ਸਿੱਧੂ ਮੂਸੇਵਾਲਾ ਕਤਲ: 500 ਮੀਟਰ ਦੇ ਦਾਇਰੇ 'ਚ ਮੌਜੂਦ ਸੀ ਸਿੱਧੂ ਦੇ ਕਾਤਲ, ਘੇਰਾਬੰਦੀ ਕਰ ਰਸ਼ੀਅਨ ਹਥਿਆਰ AN 94 ਨਾਲ ਕੀਤਾ ਜਾਨਲੇਵਾ ਹਮਲਾ

ਸਿੱਧੂ ਮੂਸੇਵਾਲਾ ਦੇ ਕਤਲ ਦੀ ਗੁੱਥੀ ਤਿਹਾੜ ਜੇਲ੍ਹ ਵਿੱਚ ਰਚੀ ਗਈ ਸੀ। ਇਹ ਉਹ ਥਾਂ ਹੈ ਜਿੱਥੇ ਬਦਨਾਮ ਗੈਂਗਸਟਰ ਲਾਰੈਂਸ ਬੰਦ ਹੈ। ਉਸ ਨੇ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ...

ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜਿਥੇ ਹਰ ਕੋਈ ਹੈਰਾਨ ਹੈ ਤੇ ਸਦਮੇ 'ਚ ਹੈ। ਓਥੇ ਹੀ ਇਹ ਵੀ ਸਵਾਲ ਖਰੇ ਹੋ ਰਹੇ ਕਿ ਕਿ ਇਹ ਹੱਤਿਆਕਾਂਡ ਅਚਾਨਕ ਕਿਵੇਂ ਵਾਪਰ ਗਿਆ। ਜਿਸ ਤਰ੍ਹਾਂ ਨਾਲ ਇਹ ਪੂਰਾ ਕਤਲ ਇਕ ਫ਼ਿਲਮੀ ਤਰੀਕੇ ਨਾਲ ਅੰਜ਼ਾਮ 'ਚ ਲਿਆਂਦਾ ਗਿਆ, ਇਸ ਤੋਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਹਮਲਾਵਰਾਂ ਨੇ ਪੂਰੀ ਜਾਣਕਾਰੀ ਅਤੇ ਪੁਖਤਾ ਇੰਤਜ਼ਾਮ ਦੇ ਨਾਲ ਹੀ ਇਸ ਸਾਜਿਸ਼ ਨੂੰ ਅੰਜ਼ਾਮ ਦਿੱਤਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੀ ਗੁੱਥੀ ਤਿਹਾੜ ਜੇਲ੍ਹ ਵਿੱਚ ਰਚੀ ਗਈ ਸੀ। ਇਹ ਉਹ ਥਾਂ ਹੈ ਜਿੱਥੇ ਬਦਨਾਮ ਗੈਂਗਸਟਰ ਲਾਰੈਂਸ ਬੰਦ ਹੈ। ਉਸ ਨੇ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਸਿੱਧੂ ਮੂਸੇਵਾਲਾ ਤੇ ਜਵਾਹਰਕੇ ਰੋੜ੍ਹ ਤੇ 2 ਗੱਡੀਆਂ ਦੇ ਨਾਲ 7 ਹਮਲਾਵਰ ਨੇ ਸਿੱਧੂ ਮੂਸੇਵਾਲਾ ਤੇ ਗੋਲੀਬਾਰੀ ਕੀਤੀ। ਪਰ ਇਸ ਮਾਮਲੇ 'ਚ 8ਵੇਂ ਸ਼ਕੀ ਵਿਅਕਤੀ ਦੇ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।
ਇਕ ਖੁਫੀਆ ਜਾਣਕਾਰੀ 'ਚ ਗੱਲ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਤੇ ਪਿੱਛਲੇ ਕਈ ਦਿਨਾਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਸਿੱਧੂ ਦੀ ਹਰ ਹਰਕਤ ਨੂੰ ਦੇਖਿਆ ਜਾ ਰਿਹਾ ਸੀ। ਹਮਲਾਵਰਾਂ ਵਲੋਂ ਕਈ ਵਾਰ ਸਿੱਧੂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਦੋਂ ਹਮਲਾਵਰਾਂ ਨੇ ਦੇਖਿਆ ਕਿ ਸਿੱਧੂ ਮੂਸੇਵਾਲਾ ਕੋਲ ਲਾਇਸੈਂਸੀ ਹਥਿਆਰ AK 47 ਹੈ ਤਾਂ ਉਨ੍ਹਾਂ ਨੇ ਸਿੱਧੂਤੇ ਹਮਲਾ ਦੀ ਨੀਤੀ 'ਚ ਬਦਲਾਅ ਕਰ ਦਿਤੇ। ਉਨ੍ਹਾਂ ਨੇ ਗੋਲਡੀ ਬਰਾੜ ਨੂੰ ਸਿੱਧੂ ਮੂਸੇਵਾਲਾ ਤੇ ਹਮਲੇ ਲਈ ਲੇਟਸਟ ਹਥਿਆਰਾਂ ਦੀ ਮੰਗ ਕੀਤੀ। ਜਿਸ ਤੋਂ ਬਾਅਦਕੈਨੇਡਾ 'ਚ ਰਹੀ ਰਹੇ ਗੋਲਡੀ ਬਰਾੜ ਨੇ ਹਮਲਾਵਰਾਂ ਨੂੰ ਰੂਸੀ ਏਐਨ 94 (ਐਵਟੋਮੈਟ ਨਿਕੋਨੋਵ) ਉਪਲਭਧ ਕਰਵਾਏ। 

