ਅੱਜ ਕਾਂਗਰਸ ਸੂਬਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਸਹੁੰ ਚੁੱਕੀ ਹੈ ਜਿਸ ਦੇ ਮੌਕੇ ਤੇ ਵੱਖ ਵੱਖ ਕਾਂਗਰਸ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਵੀ ਪਹੁੰਚਿਆ ਜਿਸ ਨੇ ਰਾਜਾ ਵੜਿੰਗ ਨੂੰ ਜਫੀ ਪਾ ਕੇ ਇਸ ਮੌਕੇ ਤੇ ਵਧਾਈ ਦਿੱਤੀ। ਇਸੇ ਦੌਰਾਨ ਹੀ ਮੀਡੀਆ ਨਾਲ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਨੇ ਆਪਣੇ ਨਵੇਂ ਗੀਤ ਤੇ ਛਿੜੇ ਵਿਵਾਦ ਬਾਰੇ ਵੀ ਗੱਲ ਕੀਤੀ ਤੇ ਆਪਣੇ ਤੇ ਹੋਏ ਪਰਚੇ ਅਤੇ ਗ੍ਰਿਫਤਾਰੀ ਬਾਰੇ ਵੀ ਵੱਡਾ ਬਿਆਨ ਦਿੱਤਾ।
ਮੀਡੀਆ ਨਾਲ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਰਾਜਾ ਵੜਿੰਗ ਨੂੰਤਾਜਪੋਸ਼ੀ ਤੇ ਵਧਾਈਆਂ ਦਿੰਦਾ ਹਾਂ ਨਾਲ ਹੀ ਆਉਣ ਵਾਲੇ ਸਮੇਂ ਲਈ ਵੀ ਸ਼ੁਭਕਾਮਨਾਵਾਂ ਦਿੰਦੇ ਹਾਂ। ਉਨਾਂ ਰਾਜਾ ਵੜਿੰਗ ਨੂੰ ਇਕ ਚੰਗਾ ਵਿਰੋਧੀ ਧਿਰ ਦੇ ਨੇਤਾ ਬਣਨ ਦੀ ਸਲਾਹ ਵੀ ਦਿੱਤੀ।
ਆਪਣੇ ਗੀਤ ਤੇ ਛਿੜੇ ਵਿਵਾਦ ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਕ ਆਰਟਿਸਟ ਦਾ ਕੰਮ ਹੁੰਦਾ ਸਮਾਜ ਦੀਆਂ ਕੁਰੀਤੀਆਂ ਨੂੰ ਸਮਾਜ ਦੇ ਸਾਹਮਣੇ ਲਿਆਉਣਾ ਤੇ ਮੈਂ ਉਨ੍ਹਾਂ ਗਲਾ ਨੂੰ ਸ਼ੀਸ਼ਾ ਦਿਖਾਇਆ ਹੈ ਜੋ ਬਾਕੀਆਂ ਨੂੰ ਮਾੜੀਆਂ ਲਗੀਆਂ ਹਨ। ਜਰੂਰੀ ਨਹੀਂ ਹੁੰਦਾ ਕਿ ਹਰ ਕੋਈ ਤੁਹਾਡੇ ਕੰਮ ਤੋਂ ਖੁਸ਼ ਹੋਵੇ। ਜੇ ਕਿਸੇ ਨੇ ਵਿਰੋਧ ਵੀ ਕੀਤਾ ਹੈ ਤਾਂ ਉਸ ਦਾ ਸਵਾਗਤ ਕਰਦੇ ਹਾਂ।
ਗੀਤ 'ਚ ਵਰਤੇ ਗਏ ਸਬਦ ਗੱਦਾਰ ਬਾਰੇ ਉਨ੍ਹਾਂ ਕਿਹਾ ਕਿ ਆਮ ਪੰਜਾਬੀ ਭਾਸ਼ਾ ਚ ਗਿਆ ਗੀਤ ਹੈ ਸਪਸ਼ਟ ਭਾਸ਼ਾ ਚ ਇਕ ਸਵਾਲ ਪੁੱਛਿਆ ਗਿਆ ਹੈ ਬਾਕੀ ਜਿਸ ਨੇ ਮੁੱਦਾ ਬਣਾਉਂਦਾ ਹੈ ਉਹ ਬਣਾ ਹੀ ਲੈਣਗੇ।ਬਾਕੀ ਮੇਰੇ ਹਰ ਗੀਤ ਤੇ ਕੌਂਟਰਵਰਸੀ ਹੁੰਦੀ ਹੀ ਹੈ।
