ਡਾ. ਸਿੰਗਲਾ ਦੇ ਬਰਖ਼ਾਸਤ ਹੋਣ ਤੇ ਸਿੱਧੂ ਮੂਸੇਵਾਲਾ ਨੇ ਦਿੱਤੀ ਪ੍ਰਤੀਕਿਰਿਆ, ਇੰਸਟਾਗ੍ਰਾਮ ਤੇ ਸਟੋਰੀ ਤੇ ਪੁੱਛਿਆ 'ਗੱਦਾਰ ਕੌਣ'

ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਪਾਈ ਹੈ , ਜਿਸ 'ਚ ਸਿੱਧੂ ਨੇ ਲਿਖਿਆ ਬਾਬਾ ਕਹਿੰਦਾ ਸੀ.. ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ... ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ...

ਪੰਜਾਬ ਸਰਕਾਰ ਵਲੋਂ ਆਪਣੀ ਹੀ ਕੈਬਨਿਟ ਮੰਤਰੀ ਡਾ ਵਿਜੈ ਸਿੰਗਲਾ ਨੂੰ ਸਿਹਤ ਮੰਤਰੀ ਦੇ ਪਦ ਤੋਂ ਹਟਾ ਦਿੱਤਾ ਹੈ। ਸੀਐੱਮ ਭਗਵੰਤ ਮਾਨ ਨੇ ਐਂਟੀ ਕ੍ਰਪਸ਼ਨ ਹੈਲਪਲਾਈਨ ਤੇ ਮਿਲੀ ਸ਼ਿਕਾਇਤ ਦੇ ਅਧਾਰ ਤੇ ਇਹ ਕਾਰਵਾਈ ਕਰਦਿਆਂ ਡਾ. ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਹੈ ਤੇ ਨਾਲ ਹੀ ਪੰਜਾਬ ਵਿਜ਼ੀਲੈਂਸ ਵਿਭਾਗ ਨੂੰ ਕਾਰਵਾਈ ਦੇ ਹੁਕਮ ਵੀ ਦਿਤੇ ਹਨ। ਡਾ.ਵਿਜੈ ਸਿੰਗਲ ਤੇ ਲਗੇ ਕ੍ਰਪਸ਼ਨ ਦੇ ਇਲਜ਼ਾਮਾਂ ਤੋਂ ਬਾਅਦ FIR ਡਰ ਲਈ ਗਈ ਹੈ।  ਹੁਣ ਇਸ ਤੇ ਮਾਨਸਾ ਹਲਕਾ ਤੋਂ ਚੋਣ ਲੜਨ ਵਾਲੇ ਸਿੱਧੂ ਮੂਸੇਵਾਲਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।  


ਸਿੱਧੂ ਮੂਸੇਵਾਲਾ ਨੇ ਆਪਣੇ  ਇੰਸਟਾਗ੍ਰਾਮ ਸਟੋਰੀ ਪਾਈ ਹੈ , ਜਿਸ 'ਚ ਸਿੱਧੂ ਨੇ ਲਿਖਿਆ ਬਾਬਾ ਕਹਿੰਦਾ ਸੀ.. ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ... ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਆਪਣਾ ਵਿਵਾਦਿਤ ਗੀਤ ਗੱਦਾਰ ਵੀ ਲਗਾਇਆ ਹੈ ਜਿਸ ਚ ਪੁੱਛਿਆ ਗਿਆ ਕਿ ''ਹੁਣ ਮੈਨੂੰ ਲੋਕੋ ਓ ਗੱਦਾਰ ਦਸੋ ਕੌਣ...''  
ਜਿਕਰਯੋਗ ਹੈ ਕਿ ਡਾ ਸਿੰਗਲਾ ਨੇ ਸਿੱਧੂ ਮੂਸੇਵਾਲਾ ਨੂੰ ਮਨਸਾ ਹਲਕਾ ਤੋਂ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਹਰਾਇਆ ਸੀ। ਵਿਜੈ ਸਿੰਗਲਾ ਮਾਨਸਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਅਤੇ 'ਆਪ' ਦੇ ਇੱਕੋ-ਇੱਕ ਉਮੀਦਵਾਰ ਸਨ। ਜਿਨ੍ਹਾਂ ਨੇ 20 ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ 1 ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ ਅਤੇ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ 63,000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।   

 
  

Get the latest update about dr vijay singla, check out more about punjab news, fir against vijay singla, cm bhagwant mann & sudhu moose wala

Like us on Facebook or follow us on Twitter for more updates.