ਮੋਟਰਸਾਈਕਲ ਸਵਾਰ ਭੈਣ ਭਰਾ ਨੂੰ ਸਰਾਬੀ ਕਾਰ ਸਵਾਰਾਂ ਨੇ ਮਾਰੀ ਟੱਕਰ, ਭਰਾ ਦੀ ਹਸਪਤਾਲ ਲਿਜਾਂਦੇ ਹੋਈ ਮੌਤ, ਭੈਣ ਸਦਮੇ 'ਚ

ਮਾਮਲਾ ਅੰਮ੍ਰਿਤਸਰ ਦੇ ਕਬੀਰ ਪਾਰਕ ਮਾਰਕਿਟ ਦਾ ਹੇ ਜਿਥੇ ਰੂਬਲ ਨਾਮ ਦਾ ਇਕ ਨੋਜਵਾਨ ਜੋ ਕੀ ਆਪਣੀ ਭੈਣ ਦੇ ਨਾਲ ਕਬੀਰ ਪਾਰਕ ਮਾਰਕਿਟ ਵਿਚ ਸੋਪਿੰਗ ਕਰਨ ਲੱਈ ਪਹੁੰਚਿਆ ਅਤੇ ਵਾਪਸੀ ਵੇਲੇ ਉਸ ਨੂੰ ਇਕ ਕਾਰ ਵਲੋਂ ਟੱਕਰ ਮਾਰ ਕੇ...

ਅੰਮ੍ਰਿਤਸਰ :- ਮਾਮਲਾ ਅੰਮ੍ਰਿਤਸਰ ਦੇ ਕਬੀਰ ਪਾਰਕ ਮਾਰਕਿਟ ਦਾ ਹੇ ਜਿਥੇ ਰੂਬਲ ਨਾਮ ਦਾ ਇਕ ਨੋਜਵਾਨ ਜੋ ਕੀ ਆਪਣੀ ਭੈਣ ਦੇ ਨਾਲ ਕਬੀਰ ਪਾਰਕ ਮਾਰਕਿਟ ਵਿਚ ਸੋਪਿੰਗ ਕਰਨ ਲੱਈ ਪਹੁੰਚਿਆ ਅਤੇ ਵਾਪਸੀ ਵੇਲੇ ਉਸ ਨੂੰ ਇਕ ਕਾਰ ਵਲੋਂ ਟੱਕਰ ਮਾਰ ਕੇ ਬੁਰੀ ਤਰਾ ਨਾਲ ਜਖਮੀ ਕਰ ਦਿਤਾ ਗਿਆ ਅਤੇ ਜਿਸ ਦੀ ਹਸਪਤਾਲ ਪਹੁੰਚ ਦੇ ਸਮੇ ਮੌਤ ਹੋ  ਗਈ ਹੈ।


ਜਿਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਢੱਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਰੂਬਲ ਅਰੋੜਾ ਜੌਕਿ ਐਚ.ਡੀ.ਐਫ.ਸੀ ਬੈਕ ਮਾਲ ਰੋਡ ਵਿਚ ਬਤੌਰ ਸੈਲਜ ਮੈਨੇਜਰ ਕੰਮ ਕਰਦਾ ਸੀ। ਅੱਜ ਕਬੀਰ ਮਾਰਕਿਟ ਵਿਚ ਆਪਣੀ ਭੈਣ ਨਾਲ ਸਾਪਿੰਗ ਕਰਨ ਆਇਆ ਸੀ ਅਤੇ ਭੈਣ ਨੂੰ ਛੱਡ ਪੁਤਲੀਘਰ ਵਲ ਜਾ ਰਿਹਾ ਸੀ ਕਿ ਅਚਾਨਕ ਛੇਹਰਟਾ ਰੋਡ ਤੋ ਆ ਰਹੀ ਕਰੁਜ ਕਾਰ ਵਿਚ ਸਵਾਰ ਤਿੰਨ ਸਰਾਬੀ ਨੋਜਵਾਨਾ ਵਲੋਂ ਉਸਨੂੰ ਟੱਕਰ ਮਾਰ ਜਖਮੀ ਕਰ ਦਿਤਾ ਗਿਆ। ਜਿਸ ਦੀ ਹਸਪਤਾਲ ਲਿਜਾਣ ਮੌਕੇ ਮੌਤ ਹੋ ਗਈ ਹੈ। ਜਿਸਦੇ ਸਦਮੇ ਵਿਚ ਫਿਲਹਾਲ ਉਸਦੀ ਭੈਣ ਵਲੋ ਬਿਆਨ ਨਹੀਂ ਦਿਤਾ ਗਿਆ ਹੈ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਉਧਰ ਪਰਿਵਾਰਕ ਮੈਬਰਾਂ ਵਲੋਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਾਰ ਵਿਚ ਤਿੰਨ ਵਿਅਕਤੀ ਸਰਾਬ ਪੀ ਕੇ ਗੱਡੀ ਚਲਾ ਰਹੇ ਸਨ। ਜਿਹਨਾ ਚੌ ਦੌ ਨੂੰ ਪੁਲੀਸ ਨੇ ਮੌਕੇ ਤੇ ਗਿਰਫਤਾਰ ਕੀਤਾ ਹੈ ਅਤੇ ਇਕ ਭੱਜਣ ਵਿਚ ਕਾਮਯਾਬ ਹੋ ਗਿਆ ਹੈ। ਉਹ ਪੁਲਿਸ ਕੋਲੋਂ ਮੰਗ ਕਰਦੇ ਹਨ ਕਿ ਉਹ ਤੀਸਰੇ ਦੌਸ਼ੀ ਨੂੰ ਵੀ ਜਲਦੀ ਗਿਰਫਤਾਰ ਕਰ ਸਾਨੂੰ ਇਨਸਾਫ ਦੇਵੇ।

Get the latest update about police, check out more about hits case, Amritsar, Amritsar news & car hit motorcycle

Like us on Facebook or follow us on Twitter for more updates.