'ਬਿੱਗ ਬੌਸ 13' 'ਚ ਇਸ ਹਸੀਨਾ ਨਾਲ ਆਪਣੀ ਲਵ ਸਟੋਰੀ ਨੂੰ ਲੈ ਕੇ ਬੇਬਾਕ ਬੋਲੇ ਸਿਧਾਰਥ ਡੇਅ

'ਬਿੱਗ ਬੌਸ 13' ਦੇ ਜ਼ਿਆਦਾਤਰ ਸੀਜ਼ਨ 'ਚ ਕੋਈ ਨਾ ਕੋਈ ਲਵ ਸਟੋਰੀ ਦੇਖਣ ਨੂੰ ਮਿਲ ਹੀ ਜਾਂਦੀ ਹੈ। ਬਿੱਗ ਬੌਸ ਦੀਆਂ ਕਈ ਲਵ ਸਟੋਰੀਜ਼ ਹਨ, ਜੋ ਬੇਹੱਦ ਮਸ਼ਹੂਰ ਹੋਈਆਂ ਸਨ। ਅਸੀਂ ਪਿਛਲੇ ਕਈ ਸੀਜ਼ਨ 'ਚ ਦੇਖਿਆ ਹੈ ਕਿ ਬਿੱਗ ਬੌਸ ਦੇ ਘਰ...

ਮੁੰਬਈ— 'ਬਿੱਗ ਬੌਸ 13' ਦੇ ਜ਼ਿਆਦਾਤਰ ਸੀਜ਼ਨ 'ਚ ਕੋਈ ਨਾ ਕੋਈ ਲਵ ਸਟੋਰੀ ਦੇਖਣ ਨੂੰ ਮਿਲ ਹੀ ਜਾਂਦੀ ਹੈ। ਬਿੱਗ ਬੌਸ ਦੀਆਂ ਕਈ ਲਵ ਸਟੋਰੀਜ਼ ਹਨ, ਜੋ ਬੇਹੱਦ ਮਸ਼ਹੂਰ ਹੋਈਆਂ ਸਨ। ਅਸੀਂ ਪਿਛਲੇ ਕਈ ਸੀਜ਼ਨ 'ਚ ਦੇਖਿਆ ਹੈ ਕਿ ਬਿੱਗ ਬੌਸ ਦੇ ਘਰ 'ਚ ਲੋਕ ਜਾਂਦੇ ਤਾਂ ਸਿੰਗਲ ਹੈ ਪਰ ਘਰ 'ਚ ਕਪਲ ਬਣ ਜਾਂਦੇ ਹਨ। ਕੁਝ ਨੂੰ ਛੱਡ ਕੇ ਕਈ ਲਵ ਸਟੋਰੀਜ਼ ਦਾ ਸੁਖਦ ਅੰਤ ਨਹੀਂ ਹੁੰਦਾ। ਬਿੱਗ ਬੌਸ ਦੇ 13 'ਚ ਵੀ ਅਜਿਹਾ ਹੀ ਕੁਝ ਹੋਇਆ। ਇਸ ਹਫ਼ਤੇ ਬਿੱਗ ਬੌਸ ਦੇ ਘਰੋਂ ਸਿਧਾਰਥ ਡੇਅ ਦੇ ਐਲੀਮਿਨੇਸ਼ਨ ਨਾਲ ਸ਼ੈਫਾਲੀ ਬੱਗਾ ਦਾ ਤੇ ਉਨ੍ਹਾਂ ਦੇ ਰੋਮਾਂਸ ਦਾ ਵੀ ਅੰਤ ਹੋ ਗਿਆ।

ਵੀਡੀਓ : ਸੰਸਕਾਰੀ ਬਹੂ ਦੇਵੋਲੀਨਾ ਦਾ ਪਾਰਾ ਹੋਇਆ ਹਾਈ, ਪੰਜਾਬ ਦੀ ਕੈਟਰੀਨਾ ਕੈਫ ਦੇ ਜੜਿਆ ਥੱਪੜਾ

