ਭਾਜਪਾ 'ਚ ਸਿੱਧੂ ਦੀ ਐਂਟਰੀ ਸਿਆਸਤ 'ਚ ਲਿਆ ਸਕਦੀ ਹੈ ਭੂਚਾਲ !

ਅੱਜਕਲ ਨਵਜੋਤ ਸਿੰਘ ਸਿੱਧੂ ਕਾਫੀ ਚਰਚਾ 'ਚ ਛਾਏ ਹੋਏ ਹਨ। ਪਹਿਲਾਂ ਉਹ ਪਾਕਿਸਤਾਨ ਜਾਣ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹੁਣ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸ਼੍ਰੋਮਣੀ ਅਕਾਲੀ...


ਅੰਮ੍ਰਿਤਸਰ— ਅੱਜਕਲ ਨਵਜੋਤ ਸਿੰਘ ਸਿੱਧੂ ਕਾਫੀ ਚਰਚਾ 'ਚ ਛਾਏ ਹੋਏ ਹਨ। ਪਹਿਲਾਂ ਉਹ ਪਾਕਿਸਤਾਨ ਜਾਣ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹੁਣ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਨੂੰ ਲੈ ਕੇ ਖੂਬ ਲਾਈਮਲਾਈਟ ਬਟੋਰ ਰਹੇ ਹਨ। ਇਹ ਖ਼ਬਰ ਬੁੱਧਵਾਰ ਨੂੰ ਪੂਰਾ ਦਿਨ ਸੋਸ਼ਲ ਮੀਡੀਆ 'ਤੇ ਚਲਦੀ ਰਹੀ, ਜਿਸ ਕਾਰਨ ਕਾਂਗਰਸ ਵੀ ਦੁਚਿੱਤੀ 'ਚ ਨਜ਼ਰ ਆਈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਰੀਬ ਛੇ ਮਹੀਨੇ ਤੋਂ ਆਪਣੇ ਅੰਮ੍ਰਿਤਸਰ ਸਥਿਤ ਘਰ ਤੱਕ ਹੀ ਸੀਮਤ ਹਨ। ਹੁਣ ਉਹ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਤੇ ਅਮਿਤ ਸ਼ਾਹ ਵਿਚਾਲੇ ਮੁਲਾਕਾਤ ਹੋ ਗਈ ਹੈ। ਹਾਲਾਂਕਿ, ਇਸ ਮੀਟਿੰਗ ਦੀ ਨਾ ਤਾਂ ਭਾਜਪਾ ਨੇ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ।

ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਸੰਗਤਾਂ ਦੇ ਰਹਿਣ ਲਈ ਬਣਾਈਆਂ ਗਈਆਂ 3 Tent Cities

ਇਸ ਮੀਟਿੰਗ 'ਚ ਸੁਖਬੀਰ ਬਾਦਲ ਦੇ ਹੋਣ ਦੇ ਵੀ ਚਰਚੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ 'ਚ ਇਸ ਨੂੰ ਅਫਵਾਹ ਦੱਸਿਆ ਜਾ ਰਿਹਾ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਇਹ ਕੇਵਲ ਉਸੇ ਸੂਰਤ 'ਚ ਹੋ ਸਕਦਾ ਹੈ, ਜਦੋਂ ਭਾਜਪਾ ਇਹ ਤੈਅ ਕਰ ਲਵੇ ਕਿ ਉਹ ਅਕਾਲੀ ਦਲ ਨਾਲ ਹੁਣ ਹੋਰ ਅੱਗੇ ਨਹੀਂ ਚੱਲੇਗੀ। ਕਿਉਂਕਿ ਨਵਜੋਤ ਸਿੰਘ ਸਿੱਧੂ ਸਿਰਫ਼ 23 ਸੀਟਾਂ ਲਈ ਭਾਜਪਾ 'ਚ ਸ਼ਾਮਲ ਨਹੀਂ ਹੋਣਗੇ। ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਚਾਲੇ ਰੇੜਕਾ ਤਾਂ ਜੱਗ ਜ਼ਾਹਰ ਹੈ। ਭਾਜਪਾ ਛੱਡਣ ਦਾ ਕਾਰਨ ਵੀ ਇਹੋ ਰਿਹਾ ਹੈ।

Get the latest update about BJP Party, check out more about Sidhu In BJP Party, Narendra Modi, Navjot Singh Sidhu & True Scoop News

Like us on Facebook or follow us on Twitter for more updates.