ਇੰਝ ਵਾਪਰੀ ਪੂਰੀ ਘਟਨਾ 
ਐਤਵਾਰ ਸ਼ਾਮ ਨੂੰ ਤਕਰੀਬਨ 5 ਵਜੇ ਦੇ ਨੇੜੇ ਜਦੋ ਸਿੱਧੂ ਮੂਸੇਵਾਲਾ ਆਪਣੀ ਮਾਸੀ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਦਾ ਪਤਾ ਲੈਣ ਲਈ ਘਰ ਤੋਂ ਨਿਕਲਿਆ ਤਾਂ ਸਿੱਧੂ ਦੇ ਘਰ ਨੇੜੇ ਰੇਕੀ ਕਰ ਰਹੇ 8ਵੇਂ ਵਿਅਕਤੀ ਨੇ ਬਾਕੀ ਹਮਲਾਵਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਇਸ ਨੂੰ ਬਦਕਿਸਮਤੀ ਹੀ ਕਹਾਂਗੇ ਕਿ ਉਸ ਦਿਨ ਸਿੱਧੂ ਮੂਸੇਵਾਲਾ ਬਿਨਾ ਕਿਸੇ ਤਰ੍ਹਾਂ ਦੀ ਨਿੱਜੀ ਸੁਰੱਖਿਆ ਜਿਵੇ ਬੁਲਟ ਪਰੂਫ ਜੈਕਟ ਦੇ ਹੀ ਘਰੋਂ ਨਿਕਲ ਗਿਆ ਸੀ।ਉਸ ਦੀਥਾਰ 'ਚ ਸਵਾਰੀਆਂ ਦੀ ਜਗਾਹ ਘੱਟ ਹੋਣ ਕਰਕੇ ਉਸ ਦੇ ਗਾਰਡ ਵੀ ਉਸ ਨਾਲ ਨਹੀਂ ਸਨ ਬੈਠ  ਸਕਦੇ। ਇਸ ਲਈ ਸਿੱਧੂ ਆਪਣੇ 2 ਦੋਸਤਾਂ ਨਾਲ ਘਰੋਂ ਨਿਕਲ ਗਿਆ। ਜਵਾਹਰਕੇ ਰੋਡ਼ ਦੇ ਨੇੜੇ ਜਿਵੇ ਹੀ ਸਿੱਧੂ ਮੂਸੇਵਾਲਾ ਪਹੁੰਚਿਆ ਤਾਂ ਇਕ ਸਕਾਰਪੀਓ ਅਤੇ ਬਲੈਰੋ ਕਾਰ ਦੇ ਵਲੋਂ ਉਸ ਦੀ ਥਾਰ ਨੂੰ ਓਵਰ-ਟੇਕ ਕੀਤਾ ਗਿਆ ਤੇ ਵਿਚ ਰਸਤੇ ਹੀ ਸਿੱਧੂ ਦੀ ਥਾਰ ਨੂੰ ਰੋਕ ਲਿਆ ਗਿਆ। ਪਹਿਲਾ ਤਾਂ ਹਮਲਾ ਵਰਾਂ ਨੇ ਸਿੱਧੂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਧੂ ਨੇ ਥਾਰ 'ਚੋ ਆਪਣੀ AK47 ਨਾਲ ਆਪਣੀ ਆਤਮ ਰੱਖਿਆ ਲਈ ਗੋਲੀ ਚਲਾਈ। ਜਿਸ ਤੋਂ ਬਾਅਦ ਉਨ੍ਹਾਂ ਹਮਲਾਵਰਾਂ ਨੇ ਰਸ਼ੀਅਨ ਹਥਿਆਰਾਂ ਨਾਲ 2 ਫਾਇਰ ਕੀਤੇ। ਜਿਸ ਕਰਕੇ ਸਿੱਧੂ ਦੇ ਸਿਰ ਤੇ ਢਿੱਡ 'ਚ ਗੋਲੀਆਂ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਇਸ ਹਮਲੇ 'ਚ ਸਿੱਧੂ ਦਾ ਦੋਸਤ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ। ਹਮਲੇ ਤੋਂ ਬਾਅਦ ਹਮਲਾਵਰ ਤੁਰੰਤ ਹੀ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਲੋਕਾਂ ਘਟਨਾ ਵਾਲੀ ਥਾਂ ਇਕੱਠਾ ਹੋ ਗਏ। ਲੋਕਾਂ ਨੇ ਜਦੋ ਘਟਨਾ 'ਤੇ ਪਹੁੰਚ ਕੇ ਥਾਰ ਦੀ ਜਾਂਚ ਕੀਤੀ। ਬਾਅਦ 'ਚ ਪਤਾ ਲਗਿਆ ਕਿ ਸਿੱਧੂ ਮੂਸੇਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।     

