Gill dauble century, check out more about Shubhman Gill & Shubhman Gill Century

Like us on Facebook or follow us on Twitter for more updates.