ਹਾਰ ਤੇ ਭਾਵੁਕ ਹੋਏ ਸਿੱਧੂ ਮੂਸੇਵਾਲਾ, ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਨੋਟ

ਮਾਨਸਾ ਵਾਸੀਆਂ ਦਾ ਧੰਨਵਾਦ, ਤੁਹਾਡੇ ਪਿਆਰ, ਸਤਿਕਾਰ ਅਤੇ ਸਮਰਥਨ ਲਈ। ਅੱਜ ਤੱਕ...

ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਇਸ ਵਾਰ ਕਈ ਅਹਿਮ ਸੀਟਾਂ ਤੇ ਫਿਲਮ ਸੰਗੀਤ ਨਾਲ ਜੁੜੇ ਸਿਤਾਰਿਆਂ ਨੇ ਵੀ ਆਪਣਾ ਕਿਸਮਤ ਅਜ਼ਮਾਈ। ਇਨ੍ਹਾਂ 'ਚ ਸਭ ਤੋਂ ਵੱਧ ਚਰਚਾ 'ਚ  ਰਹੇ ਸਿੱਧੂ ਮੂਸੇਵਾਲਾ ਜੋ ਕਿ ਮਾਨਸਾ ਵਿਧਾਨ ਸਭਾ ਸੀਟ ਤੇ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ 'ਚ ਸਨ। ਪ੍ਰਸਿੱਧ ਪੰਜਾਬੀ ਗਾਇਕ ਅਤੇ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ, ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਵੀ ਕਿਹਾ ਜਾਂਦਾ ਹੈ, ਨੂੰ ਵੀਰਵਾਰ ਨੂੰ ਮਾਨਸਾ ਵਿਧਾਨ ਸਭਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਵਿਜੇ ਸਿੰਗਲਾ ਨੇ 63,323 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਦਸ ਦਈਏ ਕਿ ਸਿੱਧੂ ਮੂਸੇਵਾਲਾ ਪਹਿਲਾ ਵੀ ਆਪਣੇ ਗੀਤਾ ਕਰਕੇ ਕਾਫੀ ਚਰਚੇ 'ਚ ਰਹਿੰਦਾ ਹੈ ਤੇ ਪਿਛਲੇ ਸਾਲ ਹੀ ਸਿੱਧੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ। ਸਿੱਧੂ ਮੂਸੇਵਾਲਾ ਨੇ ਆਪਣੇ ਕੈਰੀਅਰ ਦੇ ਸਿਖਰ 'ਤੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਪਰ ਉਹ ਲੋਕਾਂ ਦਾ ਸਮਰਥਨ ਪ੍ਰਾਪਤ ਨਹੀਂ ਕਰ ਸਕੇ। ਮਾਨਸਾ ਸੀਟ ਤੋਂ ਮਿਲੀ ਹਾਰ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਮੂਸੇਵਾਲਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਕਰਕੇ ਆਪਣੇ ਭਾਵ ਪ੍ਰਗਟ ਕੀਤੇ ਹਨ 
ਪ੍ਰਭਾਸ ਸਟਾਰਰ 'ਰਾਧੇ ਸ਼ਿਆਮ' ਹੋਈ ਰਿਲੀਜ਼, ਖਾਸ ਅੰਦਾਜ਼ 'ਚ ਪੂਜਾ ਨੇ ਟੀਮ ਦਾ ਕੀਤਾ ਧੰਨਵਾਦ

 ਸਿੱਧੂ ਮੂਸੇਵਾਲਾ ਲਿਖਦਾ ਹੈ, "ਵਾਹਿਗੁਰੂ ਤੇਰਾ ਸ਼ੁਕਰ ਹੈ।" ਇਸ ਤੋਂ ਬਾਅਦ ਸਿੱਧੂ ਨੇ ਇਕ ਹੋਰ ਕਹਾਣੀ ਸਾਂਝੀ ਕਰਦਿਆਂ ਲਿਖਿਆ, 'ਮਾਨਸਾ ਵਾਸੀਆਂ ਦਾ ਧੰਨਵਾਦ, ਤੁਹਾਡੇ ਪਿਆਰ, ਸਤਿਕਾਰ ਅਤੇ ਸਮਰਥਨ ਲਈ। ਅੱਜ ਤੱਕ ਮੈਂ ਆਪਣੇ ਇਲਾਕੇ ਨੂੰ ਜਿੱਤਣ ਲਈ ਸਖ਼ਤ ਮਿਹਨਤ ਕੀਤੀ ਹੈ।'
ਸਿੱਧੂ ਨੇ ਅੱਗੇ ਲਿਖਿਆ, 'ਪ੍ਰਮਾਤਮਾ ਨੇ ਮੈਨੂੰ ਹਿੰਮਤ ਦਿੱਤੀ ਹੈ ਅਤੇ ਮੈਂ ਅਜਿਹਾ ਕਰਦਾ ਰਹਾਂਗਾ। ਉਮੀਦ ਹੈ ਕਿ ਤੁਹਾਡਾ ਅਗਲਾ M. L. A. ਤੁਹਾਡੇ ਭਲੇ ਲਈ ਚੰਗੇ ਕੰਮ ਕਰੇ। ਤੁਹਾਡੀ ਜਿੱਤ 'ਤੇ ਵਧਾਈ। '

Get the latest update about POLLYWOOD, check out more about TRUE SCOOP PUNJABI, PUNJABI NEWS, Sidhu Moose Wala & TRUESCOOP NEWS

Like us on Facebook or follow us on Twitter for more updates.