ਮੌਕੇ ਤੇ ਮੌਜੂਦ ਚਸ਼ਮਦੀਦਾਂ ਦਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਮੂਸੇਵਾਲਾ ਦੀ ਗੱਡੀ ਦੇ ਪਿਛਲੇ ਟਾਇਰ ਨੂੰ ਮਾਰਿਆ। ਇਸ ਨਾਲ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ 'ਚ ਦੋਸ਼ੀ ਓਵਰਟੇਕ ਕਰਨ ਤੋਂ ਬਾਅਦ ਕਾਰ ਤੋਂ ਹੇਠਾਂ ਉਤਰ ਗਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੂਸੇਵਾਲਾ ਅਤੇ ਉਸਦੇ ਦੋ ਦੋਸਤਾਂ ਨੂੰ ਠੀਕ ਹੋਣ ਦਾ ਮੌਕਾ ਵੀ ਨਹੀਂ ਮਿਲਦਾ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਘਰਾਂ 'ਚੋਂ ਬਾਹਰ ਆ ਗਏ ਪਰ ਹਮਲਾਵਰਾਂ ਦੀਆਂ ਚੀਕਾਂ ਸੁਣ ਕੇ ਉਹ ਘਰਾਂ 'ਚ ਵੜ ਗਏ। ਹਮਲਾਵਰਾਂ ਨੇ ਇਸ ਤਰ੍ਹਾਂ ਗੋਲੀਆਂ ਚਲਾਈਆਂ, ਜਿਵੇਂ ਉਹ ਇਹ ਸੋਚ ਕੇ ਆਏ ਸਨ ਕਿ ਅੱਜ ਮੂਸੇਵਾਲਾ ਨੂੰ ਹੀ ਖਤਮ ਕਰਨਾ ਹੈ। ਹਮਲਾਵਰਾਂ ਨੇ 30 ਦੇ ਕਰੀਬ ਗੋਲੀਆਂ ਚਲਾਈਆਂ। ਪ੍ਰਿੰਸ ਅਨੁਸਾਰ ਉਸ ਨੇ ਅਤੇ ਉਸ ਦੇ ਦੋਸਤ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਲੱਭਣ ਵਿੱਚ ਪੁਲੀਸ ਦੀ ਮਦਦ ਕੀਤੀ। ਪਿੰਡ ਜਵਾਹਰਕੇ ਦੀ ਗਲੀ ਵਿੱਚ ਜਿੱਥੇ ਕਤਲ ਹੋਇਆ ਸੀ, ਮੂਸੇਵਾਲਾ ਦੇ ਖੂਨ ਅਤੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਕੰਧਾਂ ਉੱਤੇ ਹਨ। ਪਿੰਡ ਵਿੱਚੋਂ ਕਿਸੇ ਨੇ ਵੀ ਜ਼ਖਮੀ ਹਾਲਤ ਵਿੱਚ ਮੂਸੇਵਾਲਾ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਕੋਈ ਬਾਹਰ ਨਹੀਂ ਆਇਆ। ਕੋਈ ਅਣਪਛਾਤਾ ਵਿਅਕਤੀ ਆਪਣੇ ਮੋਟਰ ਸਾਈਕਲ ’ਤੇ ਮੂਸੇਵਾਲਾ ਨੂੰ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।    