ਘਰੋਂ ਬਾਹਰ ਹੁੰਦੇ ਹੀ ਸਿਧਾਰਥ ਡੇਅ ਨੇ ਆਪਣੇ ਇਕ ਇੰਟਰਵਿਊ 'ਚ ਸ਼ੈਫਾਲੀ ਨਾਲ ਆਪਣੀ ਲਵ ਸਟੋਰੀ 'ਤੇ ਗੱਲ ਕੀਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸ਼ੈਫਾਲੀ ਨਾਲ ਉਨ੍ਹਾਂ ਦਾ ਰਿਸ਼ਤਾ ਘਰ 'ਚ ਰਹਿਣ ਦੀ ਉਨ੍ਹਾਂ ਦੀ ਰਣਨੀਤੀ ਸੀ ਜਾਂ ਸਭ ਕੁਝ ਸੱਚਾ ਸੀ, ਉਦੋਂ ਸਿਧਾਰਥ ਨੇ ਕਿਹਾ, ''ਸਭ ਕੁਝ ਬੇਹੱਦ ਅਸਲੀ ਕੁਨੈਕਸ਼ਨ ਸੀ। ਇਹ ਕੁਨੈਕਸ਼ਨ ਸਟੇਜ਼ 'ਤੇ ਹੀ ਬਣਿਆ ਸੀ, ਬਿੱਗ ਬੌਸ ਦੇ ਘਰ 'ਚ ਆਉਣ ਤੋਂ ਪਹਿਲਾਂ। ਸਾਨੂੰ ਅਹਿਸਾਸ ਹੋਇਆ ਕਿ ਅਸੀਂ ਇਕ-ਦੂਜੇ ਲਈ ਬਣੇ ਹਾਂ। ਇਸ ਪਾਗਲਪੰਤੀ ਸ਼ੋਅ 'ਚ ਅਸੀਂ ਬਿਲਕੁੱਲ ਇਕ-ਦੂਜੇ ਤੋਂ ਵੱਖ ਹਾਂ।
ਸ਼ੈਫਾਲੀ ਦੀ ਅੱਖਾਂ ਮੈਨੂੰ ਲੱਭਦੀ ਸੀ

ਪਾਰਸ ਨੂੰ ਛੱਡ ਸਿਧਾਰਥ ਨਾਲ ਵੱਧ ਰਹੀ ਸ਼ਹਿਨਾਜ਼ ਦੀ ਨੇੜਤਾ, ਹੱਥ ਫੜ੍ਹ ਕੇ ਸੁੱਤੇ ਇੱਕੋ ਬਿਸਤਰ 'ਤੇ

ਸਿਧਾਰਥ ਡੇਅ ਨੇ ਖੁਲਾਸਾ ਕੀਤਾ ਕਿ ਇਕ ਵਾਰ ਸ਼ੈਫਾਲੀ ਬੱਗਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਅੱਖਾਂ ਬਿੱਗ ਬੌਸ ਦੇ ਘਰ 'ਚ ਉਨ੍ਹਾਂ ਨੂੰ ਲੱਭਦੀਆਂ ਹਨ। ਸਾਡਾ ਰਿਸ਼ਤਾ ਬਿੱਗ ਬੌਸ ਦੇ ਘਰ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਸੀ। ਅਸੀਂ ਇਕ-ਦੂਜੇ ਨਾਲ ਨਹੀਂ ਘੁੰਮ ਰਹੇ ਸੀ, ਪੂਲ 'ਚ ਨਾਲ ਨਹੀਂ ਸੀ ਕਿਉਂਕਿ ਅਸੀਂ ਜਾਣਦੇ ਸੀ ਕਿ ਸਾਡੇ ਪਰਿਵਾਰ ਦੇ ਲੋਕ ਸਾਨੂੰ ਦੇਖ ਰਹੇ ਹਨ। ਮੈਨੂੰ ਮਾਣ ਹੈ ਕਿ ਮੈਂ ਇੰਨਾ ਮਜ਼ਬੂਤ ਕੁਨੈਕਸ਼ਨ ਲੱਭ ਸਕਿਆ।

Get the latest update about Television News, check out more about Siddharth Dey, True Scoop News, Shefali Bagga & Salman Khan

Like us on Facebook or follow us on Twitter for more updates.