ਸਿੱਧੂ ਮੂਸੇਵਾਲਾ ਨੇ ਆਪਣੇ ਹੀ ਗੀਤ 'ਸਾਡਾ ਚੱਲਦਾ ਏ ਧੱਕਾ...' ਨੂੰ ਕੀਤਾ ਸਿੱਧ, ਜਾਣੋ ਕਿਵੇਂ

ਲੁਧਿਆਣਾ ਦੇ 'ਚ ਆਰ.ਟੀ.ਆਈ ਐਕਟੀਵਿਸਟ ਕੁਲਦੀਪ ਖਹਿਰਾ ਵੱਲੋਂ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਾਈ ਗਈ ਪਟੀਸ਼ਨ ਨੂੰ ਲੈ ਕੇ ਅੱਜ ਸਿੱਧੂ ਮੂਸੇਵਾਲਾ ਏ.ਸੀ.ਪੀ ਜਸ਼ਨਦੀਪ ਸਿੰਘ ਗਿੱਲ...

ਲੁਧਿਆਣਾ— ਲੁਧਿਆਣਾ ਦੇ 'ਚ ਆਰ.ਟੀ.ਆਈ ਐਕਟੀਵਿਸਟ ਕੁਲਦੀਪ ਖਹਿਰਾ ਵੱਲੋਂ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਾਈ ਗਈ ਪਟੀਸ਼ਨ ਨੂੰ ਲੈ ਕੇ ਅੱਜ ਸਿੱਧੂ ਮੂਸੇਵਾਲਾ ਏ.ਸੀ.ਪੀ ਜਸ਼ਨਦੀਪ ਸਿੰਘ ਗਿੱਲ ਕੋਲ ਪੇਸ਼ ਹੋਣ ਲਈ ਪਹੁੰਚੇ। ਇਸ ਦੌਰਾਨ ਏ.ਸੀ.ਪੀ ਦੇ ਦਫ਼ਤਰ 'ਚ ਅਫਸਰਾਂ ਦੇ ਬੱਚੇ ਸਿੱਧੂ ਮੂਸੇਵਾਲਾ ਨਾਲ ਤਸਵੀਰਾਂ ਖਿਚਾਉਂਦੇ ਵਿਖਾਈ ਦਿੱਤੇ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਮੀਡੀਆ ਕਰਮੀਆਂ ਨਾਲ ਵੀ ਉਲਝ ਦਾ ਵਿਖਾਈ ਦਿੱਤਾ। ਸਿੱਧੂ ਮੂਸੇਵਾਲਾ ਦੀ ਮੀਡੀਆ ਕਰਮੀਆਂ ਨਾਲ ਬਦਸਲੂਕੀ ਦਾ ਇਕ ਵੀਡੀਓ ਵੀ ਜਾਰੀ ਹੋਇਆ ਹੈ।

ਇਸ ਹੌਟ ਅਭਿਨੇਤਰੀ ਨੇ ਵਿਗਾੜੀ ਮਸ਼ਹੂਰ ਰੈਪਰ ਬਾਦਸ਼ਾਹ ਦੀ ਹਾਲਤ, ਵੀਡੀਓ 'ਚ ਦੇਖੋ ਕਿਵੇਂ ਛੁੱਟੇ ਪਸੀਨੇ

ਏ.ਸੀ.ਪੀ ਜਸ਼ਨਦੀਪ ਸਿੰਘ ਗਿੱਲ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਥਿਆਰਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵੱਲੋਂ ਗਾਣਾ ਗਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਿਕਾਇਤ ਮਿਲਣ ਤੇ ਸਪੱਸ਼ਟੀਕਰਨ ਦੇਣ ਲਈ ਲੁਧਿਆਣਾ ਸੱਦਿਆ ਅਤੇ ਅੱਜ ਸਿੱਧੂ ਮੂਸੇਵਾਲਾ ਨੇ ਸਾਫ ਕੀਤਾ ਕਿ ਇਹ ਗਾਣਾ ਨਾ ਤਾਂ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਅਤੇ ਨਾ ਹੀ ਗਾਇਆ ਗਿਆ ਹੈ।

ਕਾਇਲੀ ਨੇ ਇਸ ਪੰਜਾਬੀ ਗੀਤ 'ਤੇ ਲਗਾਏ ਠੁਮਕੇ, ਸੁਪਰਸਟਾਰ ਦਿਲਜੀਤ ਦਾ ਇਸ ਸੈਕਸੀ ਵੀਡੀਓ 'ਤੇ ਕੀ ਹੋਵੇਗਾ ਰਿਐਕਸ਼ਨ?

ਏਸੀਪੀ ਨੇ ਕਿਹਾ ਕਿ ਮੂਸੇਵਾਲਾ ਨੇ ਵੀ ਸਫਾਈ ਦਿੱਤੀ ਹੈ ਕਿ ਇਹ ਗਾਣਾ ਨਾ ਤਾਂ ਰਿਕਾਰਡ ਕਰਵਾਇਆ ਗਿਆ ਅਤੇ ਇਹ ਸਿਰਫ ਮਨਕੀਰਤ ਔਲਖ ਤੇ ਉਨ੍ਹਾਂ ਵੱਲੋਂ ਆਪਸ 'ਚ ਬੈਠ ਕੇ ਗਾਇਆ ਗਿਆ ਸੀ। ਇਸ ਦੌਰਾਨ ਜਦੋਂ ਦਫਤਰ ਦੇ 'ਚ ਸੈਲਫੀ ਸੈਸ਼ਨ ਬਾਰੇ ਪੱਛਿਆ ਗਿਆ ਤਾਂ ਏਸੀਪੀ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ।

Get the latest update about Punjabi Singer, check out more about True Scoop News, Mankirt Aulakh, ACP Jashandeep Singh Gill & News In Punjabi

Like us on Facebook or follow us on Twitter for more updates.