ਸਿੱਧੂ ਨੇ ਫਿਰ ਸਾਬਕਾ ਸੀਐੱਮ ਖਿਲਾਫ ਦਿੱਤਾ ਬਿਆਨ, ਕਿਹਾ : ਸੂਬੇ ਵਿੱਚ ਮਾਫੀਆ ਰਾਜ ਕਾਰਨ ਹਾਰੀ ਕਾਂਗਰਸ ਸਰਕਾਰ...

ਪੰਜਾਬ ਵਿੱਚ ਕਾਂਗਰਸੀ ਆਗੂਆਂ ਦਾ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ...

ਪੰਜਾਬ ਵਿੱਚ ਕਾਂਗਰਸੀ ਆਗੂਆਂ ਦਾ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਚੋਣਾਂ ਚ ਹਾਰ ਦਾ ਇਲਜਾਮ ਦਾ ਸਿੱਧੂ ਪਹਿਲਾਂ ਹੀ ਚੰਨੀ ਤੇ ਲਗਾਂਦੇ ਰਹੇ ਹਨ ਅਤੇ ਹੁਣ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਵਿੱਚ ਫੈਲੇ ਮਾਫੀਆ ਰਾਜ ਲਈ ਜ਼ਿੰਮੇਵਾਰ ਠਹਿਰਾਇਆ।

ਨਵਜੋਤ ਸਿੱਧੂ ਨੇ ਕਿਹਾ, "ਮੁਖੀ ਤਾਂ ਆਉਂਦੇ-ਜਾਂਦੇ ਰਹਿਣਗੇ ਪਰ ਸੰਸਥਾ ਸਰਵਉੱਚ ਹੈ। 5 ਸਾਲ ਦੇ ਮਾਫੀਆ ਰਾਜ ਕਾਰਨ ਪੰਜਾਬ 'ਚ ਕਾਂਗਰਸ ਹਾਰੀ। ਮੈਂ ਉਸ ਮਾਫੀਆ ਖਿਲਾਫ ਲੜਦਾ ਰਿਹਾ। ਉਹ ਲੜਾਈ ਸਿਸਟਮ ਨਾਲ ਸੀ। ਕੁਝ ਲੋਕਾਂ ਦਾ ਉਹ ਕਾਰੋਬਾਰ ਸੀ, ਜਿਸ ਨੂੰ ਉਹ ਘੁਣ ਵਾਂਗ ਖਾ ਰਹੇ ਸਨ। ਜਿਸ 'ਚ ਮੁੱਖ ਮੰਤਰੀ ਵੀ ਸ਼ਾਮਲ ਸਨ, ਜੋ ਛੱਡ ਗਏ। ਮੈਂ ਕਿਸੇ ਤੋਂ ਨਹੀਂ ਡਰਦਾ। ਪਿਛਲੇ 5 ਸਾਲਾਂ ਵਿੱਚ ਨੀਤੀਗਤ ਵਿਕਾਸ ਦੀ ਬਜਾਏ ਨਿੱਜੀ ਹਿੱਤਾਂ ਦਾ ਬੋਲਬਾਲਾ ਰਿਹਾ।"

ਉਨ੍ਹਾਂ ਕਿਹਾ, "ਮੈਂ ਭਗਵੰਤ ਮਾਨ ਨੂੰ ਛੋਟਾ ਭਰਾ ਸਮਝਦਾ ਹਾਂ। ਜੇਕਰ ਉਹ ਇਮਾਨਦਾਰ ਹਨ ਤਾਂ ਮਾਫੀਆ ਵਿਰੁੱਧ ਲੜਨ। ਮੈਂ ਪਾਰਟੀ ਤੋਂ ਉੱਪਰ ਉੱਠ ਕੇ ਮਾਨ ਦਾ ਸਾਥ ਦੇਵਾਂਗਾ। ਨੀਤੀਆਂ ਬਣਾ ਕੇ ਪੰਜਾਬ ਦਾ ਵਿਕਾਸ ਕਰਨਾ ਹੋਵੇਗਾ।"


ਨਵਜੋਤ ਸਿੰਘ ਸਿੱਧੂ, ਜੋ ਕਿ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਦੁਖੀ ਹਨ, ਨੇ ਰਾਜਾ ਵੜਿੰਗ ਦੇ ਸਮਾਰੋਹ ਵਿੱਚ ਸੰਖੇਪ ਵਿੱਚ ਸ਼ਿਰਕਤ ਕੀਤੀ। ਨਵਜੋਤ ਸਿੱਧੂ ਆਪਣੇ ਸਮਰਥਕਾਂ ਨਾਲ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਪਹੁੰਚੇ। ਪਰ, ਉਸਨੇ ਰਾਜਾ ਵੜਿੰਗ ਨਾਲ ਸਟੇਜ ਸਾਂਝੀ ਨਹੀਂ ਕੀਤੀ।

Get the latest update about CHARANJIT SINGH CHANNI, check out more about NAVJOT SINGH SIDHU, MAFIA IN PUNJAB, SIDHU STATEMENT ON CHANNI & PUNJAB NEWS

Like us on Facebook or follow us on Twitter for more updates.