ਸਿੱਧੂ ਮੂਸੇਵਾਲਾ ਨੇ ਚੱਪਲਾਂ ਪਾ ਪਿੰਡ ਦੇ ਮੁੰਡਿਆਂ ਨਾਲ ਖੇਡਿਆ ਵਾਲੀਬਾਲ, ਦੇਖੋ ਵੀਡੀਓ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਵਾਲੀਬਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਸਿੱਧੂ ਨੇ ਟ੍ਰੈਕ ਸੂਟ...

ਜਲੰਧਰ— ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਵਾਲੀਬਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਸਿੱਧੂ ਨੇ ਟ੍ਰੈਕ ਸੂਟ ਪਾਇਆ ਹੋਇਆ ਹੈ ਅਤੇ ਪੱਘ ਬੰਨ੍ਹੀ ਹੋਈ ਹੈ। ਇਸ ਦੌਰਾਨ ਸਿੱਧੂ ਨੇ ਪੈਰਾਂ 'ਚ ਚੱਪਲਾਂ ਪਾਈਆਂ ਹੋਈਆਂ ਹਨ। ਤੁਸੀਂ ਕਹਿ ਸਕਦੇ ਹੋ ਕਿ ਇੰਨਾ ਵੱਡਾ ਸਟਾਰ ਹੋਣ ਦੇ ਬਾਵਜੂਦ ਵੀ ਸਿੱਧੂ 'ਚ ਕੋਈ ਘਮੰਡ ਨਹੀਂ ਹੈ, ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵਿਅਕਤੀ ਕੋਲ੍ਹ ਸ਼ੋਹਰਤ ਅਤੇ ਪੈਸਾ ਆ ਜਾਵੇ ਤਾਂ ਉਸ 'ਚ ਘਮੰਡ ਆਉਣਾ ਲਾਜ਼ਮੀ ਹੈ ਪਰ ਸਿੱਧੂ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕੁਝ ਲੋਕ ਸ਼ੋਹਰਤ ਪਾਉਣ ਤੋਂ ਬਾਅਦ ਵੀ ਆਪਣੇ ਪਿੱਠਭੂਮੀ ਨੂੰ ਨਹੀਂ ਭੁੱਲਦੇ।ਜੇਕਰ ਗੱਲ੍ਹ ਕਰੀਏ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕਾ ਹੈ। ਇਸ ਤੋਂ ਇਲਾਵਾ ਉਹ ਜਲਦ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ। ਅੱਜਕਲ੍ਹ ਉਹ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਹੋਏ ਹਨ, ਜਿਸ ਦੇ ਚੱਲਦੇ ਉਹ ਵੀ ਪ੍ਰਦਰਸ਼ਨ 'ਚ ਨਜ਼ਰ ਆਉਂਦਾ ਰਹਿੰਦਾ ਹੈ।

Get the latest update about Viral Video, check out more about Sidhu Moose Wala, News In Punjabi, Pollywood News & True Scoop News

Like us on Facebook or follow us on Twitter for more updates.