ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆ ਦੇ ਜਿਥੇ ਪੰਜਾਬ ਦੀ ਸੁਰੱਖਿਆ ਵਿਵਸਥਾ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਨਾਲ ਹੀ ਪੰਜਾਬ 'ਚ ਆਉਣ ਵਾਲੇ ਸਮੇਂ 'ਚ ਬੱਦਤਰ ਹੋਣ ਵਾਲੇ ਹਾਲਾਤਾਂ ਦਾ ਅੰਦਾਜ਼ਾ ਵੀ ਲਗਾ ਦਿੱਤਾ ਹੈ। ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਜਵਾਹਰਕੇ 'ਚ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਸ ਦੇ ਕਤਲ ਦੀ ਜਿੰਮੇਵਾਰੀ ਲਾਰੈਂਸ ਵਿਸ਼ਨੋਈ ਅਤੇ ਕੈਨੇਡਾ ਦੇ ਰਹਿਣ ਵਾਲੇ ਗੋਲਡੀ ਬਰਾੜ ਨੂੰ ਲਈ ਸੀ। ਪਰ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਲਈ ਜਿਥੇ ਕੇਵਲ ਲਾਰੈਂਸ ਵਿਸ਼ਨੋਈ ਜਾ ਗੈਂਗਸਟਰਾਂ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ, ਓਥੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਲਾਰੈਂਸ ਵਿਸ਼ਨੋਈ ਨੇ ਖਾਲਿਸਤਾਨੀ ਅੱਤਵਾਦੀ ਬੱਬਰ ਖਾਲਸਾ ਦੇ ਹਰਿੰਦਰ ਸਿੰਘ ਰਿੰਦਾ ਨੇ ਨਾਲ ਮਿਲ ਕੇ ਕਰਵਾਈ ਹੈ। ਇਸ ਤਰ੍ਹਾਂ ਇਹ ਗੱਲ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ, ਗੈਂਗਸਟਰ ਅਤੇ ਅੱਤਵਾਦੀਆਂ ਦੇ ਗੱਠਜੋੜ ਨੇ ਮਿਲਕੇ ਕਰਵਾਈ ਹੈ।
ਬੀਤੇ ਬੁੱਧਵਾਰ ਨੂੰ ਪੰਜਾਬ ਡੀਜੀਪੀ ਵੀਕੇ ਭਵਰਾ ਦੁਆਰਾ ਬਣਾਈ ਗਈ SIT ਨੂੰ ਵੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਇਸ ਗਠਜੋੜ ਦੇ ਪਹਿਲੂ ਤੇ ਜਾਂਚ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਿਕ ਇਸ ਹੱਤਿਆਕਾਂਡ ਨੂੰ ਅੰਜ਼ਾਮ ਦੇਣ ਲਈ ਵਰਤੇ ਗਏ ਹਥਿਆਰਾਂ ਨੂੰ ਮੁਹਈਆ ਕਰਵਾਉਣ 'ਚ ਬੱਬਰ ਖਾਲਸਾ ਦੇ ਅੱਤਵਾਦੀਆਂ ਨੇ ਗੈਂਗਸਟਰਾਂ ਦੀ ਮਦਦ ਕੀਤੀ ਹੋ ਸਕਦੀ ਹੈ। ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਪਹਿਲਾ ਹੀ ਪੰਜਾਬ 'ਚ ਅਸੁਰੱਖਿਆ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਤੇ ਕਈ ਸਮੇਂ ਤੋਂ ਪੰਜਾਬ 'ਚ ਵਾਪਰ ਰਹੀਆਂ ਘਟਨਾਵਾਂ, ਅੱਤਵਾਦੀਆਂ ਦੀ ਗਤੀਵਿਧੀਆਂ ਅਤੇ ਹਥਿਆਰਾਂ ਦੀ ਸਮਗਲਿੰਗ ਇਸ ਗੱਲ ਵੱਲ ਹੀ ਇਸ਼ਾਰਾ ਕਰਦੀ ਹੈ ਕਿ ਇਹ ਪੰਜਾਬ ਦੇ ਲੋਕਾਂ 'ਚ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹਨ। ਇਸ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਲਈ ਅੱਤਵਾਦੀ, ਸਮਗਲਰ ਅਤੇ ਗੈਂਗਸਟਰ ਮਿਲ ਕੇ ਕੰਮ ਕਰ ਰਹੇ ਹਨ।