ਇਹ ਵੀ ਪੜ੍ਹੋ :- ਰਾਜਾ ਵੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਚੁੱਕੀ ਸਹੁੰ, ਸਮਾਗਮ 'ਚ ਸਿੱਧੂ ਸਮੇਤ ਪਹੁੰਚੇ ਵੱਡੇ ਕਾਂਗਰਸ ਆਗੂ
ਆਪਣੇ ਤੇ ਚਲ ਰਹੇ ਪੁਰਾਣੇ ਕੇਸ ਦੇ ਮੁੜ ਖੁੱਲਣ ਤੇ ਸਿੱਧੂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਕੇਸ ਦੁਬਾਰਾ ਸ਼ੁਰੂ ਹੋਇਆ ਹੈ। ਬਸ ਇਹ ਕੋਈ ਸਿਆਸੀ ਬਦਲਾ ਖੋਰੀ ਨਾ ਹੋਵੇ। ਬਾਕੀ ਜੇ ਇਸ ਕੇਸ ਦੇ ਦੁਬਾਰਾ ਖੁਲਣ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਹੁੰਦਾ ਤਾਂ ਕਰ ਸਕਦੇ ਹੋ, ਹਰ ਪਾਰਟੀ ਦਾ ਮਕਸਦ ਪੰਜਾਬ ਦੀ ਬਿਹਤਰੀ ਹੋਣਾ ਚਾਹੀਦਾ ਨਾ ਕਿ ਸਿਆਸੀ ਰੰਜਿਸ਼। ਹਰ ਇਕ ਵਿਅਕਤੀ ਨੂੰ ਦੂਜੇ ਦੇ ਨਜ਼ਰੀਏ ਦੀ ਇਜ਼ਤ ਕਰਨੀ ਚਾਹੀਦੀ ਹੈ ਤੇ ਸਾਥ ਦੇਣਾ ਚਾਹੀਦਾ ਹੈ।
ਸਿੱਧੂ ਮੂਸੇਵਾਲ ਨੇ ਅਗੇ ਕਿਹਾ ਕਿ ਰਾਜਨੀਤੀ 'ਚ ਆਉਣਾ ਉਸ ਦਾ ਮਕਸਦ ਨਹੀਂ ਹੈ। ਉਸ ਦਾ ਮਕਸਦ ਪੰਜਾਬ ਦ ਲੋਕਾਂ ਦੀ ਭਲਾਈ ਹੈ। ਸਮਾਜ ਸੁਧਾਰ ਉਸ ਦਾ ਕੰਮ ਹੈ। ਬਾਕੀ ਜੇ ਗਾਣੇ ਕਰਕੇ ਕੋਈ ਵਿਵਾਦ ਹੋਇਆ ਹੈ ਤਾਂ ਇਸ ਦੇ ਚਲਦਿਆਂ ਪੰਜਾਬ ਭਲਾਈ ਲਈ ਕਾਰਵਾਈ ਕਰਕੇ ਪਰਚਾ ਦਰਜ਼ ਹੁੰਦਾ ਹੈ ਤਾਂ ਉਹ ਉਸ ਲਈ ਵੀ ਤਿਆਰ ਹੈ।
Get the latest update about SONG CONTROVERSY OF SIDHU MOOSE WALA, check out more about SIDHU MOOSE WALA, RAJA WARRING, CONGRESS & PPP
Like us on Facebook or follow us on Twitter for more updates.