ਪਾਰਸ ਨੂੰ ਛੱਡ ਸਿਧਾਰਥ ਨਾਲ ਵੱਧ ਰਹੀ ਸ਼ਹਿਨਾਜ਼ ਦੀ ਨੇੜਤਾ, ਹੱਥ ਫੜ੍ਹ ਕੇ ਸੁੱਤੇ ਇੱਕੋ ਬਿਸਤਰ 'ਤੇ

ਅੱਜਕਲ 'ਬਿੱਗ ਬੌਸ 13' 'ਚ ਮੁਕਾਬਲੇਬਾਜ਼ਾਂ ਦੀ ਆਪਸ 'ਚ ਬਾਂਡਿੰਗ ਬਣਦੀ ਨਜ਼ਰ ਆ ਰਹੀ ਹੈ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਆਪਸੀ ਬਾਉਂਡਿੰਗ ਕਾਫੀ ਚੰਗੀ ਤੇ ਮਜ਼ਬੂਤ ਬਣਦੀ ਨਜ਼ਰ ਆ ਰਹੀ ਹੈ, ਜੋ ਕਾਫੀ...

ਮੁੰਬਈ— ਅੱਜਕਲ 'ਬਿੱਗ ਬੌਸ 13' 'ਚ ਮੁਕਾਬਲੇਬਾਜ਼ਾਂ ਦੀ ਆਪਸ 'ਚ ਬਾਂਡਿੰਗ ਬਣਦੀ ਨਜ਼ਰ ਆ ਰਹੀ ਹੈ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਆਪਸੀ ਬਾਉਂਡਿੰਗ ਕਾਫੀ ਚੰਗੀ ਤੇ ਮਜ਼ਬੂਤ ਬਣਦੀ ਨਜ਼ਰ ਆ ਰਹੀ ਹੈ, ਜੋ ਕਾਫੀ ਮਜ਼ੇਦਾਰ ਵੀ ਹੈ। ਅਜਿਹੇ 'ਚ ਦੋਵੇਂ ਇਕ ਹੀ ਬੈੱਡ 'ਤੇ ਪਏ ਸੀ ਕਿ ਇੰਨੇ 'ਚ ਸਿਧਾਰਥ ਨੇ ਸ਼ਹਿਨਾਜ਼ ਨੂੰ ਆਪਣਾ ਹੱਥ ਦਬਾਉਣ ਲਈ ਕਿਹਾ। ਸ਼ਹਿਨਾਜ਼ ਨੇ ਸਿਧਾਰਥ ਦਾ ਹੱਥ ਦਬਾਉਣਾ ਸ਼ੁਰੂ ਕੀਤਾ ਤਾਂ ਸ਼ਹਿਨਾਜ਼ ਨੇ ਉਸ ਨੂੰ ਕਿਹਾ ਕਿ ਉਹ ਨਾਲ ਗੱਲ ਕਰੇ ਨਹੀਂ ਤਾਂ ਉਹ ਬੌਰ ਹੋ ਜਾਵੇਗੀ। ਇਸ 'ਤੇ ਸਿਧਾਰਥ ਕਹਿੰਦੇ ਹਨ ਕਿ ਦੋਵਾਂ ਵਿੱਚੋਂ ਕੋਈ ਗੱਲ ਨਹੀਂ ਕਰੇਗਾ ਵੇਖਦੇ ਹਾਂ ਕਿ ਕੌਣ ਜ਼ਿਆਦਾ ਸਮੇਂ ਤੱਕ ਚੁੱਪ ਰਹਿੰਦਾ ਹੈ। ਅਜਿਹੇ 'ਚ ਦੋਵੇਂ ਇਕ-ਦੂਜੇ ਦਾ ਹੱਥ ਫੜ ਕੇ ਸੋ ਜਾਂਦੇ ਹਨ।

ਘਰੋਂ ਬਾਹਰ ਨਿਕਲਦੇ ਹੀ ਦਲਜੀਤ ਨੇ ਸ਼ਹਿਨਾਜ਼-ਪਾਰਸ ਦੇ ਰਿਸ਼ਤੇ ਦੀ ਖੋਲ੍ਹੀ ਪੋਲ

ਸਿਧਾਰਥ ਤੇ ਸ਼ਹਿਨਾਜ਼ ਨੂੰ ਇਸ ਤਰ੍ਹਾਂ ਵੇਖ ਕੇ ਪਾਰਸ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਸ਼ਹਿਨਾਜ਼ ਨੂੰ ਉਠਾ ਕੇ ਚੱਲਣ ਲਈ ਕਹਿੰਦਾ ਹੈ। ਇਸ ਤੋਂ ਬਾਅਦ ਸਹਿਨਾਜ਼ ਉਸ ਨਾਲ ਚਲੀ ਜਾਂਦੀ ਹੈ ਤੇ ਪਾਰਸ ਨੂੰ ਉਸ ਨੂੰ ਚਿੜਾਉਣ ਲੱਗ ਜਾਂਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇ ਐਪੀਸੋਡ 'ਚ ਪਾਰਸ ਤੇ ਸ਼ਹਿਨਾਜ਼ ਦਾ ਲਵ ਕਨੈਕਸ਼ਨ ਬਣ ਰਿਹਾ ਸੀ। ਸ਼ਹਿਨਾਜ਼ ਨੂੰ ਵੀ ਪਾਰਸ ਤੇ ਮਾਹਿਰਾ ਦੀ ਦੋਸਤੀ ਪਸੰਦ ਨਹੀਂ ਆਈ। ਇਸ ਲਈ ਉਸ ਨੇ ਪਾਰਸ ਤੋਂ ਦੂਰੀ ਰੱਖ ਗੇਮ 'ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ।

Get the latest update about BB 13, check out more about Bigg Boss 13, Mahira Sharma, News In Punjabi & Television News

Like us on Facebook or follow us on Twitter for more updates.