ਹਰਿੰਦਰ ਸਿੰਘ ਰਿੰਦਾ ਨੂੰ ਬੱਬਰ ਖਾਲਸਾ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ 'ਚ ਅੱਤਵਾਦ ਦਾ ਨਵਾਂ ਚਿਹਰਾ ਬਣਦਾਨਜ਼ਰ ਆਇਆ ਹੈ। ਪਿੱਛਲੇ ਦਿਨੀ ਮੋਹਾਲੀ ਦੇ ਇੰਟੈਲੀਜੈਂਸ ਵਿਭਾਗ ਤੇ ਹੋਏ ਹਮਲੇ 'ਚ ਵੀ ਅੱਤਵਾਦੀ ਰਿੰਦਾ ਦਾ ਨਾਮ ਆਇਆ ਸੀ। ਰਿੰਦਾ ਤੇ ਇਹ ਦੋਸ਼ ਲਗੇ ਹਨ ਕਿ ਉਸ ਨੇ ਹੀ ਪੂਰੀ ਤਿਆਰੀ ਦੇ ਨਾਲ ਮੌਹਾਲੀ 'ਚ ਇਹ ਹਮਲਾ ਕਰਵਾਇਆ ਸੀ। ਰਿੰਦਾ ਇਕ ਪੁਰਾਣਾ ਗੈਂਗਸਟਰ ਸੀ ਜੋ ਕਿ ਬਾਅਦ 'ਚ ਗੈਂਗਸਟਰ ਤੋਂ ਅੱਤਵਾਦੀ ਬਣਿਆ ਹੈ। ਰਿੰਦਾ ਦਾ ਨਾਮ ਪਹਿਲਾ ਵੀ ਕਈ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਜੁੜਦਾ ਰਿਹਾ ਹੈ। ਇਨ੍ਹਾਂ ਗੈਂਗਸਟਰ ਤੇ ਅੱਤਵਾਦੀਆਂ ਦੇ ਗਠਜੋੜ ਦੀ ਗੱਲ ਕੀਤੀ ਜਾਵੇ ਤਾਂ ਇਹ ਪਹਿਲੀ ਵਾਰ ਨਵੰਬਰ 2016 'ਚ ਸਾਹਮਣੇ ਆਇਆ ਸੀ ਜਦੋਂ ਨਾਭਾ ਦੀ ਜੇਲ੍ਹ 'ਚੋ ਅੱਤਵਾਦੀ ਅਤੇ ਗੈਂਗਸਟਰ ਫਰਾਰ ਹੋ ਗਏ ਸਨ। ਪਿੱਛਲੇ ਕਈ ਸਾਲਾਂ ਤੋਂ ਇਹ ਗੈਂਗਸਟਰ ਅਤੇ ਅੱਤਵਾਦੀਆਂ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਮਿਲ ਕੇ ਕੰਮ ਕਰ ਰਹੇ ਹਨ।
ਜੇਕਰ ਗੱਲ ਕੀਤੀ ਜਾਵੇ ਇਹਨਾਂ ਹਥਿਆਰ ਦੀ ਤਾਂ ਗੈਂਗਸਟਰਾਂ ਕੋਲ ਅੱਜ ਦੇ ਸਮੇਂ ਇਨੀ ਲੇਟੈਸਟ ਤਕਨੀਕ ਦੇ ਹਥਿਆਰ ਹਨ ਜੋ ਕਿ ਆਸਾਨੀ ਨਾਲ ਨਹੀਂ ਮਿਲ ਸਕਦੇ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਅੱਤਵਾਦੀਆਂ ਦੀ ਮਦਦ ਨਾਲ ਹੀ ਇਨ੍ਹਾਂ ਗੈਂਗਸਟਰਾਂ ਨੂੰ ਇਹਨਾ ਹਥਿਆਰ ਮੁਹਈਆ ਕਰਵਾਏ ਜਾ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲੇਆਮ 'ਚ ਵੀ ਗੈਂਗਸਟਰ ਨੇ ਨਵੀਂ ਤਕਨੀਕ ਦੇ ਰਸ਼ੀਅਨ ਹਥਿਆਰ AN94 ਦਾ ਇਸਤੇਮਾਲ ਕੀਤਾ ਸੀ। ਸਿੱਧੂ ਦੇ ਪਿੰਡ 'ਚ ਪਿੱਛਲੇ ਕਾਫੀ ਸਮੇਂ ਤੋਂ ਉਸ ਦੀ ਮੌਤ ਦੀ ਸਾਜਿਸ਼ ਰਚੀ ਜਾ ਰਹੀ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਈ ਮਹੀਨਿਆਂ ਤੋਂ ਅੱਤਵਾਦੀਆਂ ਤੇ ਗੈਂਗਸਟਰਾਂ ਮਿਲ ਕੇ ਰੇਕੀ ਕੀਤੀ ਸੀ ਤੇ ਬਾਅਦ 'ਚ ਮੌਕਾ ਮਿਲਦੇ ਹੀ ਉਸ ਤੇ ਹਮਲਾ ਕਰ ਦਿੱਤਾ।
