'ਟਾਕ ਆਫ ਦਿ ਟਾਊਨ' ਬਣੀ ਸਿਧਾਰਥ-ਆਸਿਮ ਦੀ ਲੜਾਈ, ਸਲਮਾਨ ਨੇ ਸੁਣਾਈਆਂ ਖਰੀਆਂ-ਖੋਟੀਆਂ

 ਬਿੱਗ ਬੌਸ 'ਚ ਇਨ੍ਹੀਂ ਦਿਨੀਂ ਸਿਧਾਰਥ ਤੇ ਆਸੀਮ ਵਿਚਕਾਰ ਲੜਾਈ 'ਟਾਕ ਆਫ ਦਿ ਟਾਊਨ' ਬਣੀ ਹੋਈ ਹੈ। 'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਸਿਧਾਰਥ ਸ਼ੁੱਕਲਾ ਬਿੱਗ ਬੌਸ ਦੇ ਮਜ਼ੂਬਤ ਕੰਟੈਸਟੈਂਟ ਬਣ ਕੇ ਉਭਰੇ ਹਨ। ਬਿੱਗ ਬੌਸ ਦੀ ਪੂਰੀ ਖੇਡ ਹੀ ਉਨ੍ਹਾਂ ਦੇ ਆਲੇ-ਦੁਆਲੇ...

ਨਵੀਂ ਦਿੱਲੀ—  ਬਿੱਗ ਬੌਸ 'ਚ ਇਨ੍ਹੀਂ ਦਿਨੀਂ ਸਿਧਾਰਥ ਤੇ ਆਸੀਮ ਵਿਚਕਾਰ ਲੜਾਈ 'ਟਾਕ ਆਫ ਦਿ ਟਾਊਨ' ਬਣੀ ਹੋਈ ਹੈ। 'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਸਿਧਾਰਥ ਸ਼ੁੱਕਲਾ ਬਿੱਗ ਬੌਸ ਦੇ ਮਜ਼ੂਬਤ ਕੰਟੈਸਟੈਂਟ ਬਣ ਕੇ ਉਭਰੇ ਹਨ। ਬਿੱਗ ਬੌਸ ਦੀ ਪੂਰੀ ਖੇਡ ਹੀ ਉਨ੍ਹਾਂ ਦੇ ਆਲੇ-ਦੁਆਲੇ ਘੁੰਮ ਰਹੀ ਹੈ ਤੇ ਉਹ ਲਗਾਤਾਰ ਵਿਵਾਦਾਂ 'ਚ ਹਨ। ਸਿਧਾਰਥ-ਆਸੀਮ ਵਾਰ-ਵਾਰ ਹਿੰਸਕ ਹੋ ਰਹੇ ਹਨ। ਸਲਮਾਨ ਖ਼ਾਨ 'ਤੇ ਵੀ ਵਾਰ-ਵਾਰ ਦੋਸ਼ ਲੱਗ ਰਹੇ ਹਨ ਕਿ ਉਹ ਸਿਧਾਰਥ ਦਾ ਬਚਾਅ ਕਰ ਰਹੇ ਹਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਨੇ ਸਿਧਾਰਥ ਸ਼ੁੱਕਲਾ ਦੀ ਦੱਬ ਕੇ ਕਲਾਸ ਲਈ ਹੈ।

ਬਿੱਗ ਬੌਸ ਬਾਰੇ 'ਚ ਖ਼ਬਰ ਦੇਣ ਵਾਲੇ ਟਵਿੱਟਰ ਹੈਂਡਲ 'ਦਿ ਖ਼ਬਰੀ' ਮੁਤਾਬਕ ਇਸ ਵਾਰ ਸਿਧਾਰਥ ਸ਼ੁੱਕਲਾ ਤੇ ਸਲਮਾਨ ਖ਼ਾਨ ਬੂਰੀ ਤਰ੍ਹਾਂ ਭੜਕ ਗਏ। ਸਾਹਮਣੇ ਆਈ ਇਕ ਵੀਡੀਓ ਮੁਤਾਬਿਕ, ਵੀਕੈਂਡ ਕਾ ਵਾਰ ਸ਼ਨਿੱਚਰਵਾਰ ਨੂੰ ਆਵੇਗਾ। ਇਸ ਦੌਰਾਨ ਸਲਮਾਨ ਖ਼ਾਨ, ਸਿਧਾਰਥ-ਆਸਿਮ 'ਤੇ ਬੁਰੀ ਤਰ੍ਹਾਂ ਵਰ੍ਹਣਗੇ। ਉਨ੍ਹਾਂ ਨੇ ਸਿਧਾਰਥ ਦੀ ਖ਼ੂਬ ਕਲਾਸ ਲਗਾਈ। ਸਲਮਾਨ ਖ਼ਾਨ ਨੇ ਸਿਧਾਰਥ ਨੂੰ ਗੁੱਸੇ 'ਚ ਇਹ ਤੱਕ ਪੁੱਛਿਆ ਕਿ ਤੁਸੀਂ ਇਸ ਇੰਡਸਟਰੀ 'ਚ ਕੰਮ ਕਰਨਾ ਹੈ ਜਾਂ ਨਹੀਂ।

Get the latest update about , check out more about Siddharth Shukla, Bigg Boss 13 News, News In Punjabi & Asim Riaz

Like us on Facebook or follow us on Twitter for more updates.