ਇਸ ਮਾਮਲੇ 'ਚ ਹੁਣ ਤੱਕ 2 ਸ਼ੱਕੀ ਵਿਅਕਤੀਆਂ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਦਿੱਲੀ ਪੁਲਿਸ ਨੇ ਵੀ ਇਕ ਸ਼ੱਕੀ ਸ਼ਾਹਰੁਖ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਪੁੱਛਗਿੱਛ ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ਕਤਲ ਕਾਂਡ 'ਚ 8 ਲੋਕਾਂ ਦੀ ਭੂਮਿਕਾ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਵਿੱਚ ਗੋਲਡੀ ਬਰਾੜ, ਲਾਰੈਂਸ, ਜੱਗੂ ਭਗਵਾਨਪੁਰੀਆ, ਮਨਕੀਰਤ ਔਲਖ ਦੇ ਮੈਨੇਜਰ ਸਚਿਨ, ਅਜੇ ਗਿੱਲ, ਸਤਿੰਦਰ ਕਾਲਾ, ਸੋਨੂੰ ਕਾਜਲ ਅਤੇ ਅਮਿਤ ਕਾਜਲਾ ਸ਼ਾਮਲ ਹਨ। ਸ਼ਾਹਰੁਖ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਗੋਲਡੀ ਬਰਾੜ ਨਾਲ ਸਿਗਨਲ ਐਪ 'ਤੇ ਗੱਲ ਕਰਦਾ ਸੀ। ਲਾਰੈਂਸ 'ਤੇ ਸਿਗਨਲ ਐਪ 'ਤੇ ਗੱਲ ਕਰਨ ਦਾ ਵੀ ਸ਼ੱਕ ਹੈ।

Get the latest update about sidhu murder, check out more about GOLDY BRAR, INVESTIGATION, SIDHU MURDER MYSTERY & VICKY GOUNDER

Like us on Facebook or follow us on Twitter for more updates.