ਜਿਕਰਯੋਗ ਹੈ ਕਿ ਪੰਜਾਬ 'ਚ ਹੋ ਰਹੀਆਂ ਇਨ੍ਹਾਂ ਵਾਰਦਾਤਾਂ 'ਚ ਜੋ ਹਥਿਆਰ ਦੀ ਵਰਤੀ ਕੀਤੀ ਜਾ ਰਹੀ ਹੈ ਉਹ ਬਿਨਾ ਅੱਤਵਾਦੀਆਂ ਜਾ ISI ਦੀ ਮਦਦ ਤੋਂ ਇਹਨੀ ਆਸਾਨੀ ਨਾਲ ਨਹੀਂ ਮਿਲ ਸਕਦੇ ਹਨ।
ਕੇਂਦਰੀ ਏਜੰਸੀਆਂ ਅਨੁਸਾਰ ਪੰਜਾਬ ਵਿੱਚ ਹਥਿਆਰਾਂ ਦੀ ਖੇਪ ਇੰਨੀ ਪਹੁੰਚ ਚੁੱਕੀ ਹੈ ਕਿ ਪੁਲਿਸ ਲਈ ਇਨ੍ਹਾਂ ਹਥਿਆਰਾਂ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੈ। ਮੌਜੂਦਾ ਸਮੇਂ ਅੱਤਵਾਦੀਆਂ ਅਤੇ ਗੈਂਗਸਟਰਾਂ ਵਲੋਂ AN-94, Assault Rifle, C-30 Pistol, Beretta Pistol, GLOCK 17, RPG or Rocket Propelled Grenade ਹਥਿਆਰ ਦੀ ਵਰਤੋਂ ਕੀਤੀ ਜਾ ਰਹੀ ਹੈ। ਓਥੇ ਪੰਜਾਬ ਪੁਲਿਸ ਕੋਲ ਵੀ ਕੁਝ ਆਧੁਨਿਕ ਹਥਿਆਰ ਹਨ ਪਰ ਹਰ ਪੁਲਿਸ ਅਧਿਕਾਰੀ ਨੂੰ ਉਪਲਬਧ ਕਰਵਾਉਣ ਲਈ ਲੋੜੀਂਦੀ ਸੰਖਿਆ ਵਿਚ ਨਹੀਂ ਹਨ। ਏ.ਕੇ.-47, ਥ੍ਰੀ ਨਾਟ ਥ੍ਰੀ, ਏ.ਐੱਲ.ਆਰ., ਐੱਲ.ਐੱਮ.ਜੀ. ਤੋਂ ਇਲਾਵਾ ਪੰਜਾਬ ਪੁਲਿਸ ਕੋਲ ਅਮਰੀਕਨ ਮੇਡ ਰੋਜਰ 38 ਬੋਰ ਹੈ। ਦੂਜੇ ਪਾਸੇ ਪੰਜਾਬ ਪੁਲੀਸ ਕੋਲ ਕੁੱਲ 82 ਹਜ਼ਾਰ ਦੀ ਗਿਣਤੀ ’ਤੇ 1.25 ਲੱਖ ਹਥਿਆਰ ਹਨ, ਜਿਨ੍ਹਾਂ ’ਚ ਕੋਈ ਖਾਸ ਤਬਦੀਲੀ ਨਹੀਂ ਆਈ।
ਦਸ ਦਈਏ ਕਿ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਜਾ ਬਾਕੀ ਸੂਬਿਆਂ 'ਚ ਫਿਲਹਾਲ ਬਣ ਰਿਹਾ ਹੈ, ਉਸ ਨਾਲ ਲੋਕ ਪਹਿਲਾ ਹੀ ਦਹਿਸ਼ਤ 'ਚ ਹਨ। ਪੰਜਾਬ ਸਰਕਾਰ ਜਾ ਕੇਂਦਰ ਜਾਂਚ ਏਜੰਸੀਆਂ ਇਸ ਜਾਣਕਾਰੀ ਨੂੰ ਪਹਿਲਾ ਵੀ ਲੋਕਾਂ ਨਾਲ ਸਾਂਝਾ ਕਰ ਸਕਦੀਆਂ ਸਨ ਪਰ ਉਹ ਜਾਣਦੇ ਸਨ ਕਿ ਲੋਕਾਂ 'ਚ ਇਸ ਨਾਲ ਹੋਰ ਵੀ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਣੀ ਸੀ। ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ 'ਚ ਸੁਧਾਰਾਂ ਦੇ ਲਈ ਬੇਸ਼ਕ ਪੰਜਾਬ ਸਰਕਾਰ ਜਾ ਪੰਜਾਬ ਪੁਲਿਸ ਵਲੋਂ ਕਦਮ ਚੁਕੇ ਗਏ ਹਨ ਪਰ ਹੁਣ ਇਹ ਦੇਖਣਾ ਕਿ ਇਹ ਕਾਨੂੰਨ ਵਿਵਸਥਾ ਨੂੰ ਸੁਧਾਰਨ 'ਚ ਅਤੇ ਪੰਜਾਬ ਦੇ ਲੋਕਾਂ ਨੂੰ ਦਹਿਸ਼ਤ ਚੋ ਕਢਣ 'ਚ ਕਿੰਨਾ ਸਮਾਂ ਲਗਦਾ ਹੈ।
Get the latest update about LATEST WEAPON USED BY TERRORIST, check out more about PUNJAB BLAT, TERRORIST IN PUNJAB, PUNJAB INTELLIGENCE BLAST & SIDHU MOSE WALA MURDER
Like us on Facebook or follow us on Twitter for more updates.