ਸਿੱਧੂ ਮੂਸੇਵਾਲਾ ਹੱਤਿਆਕਾਂਡ: ਗੁਜਰਾਤ ਤੋਂ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ; ਗਾਇਕ 'ਤੇ ਗ੍ਰਨੇਡ ਹਮਲੇ ਤੱਕ ਦੀ ਵੀ ਰਚੀ ਗਈ ਸੀ ਸਾਜ਼ਿਸ਼

ਮਾਮਲੇ ਵਿੱਚ ਪੁਲਿਸ ਨੂੰ ਇਕ ਹੋਰ ਕਾਮਯਾਬੀ ਹਾਸਿਲ ਹੋਈ ਹੈ। ਦਿੱਲੀ ਪੁਲਿਸ ਨੇ ਹਾਲ੍ਹੀ 'ਚ ਗੁਜਰਾਤ ਦੇ ਮੁੰਦਰਾ ਬੰਦਰਗਾਹ ਨੇੜੇ ਕਿਰਾਏ ਦੇ ਮਕਾਨ ਵਿੱਚ ਲੁਕੇ ਹੋਏ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਕੇਸ਼ਵ ਵਜੋਂ ਹੋਈ ਹੈ...

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਇਕ ਹੋਰ ਕਾਮਯਾਬੀ ਹਾਸਿਲ ਹੋਈ ਹੈ। ਦਿੱਲੀ ਪੁਲਿਸ ਨੇ ਹਾਲ੍ਹੀ 'ਚ ਗੁਜਰਾਤ ਦੇ ਮੁੰਦਰਾ ਬੰਦਰਗਾਹ ਨੇੜੇ ਕਿਰਾਏ ਦੇ ਮਕਾਨ ਵਿੱਚ ਲੁਕੇ ਹੋਏ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਕੇਸ਼ਵ ਵਜੋਂ ਹੋਈ ਹੈ ਜਿਨ੍ਹਾਂ ਨੂੰ 25 ਮਈ ਨੂੰ ਹਰਿਆਣਾ ਦੇ ਬੀਸਲਾ ਪੈਟਰੋਲ ਪੰਪ 'ਤੇ ਦੇਖਿਆ ਗਿਆ ਸੀ। ਇਨ੍ਹਾਂ ਸ਼ਾਰਪ ਸ਼ੂਟਰਾਂ ਦੀ ਪਛਾਣ ਇਸ ਪੰਪ ਦੀ ਆਇਲ ਸਲਿਪ ਤੋਂ ਹੋਈ ਸੀ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਇਨ੍ਹਾਂ ਦੀ ਬੋਲੈਰੋ 'ਚੋਂ ਬਰਾਮਦ ਹੋਈ ਸੀ।

ਫੜੇ ਗਏ ਸ਼ਾਰਪ ਸ਼ੁਤਰਾਂ 'ਚੋ ਪ੍ਰਿਅਵਰਤ ਫੌਜੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਹੈ ਜੋਕਿ ਪੂਰੇ ਕਤਲ ਮਾਡਿਊਲ ਦੀ ਅਗਵਾਈ ਕਰ ਰਿਹਾ ਸੀ। ਕੇਸ਼ਵ ਉਰਫ਼ ਕੁਲਦੀਪ ਪਿੰਡ ਬੇਰੀ ਜ਼ਿਲ੍ਹਾ ਝੱਜਰ ਹਰਿਆਣਾ ਦਾ ਰਹਿਣ ਵਾਲਾ ਹੈ। 2021 'ਚ ਝੱਜਰ 'ਚ ਉਸ ਦੇ ਖਿਲਾਫ ਕਤਲ ਦਾ ਕੇਸ ਚੱਲ ਰਿਹਾ ਹੈ। ਕੇਸ਼ਵ ਆਵਾ ਬਸਤੀ ਬਠਿੰਡਾ ਦਾ ਰਹਿਣ ਵਾਲਾ ਹੈ।


ਦਿੱਲੀ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਕੁੱਲ 6 ਸ਼ਾਰਪ ਸ਼ੂਟਰ ਸ਼ਾਮਲ ਸਨ। ਜੋ ਕੋਰੋਲਾ ਅਤੇ ਬੋਲੈਰੋ ਵਿੱਚ ਸਵਾਰ ਹੋ ਕੇ ਆਏ ਸਨ। ਸ਼ਾਰਪ ਸ਼ੂਟਰਾਂ ਨੇ ਯੋਜਨਾ ਬਣਾਈ ਸੀ ਕਿ ਜੇਕਰ ਹਥਿਆਰ ਫੇਲ ਹੋ ਜਾਂਦੇ ਹਨ ਜਾਂ ਮੌਕੇ 'ਤੇ ਕੋਈ ਖ਼ਤਰਾ ਹੁੰਦਾ ਹੈ ਤਾਂ ਉਹ ਮੂਸੇਵਾਲਾ 'ਤੇ ਗ੍ਰੇਨੇਡ ਹਮਲੇ ਕਰਨਗੇ। ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ 2 ਮਾਡਿਊਲ ਸਰਗਰਮ ਸਨ। ਦੋਵੇਂ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਕਸ਼ਿਸ਼ ਬੋਲੈਰੋ ਚਲਾ ਰਿਹਾ ਸੀ। ਉਸ ਟੀਮ ਦਾ ਮੁਖੀ ਪ੍ਰਿਅਵਰਤ ਫੌਜੀ ਸੀ। ਉਨ੍ਹਾਂ ਦੇ ਨਾਲ ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਵੀ ਮੌਜੂਦ ਸਨ। ਕੋਰੋਲਾ ਕਾਰ ਜਗਰੂਪ ਰੂਪਾ ਚਲਾ ਰਿਹਾ ਸੀ। ਉਸ ਦੇ ਨਾਲ ਮਨਪ੍ਰੀਤ ਮੰਨੂ ਬੈਠਾ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਨ੍ਹਾਂ ਸ਼ਾਰਪ ਸ਼ੂਟਰਾਂ ਨੇ ਗੋਲਡੀ ਬਰਾੜ ਨੂੰ ਫੋਨ ਕਰਕੇ ਕੰਮ ਹੋਣ ਦੀ ਪੁਸ਼ਟੀ ਕੀਤੀ ਸੀ।

ਦਿੱਲੀ ਪੁਲਿਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਕੋਲੋਂ 8 ਉੱਚ ਵਿਸਫੋਟਕ ਗ੍ਰਨੇਡ, ਅੰਡਰ ਬੈਰਲ ਗ੍ਰਨੇਡ ਲਾਂਚਰ ਬਰਾਮਦ ਕੀਤੇ ਗਏ ਹਨ। ਇਸ ਨੂੰ AK47 'ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਅਸਾਲਟ ਰਾਈਫਲ, 3 ਪਿਸਤੌਲ, 36 ਰਾਊਂਡ ਕਾਰਤੂਸ, ਏ.ਕੇ ਸੀਰੀਜ਼ ਦੀ ਅਸਾਲਟ ਰਾਈਫਲ ਦਾ ਇਕ ਹਿੱਸਾ ਮਿਲਿਆ ਹੈ।


Get the latest update about gagster priyavart fauji, check out more about keshav, sharpshooter kashish, sidhu mose wala & goldy brar

Like us on Facebook or follow us on Twitter for more updates.