ਸਿੱਧੂ ਦਾ ਮੁੜ ਕੈਪਟਨ ਸਰਕਾਰ 'ਤੇ ਹਮਲਾ, ਕਿਹਾ-ਨਸ਼ੇ ਦੇ ਸੌਦਾਗਰਾਂ ਨੂੰ ਕੌਣ ਬਚਾ ਰਿਹੈ?

ਕੈਪਟਨ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ਦੀ ਸਰ...

ਚੰਡੀਗੜ੍ਹ: ਕੈਪਟਨ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਉੱਤੇ ਇਕ ਵਾਰ ਮੁੜ ਤੋਂ ਹਮਲਾ ਬੋਲਿਆ ਹੈ। ਇਸ ਵਾਰ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਸੂਬੇ ਵਿਚ ਨਸ਼ੇ ਦੇ ਮਾਮਲੇ ਵਿਚ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਨਸ਼ਾ ਵਪਾਰ ਦੇ ਸਰਪ੍ਰਸਤਾਂ ਖਿਲਾਫ ਹੁਣ ਤੱਕ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ?


ਆਪਣੇ ਟਵਿੱਟਰ ਤੇ ਫੇਸਬੁੱਕ ਅਕਾਊਂਟ ਉੱਤੇ ਪਾਈ ਪੋਸਟ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ 'ਨਸ਼ਾ ਵਪਾਰ ਦੇ ਸਰਪ੍ਰਸਤਾਂ ਖਿਲਾਫ਼ ਹੁਣ ਤੱਕ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ ? ਜਾਂਚ, ਰਿਪੋਰਟਾਂ ਤੇ ਸਬੂਤ ਹੋਣ ਦੇ ਬਾਵਜੂਦ ਵੱਡੇ ਮਗਰਮੱਛ ਖੁੱਲ੍ਹੇ ਘੁੰਮ ਰਹੇ ਹਨ ਪਰ ਉਨ੍ਹਾਂ ਦੇ ਕਰਿੰਦੇ ਜੇਲ੍ਹਾਂ 'ਚ ਸੜ ਰਹੇ ਹਨ ... ਪੰਜਾਬ ਦੀ ਇੱਕ ਪੀੜ੍ਹੀ ਦੇ ਪਤਨ ਲਈ ਜ਼ੁੰਮੇਵਾਰ ਨਸ਼ੇ ਦੇ ਤਾਕਤਵਰ ਸੌਦਾਗਰਾਂ ਨੂੰ ਕੋਈ ਸਜ਼ਾ ਕਿਉਂ ਨਹੀਂ ? ਕੌਣ ਬਚਾ ਰਿਹਾ ਏ ਇਨ੍ਹਾਂ ਨੂੰ?'

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਵੀ ਸਿੱਧੂ ਨੇ ਕੈਪਟਨ ਸਰਕਾਰ ਉੱਤੇ ਹਮਲਾ ਬੋਲਿਆ ਸੀ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਅਦਾਲਤ ਵਲੋਂ ਚਾਰਜਸ਼ੀਟ ਨੂੰ ਰੱਦ ਕੀਤੇ ਜਾਣ ਦੇ ਹੁਕਮ ਸਟੇਟ ਦੇ ਡੋਮਿਨ ’ਚ ਨਹੀਂ ਹਨ ਪਰ ਪਛਾਣੇ ਗਏ ਮੁਲਜ਼ਮਾਂ ’ਤੇ ਐੱਫ. ਆਈ. ਆਰ., ਜਾਂਚ ਅਤੇ ਗ੍ਰਿਫ਼ਤਾਰੀ ਤਾਂ ਪੰਜਾਬ ਸੂਬੇ ਦੀ ਅਥਾਰਿਟੀ ਦੇ ਦਾਇਰੇ ਵਿਚ ਹੈ। ਫਿਰ ਵੀ ਜਾਂਚ ਕਮਿਸ਼ਨ ਵਲੋਂ 3 ਸਾਲ ਦੀ ਜਾਂਚ ਦੇ ਬਾਅਦ ਵੀ ਅਸਲ ਮੁਲਜ਼ਮ ਅਤੇ ਸਿਆਸੀ ਫੈਸਲਾਕਾਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਲਾਖਾਂ ਪਿੱਛੇ ਕਿਉਂ ਨਹੀਂ ਹਨ। ਇਸ ਦੇ ਨਾਲ ਹੀ ਸਿੱਧੂ ਨੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਐੱਚ.ਐੱਸ. ਫੂਲਕਾ ਨੂੰ ਕੋਟਕਪੁਰਾ ਬੇਅਦਬੀ ਮਾਮਲੇ ਵਿਚ ਚਿੱਠੀ ਲਿਖੀ ਸੀ।

Get the latest update about Navjot Singh Sidhu, check out more about Captain Govt, attacks, drug traffickers & Truescoop news

Like us on Facebook or follow us on Twitter for more updates.