ਕੈਪਟਨ ਵਿਰੁੱਧ ਬਿਆਨਬਾਜ਼ੀ : ਅੱਜ ਰਾਤ ਹਾਈਕਮਾਨ ਨਾਲ ਸਿੱਧੂ ਕਰਨਗੇ ਮੁਲਾਕਾਤ

ਕੈਪਟਨ-ਸਿੱਧੂ ਵਿਚਕਾਰ ਵੱਧ ਰਹੇ ਤਣਾਅ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਰਾਤ ਨੂੰ ਮੁਲਾਕਾਤ ਦਾ ਸਮਾਂ ਦੇ ਦਿੱਤਾ ਹੈ। ਕੈਪਟਨ-ਸਿੱਧੂ ਵਿਵਾਦ ਨੂੰ ਲੈ ਕੇ ਸਿੱਧੂ ਦੋ ਦਿਨਾਂ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗ...

ਚੰਡੀਗੜ੍ਹ— ਕੈਪਟਨ-ਸਿੱਧੂ ਵਿਚਕਾਰ ਵੱਧ ਰਹੇ ਤਣਾਅ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਰਾਤ ਨੂੰ ਮੁਲਾਕਾਤ ਦਾ ਸਮਾਂ ਦੇ ਦਿੱਤਾ ਹੈ। ਕੈਪਟਨ-ਸਿੱਧੂ ਵਿਵਾਦ ਨੂੰ ਲੈ ਕੇ ਸਿੱਧੂ ਦੋ ਦਿਨਾਂ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗ ਰਹੇ ਸਨ, ਜਿਸ ਨੂੰ ਰਾਹੁਲ ਨੇ ਕਬੂਲ ਕਰ ਲਿਆ ਹੈ ਅਤੇ ਸਿੱਧੂ ਨੂੰ ਅੱਜ ਰਾਤ ਨੂੰ ਆਪਣੇ ਨਿਵਾਸ 'ਤੇ ਬੁਲਾਇਆ ਹੈ। ਅੱਜ ਦੀ ਮੁਲਾਕਾਤ ਤੋਂ ਬਾਅਦ ਸਿੱਧੂ ਕੱਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋ ਜਾਣਗੇ। ਸਿੱਧੂ ਕੇ ਕਰੀਬੀਆਂ ਨੇ ਇਸ ਦਾ ਖੁਲਾਸਾ ਕੀਤਾ ਹੈ। ਖਾਸ ਗੱਲ ਇਹ ਵੀ ਹੈ ਕਿ ਪਾਰਟੀ ਹਾਈ ਕਮਾਨ ਨੇ ਇਸ ਬਾਰੇ ਫਿਲਹਾਲ ਕੋਈ ਰਿਪੋਰਟ ਪੰਜਾਬ ਕਾਂਗਰਸ ਤੋਂ ਨਹੀਂ ਮੰਗੀ ਪਰ ਪੰਜਾਬ ਕਾਂਗਰਸ ਨੇ ਅਨੁਸ਼ਾਸ਼ਨ ਖਰਾਬ ਕਰਨ ਦੇ ਮਾਮਲੇ 'ਚ ਨਵਜੋਤ ਸਿੱਧੂ ਵਿਰੁੱਧ ਪਾਰਟੀ ਹਾਈ ਕਮਾਨ ਨੂੰ ਸ਼ਿਕਾਇਤ ਭੇਜਣ ਦੀ ਤਿਆਰੀ ਕਰ ਲਈ ਹੈ।

ਸਿੱਧੂ ਜੋੜੀ ਦੀ ਸ਼ਿਕਾਇਤ ਹੁਣ ਪਹੁੰਚੀ ਦਿੱਲੀ

ਚੋਣ ਨਤੀਜਿਆਂ ਤੋਂ ਮੁਕਤ ਹੋ ਕੇ ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਇਸ ਸਬੰਧੀ ਇਕ ਰਿਪੋਰਟ ਦਿੱਤੀ ਜਾਵੇਗੀ। ਇਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਇੰਚਾਰਜ ਆਸ਼ਾ ਕੁਮਾਰੀ ਨੇ ਤਸਦੀਕ ਕੀਤਾ ਕਿ ਹਾਈ ਕਮਾਨ ਦੇ ਪ੍ਰਤੀਨਿਧੀ ਵਜੋਂ ਉਹ ਇੱਥੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਇਸ ਬਾਰੇ ਕੋਈ ਰਿਪੋਰਟ ਨਹੀਂ ਮੰਗੀ ਪਰ ਪੰਜਾਬ ਕਾਂਗਰਸ ਲੋਕ ਸਭਾ ਚੋਣ ਨਤੀਜਿਆਂ ਤੋਂ ਮੁਕਤ ਹੋ ਕੇ ਸਿੱਧੂ ਵਿਵਾਦ ਬਾਰੇ ਰਿਪੋਰਟ ਦੇਣਗੇ ਅਤੇ ਉਹ ਇਸ ਰਿਪੋਰਟ ਨੂੰ ਪਾਰਟੀ ਹਾਈ ਕਮਾਨ ਨੂੰ ਸੌਂਪ ਦੇਵੇਗੀ।

Get the latest update about National News, check out more about Rahul Gandhi, News In Punjabi, Navjot Singh Sidhu & Amarinder Singh

Like us on Facebook or follow us on Twitter for more updates.